ਮੁੱਖ ਖਬਰਾਂ

Chandigarh MC election result 2021: ਨਗਰ ਨਿਗਮ ਚੋਣਾਂ ਦੇ ਰੁਝਾਣ ਆਉਣੇ ਸ਼ੁਰੂ, ਵੇਖੋ ਕਿਹੜੀ ਪਾਰਟੀ ਹੈ ਅੱਗੇ

By Riya Bawa -- December 27, 2021 11:06 am -- Updated:December 27, 2021 11:48 am

Chandigarh MC election result 2021: ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਯਾਨੀ 27 ਦਸੰਬਰ ਨੂੰ ਸਵੇਰੇ 9 ਵਜੇ ਸ਼ੁਰੂ ਹੋ ਗਈ ਹੈ ਅਤੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ ਦੁਪਹਿਰ 1 ਵਜੇ ਤੱਕ ਆਉਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਸ਼ਹਿਰ ਦੇ 9 ਨਿਰਧਾਰਤ ਕੇਂਦਰਾਂ 'ਤੇ ਹੋ ਰਹੀ ਹੈ ਅਤੇ ਅੰਤਿਮ ਨਤੀਜਾ ਦੁਪਹਿਰ ਤੱਕ ਐਲਾਨੇ ਜਾਣ ਦੀ ਉਮੀਦ ਹੈ। ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਲਈ ਸ਼ੁੱਕਰਵਾਰ ਨੂੰ ਵੋਟਿੰਗ ਹੋਈ। ਕੁੱਲ 60 ਫੀਸਦੀ ਵੋਟਿੰਗ ਦਰਜ ਕੀਤੀ ਗਈ। ਤਿੰਨ ਲੱਖ ਔਰਤਾਂ ਸਮੇਤ ਲਗਪਗ 6.3 ਲੱਖ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਸੀ। ਵਾਰਡਾਂ ਦੀ ਗਿਣਤੀ 2016 ਵਿੱਚ 26 ਤੋਂ ਵੱਧ ਕੇ ਹੁਣ 35 ਹੋ ਗਈ ਹੈ।

Over 60.7% of the city’s 6,33,475 lakh voters sealed the fate of 203 candidates on Friday, as voting for the Chandigarh MC polls concluded peacefully. (HT File/Representational image)

ਇਸ ਵਾਰ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਬੇਹੱਦ ਖਾਸ ਅਤੇ ਦਿਲਚਸਪ ਹੋਣ ਜਾ ਰਹੀਆਂ ਹਨ। ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਨਤੀਜਿਆਂ 'ਤੇ ਹਨ। ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਲਈ 24 ਦਸੰਬਰ ਨੂੰ ਵੋਟਾਂ ਪਈਆਂ ਸਨ। ਅੱਜ ਦੁਪਹਿਰ ਤੱਕ ਸਾਰੇ ਨਤੀਜੇ ਆਉਣ ਦੀ ਉਮੀਦ ਹੈ।

-ਨਗਰ ਨਿਗਮ ਵਿੱਚ ਹੁਣ ਤੱਕ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਰਿਹਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਐਂਟਰੀ ਨੇ ਚੋਣ ਨੂੰ ਤਿਕੋਣਾ ਬਣਾ ਦਿੱਤਾ ਹੈ। ‘ਆਪ’ ਆਗੂ ਦਾਅਵਾ ਕਰ ਰਹੇ ਹਨ ਕਿ ਇਸ ਵਾਰ ਉਨ੍ਹਾਂ ਦੇ ਘਰ ਮੇਅਰ ਬਣੇਗਾ।

-ਉਧਰ, ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਮੇਅਰ ਲਈ ਇੰਤਜ਼ਾਰ ਕਰਨਾ ਪਵੇਗਾ। ਹਾਲਾਂਕਿ 'ਆਪ' ਦੇ ਉਮੀਦਵਾਰ ਭਾਜਪਾ ਤੇ ਕਾਂਗਰਸ ਦੇ ਕਈ ਪ੍ਰਮੁੱਖ ਚਿਹਰਿਆਂ ਦੀ ਖੇਡ ਵਿਗਾੜ ਸਕਦੇ ਹਨ।

