Chandigarh corona Case : ਚੰਡੀਗੜ੍ਹ 'ਚ ਕੋਰੋਨਾ ਨੇ ਪਸਾਰੇ ਪੈਰ, 70 ਤੋਂ ਵੱਧ ਕੇਸ ਆਏ ਸਾਹਮਣੇ
Chandigarh corona Case: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਅੱਜ ਚੰਡੀਗੜ੍ਹ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਸ਼ਹਿਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਹੈ। ਹਰ ਰੋਜ਼ ਨਵੇਂ ਮਰੀਜ਼ਾਂ ਦਾ ਗ੍ਰਾਫ ਵੱਧ ਰਿਹਾ ਹੈ ਅਤੇ ਸਰਗਰਮ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ। ਦੱਸ ਦੇਈਏ ਕਿ ਇਕ ਹਫ਼ਤਾ ਪਹਿਲਾਂ ਕੋਰੋਨਾ ਦੇ ਐਕਟਿਵ ਕੇਸ 50 ਤੋਂ ਹੇਠਾਂ ਸਨ, ਜੋ ਹੁਣ ਵੱਧ ਕੇ 74 ਹੋ ਗਏ ਹਨ। ਸ਼ਹਿਰ ਵਿਚ ਪਿਛਲੇ 24 ਘੰਟਿਆਂ 'ਚ ਪੰਜ ਨਵੇਂ ਕੋਰੋਨਾ ਸੰਕਰਮਿਤ ਮਾਮਲੇ ਦਰਜ ਕੀਤੇ ਗਏ ਹਨ। ਸੈਕਟਰ-29, 49, 51, ਅਲੀਸ਼ੇਰ ਤੇ ਮਨੀਮਾਜਰਾ ਵਿਚ ਇਕ-ਇਕ ਸੰਕਰਮਿਤ ਕੇਸ ਦਰਜ ਕੀਤਾ ਗਿਆ ਹੈ।
[caption id="attachment_559128" align="aligncenter" width="300"] ਦੇਸ਼ 'ਚ ਕੋਰੋਨਾ ਦੇ 7447 ਨਵੇਂ ਮਾਮਲੇ, ਪਿਛਲੇ 24 ਘੰਟਿਆਂ 'ਚ 391 ਮਰੀਜ਼ਾਂ ਦੀ ਮੌਤ[/caption]
ਇਨਫੈਕਸ਼ਨ ਦੀ ਦਰ 0.40 ਫੀਸਦੀ ਦਰਜ ਕੀਤੀ ਗਈ। ਪਿਛਲੇ ਇਕ ਹਫ਼ਤੇ ਵਿਚ ਰੋਜ਼ਾਨਾ ਔਸਤਨ ਨੌਂ ਲੋਕ ਸੰਕਰਮਿਤ ਪਾਏ ਗਏ ਹਨ। ਇਸ ਸਮੇਂ 74 ਕੋਰੋਨਾ ਐਕਟਿਵ ਮਰੀਜ਼ ਇਲਾਜ ਅਧੀਨ ਹਨ। ਪਿਛਲੇ 24 ਘੰਟਿਆਂ ਵਿਚ, 1,261 ਲੋਕਾਂ ਦੇ ਕੋਵਿਡ ਨਮੂਨੇ ਲੈ ਕੇ ਜਾਂਚ ਕੀਤੀ ਗਈ। ਸਿਹਤ ਵਿਭਾਗ ਨੇ ਹੁਣ ਤਕ 8,50,921 ਲੋਕਾਂ ਦੇ ਕੋਵਿਡ ਸੈਂਪਲ ਲੈ ਕੇ ਟੈਸਟ ਕੀਤੇ ਹਨ। ਇਨ੍ਹਾਂ ਵਿਚੋਂ 7,83,834 ਲੋਕਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ।
ਤਕਨੀਕੀ ਖਾਮੀਆਂ ਕਾਰਨ 1,409 ਲੋਕਾਂ ਦੇ ਕੋਵਿਡ ਨਮੂਨੇ ਰੱਦ ਕਰ ਦਿੱਤੇ ਗਏ। ਅੱਠ ਸੰਕਰਮਿਤ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। 64,528 ਸੰਕਰਮਿਤ ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਹੈ। ਹੁਣ ਤਕ ਸੰਕਰਮਣ ਕਾਰਨ 1,076 ਲੋਕਾਂ ਦੀ ਮੌਤ ਹੋ ਚੁੱਕੀ ਹੈ।