Tue, Apr 30, 2024
Whatsapp

ਸੀ.ਬੀ.ਆਈ ਵਿਵਾਦ : ਕਾਂਗਰਸ ਵੱਲੋਂ ਦੇਸ਼ ਭਰ 'ਚ ਸੀ.ਬੀ.ਆਈ. ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ,ਚੰਡੀਗੜ੍ਹ 'ਚ ਕਾਂਗਰਸੀ ਪ੍ਰਦਰਸ਼ਨਕਾਰੀਆਂ 'ਤੇ ਵਰ੍ਹਾਇਆ ਪਾਣੀ

Written by  Shanker Badra -- October 26th 2018 03:58 PM -- Updated: October 26th 2018 03:59 PM
ਸੀ.ਬੀ.ਆਈ ਵਿਵਾਦ : ਕਾਂਗਰਸ ਵੱਲੋਂ ਦੇਸ਼ ਭਰ 'ਚ ਸੀ.ਬੀ.ਆਈ. ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ,ਚੰਡੀਗੜ੍ਹ 'ਚ ਕਾਂਗਰਸੀ ਪ੍ਰਦਰਸ਼ਨਕਾਰੀਆਂ 'ਤੇ ਵਰ੍ਹਾਇਆ ਪਾਣੀ

ਸੀ.ਬੀ.ਆਈ ਵਿਵਾਦ : ਕਾਂਗਰਸ ਵੱਲੋਂ ਦੇਸ਼ ਭਰ 'ਚ ਸੀ.ਬੀ.ਆਈ. ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ,ਚੰਡੀਗੜ੍ਹ 'ਚ ਕਾਂਗਰਸੀ ਪ੍ਰਦਰਸ਼ਨਕਾਰੀਆਂ 'ਤੇ ਵਰ੍ਹਾਇਆ ਪਾਣੀ

ਸੀ.ਬੀ.ਆਈ ਵਿਵਾਦ : ਕਾਂਗਰਸ ਵੱਲੋਂ ਦੇਸ਼ ਭਰ 'ਚ ਸੀ.ਬੀ.ਆਈ. ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ,ਚੰਡੀਗੜ੍ਹ 'ਚ ਕਾਂਗਰਸੀ ਪ੍ਰਦਰਸ਼ਨਕਾਰੀਆਂ 'ਤੇ ਵਰ੍ਹਾਇਆ ਪਾਣੀ:ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ.ਬੀ.ਆਈ. (ਕੇਂਦਰੀ ਜਾਂਚ ਬਿਉਰੋ) 'ਚ ਦੋ ਸੀਨੀਅਰ ਅਧਿਕਾਰੀਆਂ 'ਚ ਹੋਇਆ ਵਿਵਾਦ ਹੋਰ ਤੇਜ਼ ਹੋ ਗਿਆ ਹੈ।ਪਿਛਲੇ ਦਿਨੀਂ ਸੀ.ਬੀ.ਆਈ. ਦੇ ਡਾਇਰੈਕਟਰ ਅਲੋਕ ਵਰਮਾ ਅਤੇ ਉਨ੍ਹਾਂ ਦੇ ਡਿਪਟੀ, ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਦੋਵਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ।ਜਿਸ ਦੇ ਵਿਰੋਧ ਵਿੱਚ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।ਸਰਕਾਰ ਦੀ ਇਸ ਕਾਰਵਾਈ ਦੇ ਵਿਰੋਧ 'ਚ ਕਾਂਗਰਸ ਵੱਲੋਂ ਅੱਜ ਸੀ.ਬੀ.ਆਈ. ਹੈਡਕੁਆਰਟਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਤੋਂ ਸਾਂਝੇ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਕਾਂਗਰਸੀ ਵਰਕਰਾਂ ਵੱਲੋਂ ਅੱਜ ਚੰਡੀਗੜ੍ਹ ਸੀਬੀਆਈ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ ਹੈ।ਜਿਸ ਵਿਚ ਸੁਨੀਲ ਜਾਖੜ, ਆਸ਼ਾ ਕੁਮਾਰੀ, ਵਿਜੈ ਇੰਦਰ ਸਿੰਗਲਾ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ। ਇਸ ਦੌਰਾਨ ਚੰਡੀਗੜ੍ਹ 'ਚ CBI ਦਫਤਰ ਅੱਗੇ ਕਾਂਗਰਸੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ ਗਿਆ। ਦੱਸ ਦੇਈਏ ਕਿ ਦਿੱਲੀ ਪੁਲਿਸ ਵੱਲੋਂ ਸੀ.ਬੀ.ਆਈ. ਹੈਡਕੁਆਰਟਰਾਂ ਦੇ ਨੇੜੇ ਰੋਸ ਪ੍ਰਦਰਸ਼ਨ ਕਰ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਇਸ ਦੀ ਜਾਣਕਾਰੀ ਕਾਂਗਰਸ ਦੇ ਸੀਨੀਅਰ ਆਗੂ ਆਰ.ਐਸ.ਸੁਰਜੇਵਾਲ ਵੱਲੋਂ ਟਵੀਟ ਦੇ ਜਰੀਏ ਦਿੱਤੀ ਗਈ ਹੈ। -PTCNews


Top News view more...

Latest News view more...