Thu, Apr 25, 2024
Whatsapp

Corona Vaccine for Children: ਹੁਣ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ, 3 ਜਨਵਰੀ ਤੋਂ ਕੰਮ ਹੋਵੇਗਾ ਸ਼ੁਰੂ

Written by  Riya Bawa -- December 26th 2021 10:07 AM
Corona Vaccine for Children: ਹੁਣ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ, 3 ਜਨਵਰੀ ਤੋਂ ਕੰਮ ਹੋਵੇਗਾ ਸ਼ੁਰੂ

Corona Vaccine for Children: ਹੁਣ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ, 3 ਜਨਵਰੀ ਤੋਂ ਕੰਮ ਹੋਵੇਗਾ ਸ਼ੁਰੂ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਯਾਨੀਕਿ ਕ੍ਰਿਸਮਿਸ ਵਾਲੇ ਦਿਨ ਕਈ ਵੱਡੇ ਐਲਾਨ ਕੀਤੇ। ਉਹਨਾਂ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਜਿਹੜੇ ਬੱਚੇ 15 ਤੋਂ 18 ਸਾਲ ਦੀ ਉਮਰ ਦੇ ਹਨ, ਉਨ੍ਹਾਂ ਲਈ ਹੁਣ ਦੇਸ਼ ਵਿੱਚ ਟੀਕਾਕਰਨ ਸ਼ੁਰੂ ਹੋ ਜਾਵੇਗਾ। public places Haryana corona vaccination corona virus, कोरोना वैक्सीनेशन, हरियाणा, हरियाणा न्यूजਇਸ ਨੂੰ ਅਗਲੇ ਸਾਲ 3 ਜਨਵਰੀ ਤੋਂ ਲਾਂਚ ਕੀਤਾ ਜਾਵੇਗਾ। ਦੇਸ਼ ਵਿੱਚ 10 ਜਨਵਰੀ ਤੋਂ ਬੂਸਟਰ ਡੋਜ਼ ਸ਼ੁਰੂ ਹੋਵੇਗੀ, ਜਿਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਬੂਸਟਰ ਡੋਜ਼ ਦਿੱਤੀ ਜਾਵੇਗੀ। ਹੋਰ ਪੜ੍ਹੋ: ਕਿਸਾਨ ਜਥੇਬੰਦੀਆਂ ਨੇ ਬਣਾਇਆ ਨਵਾਂ ਮੋਰਚਾ, ਸੰਯੁਕਤ ਸਮਾਜ ਮੋਰਚਾ ਰੱਖਿਆ ਨਾਮ, ਜਾਣੋ ਕੌਣ ਹੋਵੇਗਾ CM ਦਾ ਚੇਹਰਾ ਉਹਨਾਂ ਆਖਿਆ ਕਿ ਦੇਸ਼ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਲੋਕ ਸਾਵਧਾਨ ਰਹਿਣ ਤਾਂ ਜੋ ਇਸ ਖਤਰੇ ਤੋਂ ਬਚਿਆ ਜਾ ਸਕੇ। ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਇਲਾਜ ਦੀ ਢੁੱਕਵੀਂ ਵਿਵਸਥਾ ਹੈ। ਉਨ੍ਹਾਂ ਦੱਸਿਆ ਕਿ 1 ਲੱਖ 40 ਹਜ਼ਾਰ ਆਈ.ਸੀ.ਯੂ. ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਦੀ 61 ਫੀਸਦੀ ਬਾਲਗ ਆਬਾਦੀ ਨੂੰ ਵੈਕਸੀਨ ਦੀਆਂ ਦੋਵਾਂ ਖੁਰਾਕਾਂ ਮਿਲ ਚੁੱਕੀਆਂ ਹਨ। SEC corona vaccine booster dose covishield, सब्जेक्ट एक्सपर्ट कमेटी, कोरोना वैक्सीन, बूस्टर डोज, कोविशील्डਵੈਕਸੀਨ ਟ੍ਰਾਇਲ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਭਾਰਤ ਬਾਇਓਟੈੱਕ ਦਾ ਇਹ ਟੀਕਾ ਫੇਜ਼-2 ਅਤੇ 3 'ਚ ਬੱਚਿਆਂ 'ਚ ਟਰਾਇਲ ਕੀਤਾ ਗਿਆ ਸੀ ਅਤੇ ਵਿਸ਼ਾ ਮਾਹਿਰਾਂ ਦੀ ਕਮੇਟੀ ਨੇ ਇਸ ਨੂੰ ਬੱਚਿਆਂ 'ਚ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਵੈਕਸੀਨ ਦੇ ਟਰਾਇਲ ਨੂੰ ਤਿੰਨ ਉਮਰ ਸਮੂਹਾਂ 'ਚ ਵੰਡਿਆ ਗਿਆ ਸੀ: ਦੋ ਤੋਂ ਛੇ, ਛੇ ਤੋਂ 12 ਅਤੇ 15 ਤੋਂ 18 ਸਾਲ। -PTC News


Top News view more...

Latest News view more...