Fri, Apr 26, 2024
Whatsapp

'ਪੈਂਟਾਂ ਗਿੱਲੀਆਂ ਕਰਨ' ਵਾਲੇ ਬਿਆਨ 'ਤੇ ਭੜਕੇ DSP ਸਾਹਬ !, ਸਿੱਧੂ ਨੂੰ ਸੁਣਾਈਆਂ ਖਰੀਆਂ-ਖਰੀਆਂ, ਤੁਸੀਂ ਵੀ ਸੁਣੋ

Written by  Riya Bawa -- December 26th 2021 10:32 AM
'ਪੈਂਟਾਂ ਗਿੱਲੀਆਂ ਕਰਨ' ਵਾਲੇ ਬਿਆਨ 'ਤੇ ਭੜਕੇ DSP ਸਾਹਬ !, ਸਿੱਧੂ ਨੂੰ ਸੁਣਾਈਆਂ ਖਰੀਆਂ-ਖਰੀਆਂ, ਤੁਸੀਂ ਵੀ ਸੁਣੋ

'ਪੈਂਟਾਂ ਗਿੱਲੀਆਂ ਕਰਨ' ਵਾਲੇ ਬਿਆਨ 'ਤੇ ਭੜਕੇ DSP ਸਾਹਬ !, ਸਿੱਧੂ ਨੂੰ ਸੁਣਾਈਆਂ ਖਰੀਆਂ-ਖਰੀਆਂ, ਤੁਸੀਂ ਵੀ ਸੁਣੋ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਅਕਸਰ ਹੀ ਵਿਵਾਦਾਂ 'ਚ ਰਹਿੰਦੇ ਹਨ ਤੇ ਆਪਣੇ ਠੋਕੋ ਤਾਲੀ ਬਿਆਨ ਨੂੰ ਲੈ ਕੇ ਕਈ ਵਾਰ ਸੁਰਖੀਆਂ 'ਚ ਰਹੇ ਹਨ। ਅਜਿਹੇ 'ਚ ਇੱਕ ਵਾਰ ਫਿਰ ਨਵਜੋਤ ਸਿੱਧੂ ਇਸ ਬਿਆਨ ਨੂੰ ਲੈ ਕੇ ਚਰਚਾ ਦਾ ਵਿਚ ਬਣੇ ਹੋਏ ਹਨ। ਦਰਅਸਲ, ਸਿੱਧੂ ਨੇ ਇੱਕ ਸਿਆਸੀ ਰੈਲੀ 'ਚ ਆਪਣੀ ਪਾਰਟੀ ਦੇ ਵਰਕਰਾਂ ਨੂੰ "ਪੁਲਿਸ ਵਾਲਿਆਂ ਦੀਆਂ ਪੈਂਟਾਂ ਗਿੱਲੀਆਂ ਕਰਨ" ਲਈ ਕਿਹਾ, ਜਿਸ ਤੋਂ ਬਾਅਦ ਉਹਨਾਂ ਠੋਕੋ ਤਾਲੀ ਵਾਲਾ ਬਿਆਨ ਵੀ ਦਿੱਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀ ਹੈ। ਜਿਸ ਦੌਰਾਨ ਚੰਡੀਗੜ੍ਹ ਪੁਲਿਸ ਦੇ ਡੀ.ਐਸ.ਪੀ. ਦਿਲਸ਼ੇਰ ਚੰਦੇਲ ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਦੀ ਸਖ਼ਤ ਤਾੜਨਾ ਕੀਤੀ ਹੈ। ਚੰਦੇਲ ਨੇ ਸਿੱਧੂ ਨੂੰ ਤਾੜਨਾ ਕਰਦੇ ਹੋਏ ਕਿਹਾ-, ‘ਪੁਲਿਸ ਸੁਰੱਖਿਆ ਤੋਂ ਬਿਨਾਂ ਰਿਕਸ਼ਾ ਚਾਲਕ ਵੀ ਉਨ੍ਹਾਂ ਦੀ ਨਹੀਂ ਸੁਣੇਗਾ, ‘ਰਾਜਨੇਤਾਵਾਂ ਨੂੰ ਡਿਊਟੀ ‘ਤੇ ਮੌਜੂਦ ਪੁਲਿਸ ਵਾਲਿਆਂ ਦਾ ਇਸ ਤਰ੍ਹਾਂ ਮਜ਼ਾਕ ਨਹੀਂ ਬਣਾਉਣਾ ਚਾਹੀਦਾ। ਹੋਰ ਪੜ੍ਹੋ: Corona Vaccine for Children: ਹੁਣ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ, 3 ਜਨਵਰੀ ਤੋਂ ਕੰਮ ਹੋਵੇਗਾ ਸ਼ੁਰੂ ਉਹ ਸਿਰਫ਼ ਆਪਣਾ ਫਰਜ਼ ਨਿਭਾ ਰਹੇ ਹਨ ਅਤੇ ਸਿਆਸਤਦਾਨਾਂ ਨੂੰ ਅਜਿਹੇ ਬਿਆਨ ਦੇ ਕੇ ਉਨ੍ਹਾਂ ਦਾ ਮਨੋਬਲ ਨਹੀਂ ਢਾਹੁਣਾ ਚਾਹੀਦਾ।'' ਸੁਰੱਖਿਆ ਬਲਾਂ ਦਾ ਆਪਣਾ ਮਾਣ ਹੈ। ਸਿੱਧੂ ਨੇ ਅਜਿਹੇ ਸ਼ਰਮਨਾਕ ਬਿਆਨ ਦੇ ਕੇ ਪੂਰੀ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਹੈ। ਡੀਐਸਪੀ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਹੈ ਕਿ 'ਪੁਲਿਸ ਕਰਮਚਾਰੀਆਂ ਕਾਰਨ ਲੋਕ ਜਨਤਕ ਤੌਰ 'ਤੇ ਸਿਆਸੀ ਨੇਤਾਵਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ। ਪੁਲਿਸ ਤੋਂ ਬਿਨਾਂ ਕੋਈ ਰਿਕਸ਼ਾ ਚਾਲਕ ਵੀ ਸਿਆਸਤਦਾਨਾਂ ਦੀਆਂ ਹਦਾਇਤਾਂ ਨੂੰ ਨਹੀਂ ਮੰਨੇਗਾ। -PTC News


Top News view more...

Latest News view more...