ਹੁਣ ਸਰਕਾਰੀ ਮੁਲਾਜ਼ਮ ਤੇ ਅਧਿਆਪਕ ਨਹੀਂ ਕਰ ਸਕਣਗੇ ਪੱਤਰਕਾਰੀ !
ਸਿੱਖਿਆ ਵਿਭਾਗ ਮੁਤਾਬਕ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਆਪਕ ਵੱਲੋਂ ਭਵਿੱਖ ਵਿਚ ਕਿਸੇ ਮੀਡੀਆ ਹਾਊਸ ਨਾਲ ਰੈਗੂਲਰ ਜਾਂ ਅੰਸ਼ਿਕ ਪੱਤਰਕਾਰੀ ਕਰਨ ‘ਤੇ ਅਨੁਸ਼ਾਸਨੀ ਕਾਰਵਾਈ ਹੋਵੇਗੀ।
ਹੋਰ ਪੜ੍ਹੋ: ਲੁਧਿਆਣਾ 'ਚ ਮਹਿਲਾ ਸਰਕਾਰੀ ਮੁਲਾਜ਼ਮ ਨੇ ਏ.ਡੀ.ਸੀ 'ਤੇ ਲਗਾਏ ਇਹ ਗੰਭੀਰ ਇਲਜ਼ਾਮ
ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਪੱਤਰਕਾਰੀ ਕਰਨ ਨੂੰ ਸਰਕਾਰੀ ਕਰਮਚਾਰੀ ਆਚਰਨ ਨਿਯਮਾਂ ਵਾਲੀ-1966 ਦੇ ਨਿਯਮ 8 ਦੀ ਉਲੰਘਣਾ ਦੱਸਿਆ ਗਿਆ ਹੈ ਅਤੇ ਹੁਕਮਾਂ ਵਿੱਚ ਸਪਸ਼ਟ ਕੀਤਾ ਹੈ ਕਿ ਸਰਕਾਰੀ ਮੁਲਾਜ਼ਮ ਉੱਪਰ ਸਾਹਿਤਕ, ਕਲਾਤਮਿਕ ਅਤੇ ਵਿਗਿਆਨਿਕ ਲੇਖਣੀ ਲਿਖਣ ‘ਤੇ ਨਹੀਂ ਹੈ ਕੋਈ ਪਾਬੰਦੀ ਪਰ ਸਰਕਾਰੀ ਮੁਲਾਜ਼ਮ ਨੌਕਰੀਆਂ ਦੇ ਬਰਾਬਰ ਰੈਗੂਲਰ ਪੱਤਰਕਾਰੀ ਨਹੀਂ ਕਰ ਸਕਣਗੇ।
-PTC News