ਚੰਡੀਗੜ੍ਹ : ਸਹੇਲੀ ਨਾਲ ਕੋਚਿੰਗ ਜਾ ਰਹੀ ਕਸ਼ਮੀਰੀ ਵਿਦਿਆਰਥਣ ਨੂੰ ਜੀਪ ਚਾਲਕ ਲੜਕੀ ਨੇ ਦਰੜਿਆ
ਚੰਡੀਗੜ੍ਹ : ਸਹੇਲੀ ਨਾਲ ਕੋਚਿੰਗ ਜਾ ਰਹੀ ਕਸ਼ਮੀਰੀ ਵਿਦਿਆਰਥਣ ਨੂੰ ਜੀਪ ਚਾਲਕ ਲੜਕੀ ਨੇ ਦਰੜਿਆ:ਚੰਡੀਗੜ੍ਹ : ਚੰਡੀਗੜ੍ਹ 'ਚ ਕੋਚਿੰਗ ਜਾ ਰਹੀ ਕਸ਼ਮੀਰੀ ਵਿਦਿਆਰਥਣ ਨੂੰ ਜੀਪ ਵੱਲੋਂ ਦਰੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 21-34 ਦੀ ਡਿਵਾਈਡਿੰਗ ਰੋਡ 'ਤੇ ਇੱਕ ਵਿਦਿਆਰਥਣ ਆਪਣੀ ਸਹੇਲੀ ਨਾਲ ਕੋਚਿੰਗ ਜਾ ਰਹੀ ਸੀ। ਇਸ ਦੌਰਾਨ ਸੜਕ ਪਾਰ ਕਰਦੇ ਸਮੇਂ ਅਚਾਨਕ ਹਰਿਆਣਾ ਨੰਬਰ ਦੀ ਤੇਜ਼ ਰਫ਼ਤਾਰ ਜੀਪ ਚਾਲਕ ਲੜਕੀ ਨੇ ਉਸ ਨੂੰ ਦਰੜ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
[caption id="attachment_326703" align="aligncenter" width="300"]
ਚੰਡੀਗੜ੍ਹ : ਸਹੇਲੀ ਨਾਲ ਕੋਚਿੰਗ ਜਾ ਰਹੀ ਕਸ਼ਮੀਰੀ ਵਿਦਿਆਰਥਣ ਨੂੰ ਜੀਪ ਚਾਲਕ ਲੜਕੀ ਨੇ ਦਰੜਿਆ[/caption]
ਮ੍ਰਿਤਕ ਲੜਕੀ ਦੀ ਪਛਾਣ 19 ਸਾਲਾ ਅਕਸ਼ਿਤਾ ਅਬਰੋਲ ਵਾਸੀ ਉਧਮਪੁਰ, ਜੰਮੂ-ਕਸ਼ਮੀਰ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਅਕਸ਼ਿਤਾ ਅੱਠ ਜੁਲਾਈ ਨੂੰ ਚੰਡੀਗੜ੍ਹ ਆਈ ਸੀ ਅਤੇ ਸੈਕਟਰ-34 ਸਥਿਤ ਆਈਬੀਟੀ ਇੰਟੀਚਿਊਟ ਤੋਂ ਬੈਂਕ ਪੀਓ ਦੀ ਤਿਆਰੀ ਕਰ ਰਹੀ ਸੀ। ਅਕਸ਼ਿਤਾ ਅਬਰੋਲ ਆਪਣੀ ਸਹੇਲੀ ਨਾਲ ਸੈਕਟਰ-21 ਸਥਿਤ ਪੀਜੀ ਵਿੱਚ ਰਹਿੰਦੀ ਸੀ।
[caption id="attachment_326702" align="aligncenter" width="300"]
ਚੰਡੀਗੜ੍ਹ : ਸਹੇਲੀ ਨਾਲ ਕੋਚਿੰਗ ਜਾ ਰਹੀ ਕਸ਼ਮੀਰੀ ਵਿਦਿਆਰਥਣ ਨੂੰ ਜੀਪ ਚਾਲਕ ਲੜਕੀ ਨੇ ਦਰੜਿਆ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨਾਲ 25 ਲੱਖ ਦੀ ਠੱਗੀ ,ਜਾਣੋਂ ਪੂਰਾ ਮਾਮਲਾ
ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਮ੍ਰਿਤਕ ਲੜਕੀ ਦਾ ਪਰਿਵਾਰ ਚੰਡੀਗੜ੍ਹ ਪਹੁੰਚ ਗਿਆ।ਅਕਸ਼ਿਤਾ ਦੇ ਪਰਿਵਾਰਕ ਦੋਸਤ ਦਲਜੀਤ ਪਾਲ ਵੀ ਪਰਿਵਾਰ ਨਾਲ ਚੰਡੀਗੜ੍ਹ 'ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਅਕਸ਼ਿਤਾ ਰੋਜ਼ਾਨਾ ਦੀ ਤਰ੍ਹਾਂ ਪੈਦਲ ਆਪਣੀ ਸਹੇਲੀ ਨਾਲ ਕੋਚਿੰਗ ਜਾ ਰਹੀ ਸੀ।
-PTCNews