Chandigarh MC Polls 2021 All Wards Results Updates Chandigarh municipal corporation elections counting today Details Chandigarh MC Polls

---10.30 ਵਜੇ ਤੱਕ ਆਮ ਆਦਮੀ ਪਾਰਟੀ ਸੱਤ ਸੀਟਾਂ ਉੱਪਰ ਅੱਗੇ ਹੈ। ਕਾਂਗਰਸ ਤਿੰਨ ਤੇ ਬੀਜੇਪੀ ਦੋ ਸੀਟਾਂ ਉੱਪਰ ਅੱਗੇ ਚੱਲ ਰਹੀਆਂ ਹਨ। ਹੁਣ ਤੱਕ 8 ਸੀਟਾਂ 'ਤੇ ਨਤੀਜਾ ਆ ਗਿਆ ਹੈ। ਕਾਂਗਰਸ 2, ਭਾਜਪਾ 2 ਤੇ 'ਆਪ' 4 ਸੀਟਾਂ 'ਤੇ ਜੇਤੂ ਹਨ। 'ਆਪ' ਅਜੇ ਵੀ ਤਿੰਨ ਸੀਟਾਂ 'ਤੇ ਅੱਗੇ ਹੈ।

-ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਪਹਿਲੇ ਨਤੀਜੇ ਸਾਹਮਣੇ ਆ ਗਏ ਹਨ। ਵਾਰਡ ਨੰਬਰ 1 ਤੋਂ ‘ਆਪ’ ਉਮੀਦਵਾਰ ਜਸਵਿੰਦਰ ਕੌਰ ਕਰੀਬ 1000 ਵੋਟਾਂ ਨਾਲ ਜੇਤੂ ਰਹੀ ਹੈ।

-ਵਾਰਡ ਨੰਬਰ 30 ਤੋਂ ਅਕਾਲੀ ਉਮੀਦਵਾਰ ਹਰਦੀਪ ਸਿੰਘ ਜੇਤੂ ਰਹੇ।
-ਵਾਰਡ ਨੰਬਰ 29 ਤੋਂ ‘ਆਪ’ ਉਮੀਦਵਾਰ ਮਨੌਰ 2738 ਵੋਟਾਂ ਨਾਲ ਜੇਤੂ ਰਹੇ।
-ਵਾਰਡ ਨੰਬਰ 22 'ਚ 'ਆਪ' ਦੀ ਅੰਜੂ ਕਾਤਿਆ ਅਤੇ ਭਾਜਪਾ ਦੀ ਹੀਰਾ ਨੇਹੀ ਵਿਚਾਲੇ ਮੁਕਾਬਲਾ ਹੈ।
ਵਾਰਡ ਨੰਬਰ 14 ਅਤੇ 2 ਤੋਂ ਕ੍ਰਮਵਾਰ ਭਾਜਪਾ ਉਮੀਦਵਾਰ ਕੁਲਜੀਤ ਸਿੰਘ ਅਤੇ ਮਹੇਸ਼ਇੰਦਰ ਸਿੰਧੂ ਜੇਤੂ ਰਹੇ।
-ਵਾਰਡ ਨੰਬਰ 2 ਤੋਂ ਭਾਜਪਾ ਉਮੀਦਵਾਰ ਮਹੇਸ਼ ਇੰਦਰ ਸਿੰਘ ਸਿੱਧੂ 11 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੂੰ 2072 ਵੋਟਾਂ ਮਿਲੀਆਂ। -ਕਾਂਗਰਸੀ ਉਮੀਦਵਾਰ ਹਰਮੋਹਿੰਦਰ ਸਿੰਘ 2061 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੇ।
-ਵਾਰਡ-17 ਵਿੱਚ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਨੇ ਮੇਅਰ ਰਵਿਕਾਂਤ ਸ਼ਰਮਾ ਨੂੰ ਹਰਾਇਆ ਹੈ। ਇਹ ਵਾਰਡ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਦਾ ਹੈ। ਇੱਥੇ ਭਾਜਪਾ ਤੇ ਛਾਬੜਾ ਦੀ ਸਾਖ ਦਾਅ 'ਤੇ ਲੱਗੀ ਸੀ।
ਵਾਰਡ ਨੰਬਰ 26, 14 ਅਤੇ 29 ਤੋਂ 'ਆਪ' ਉਮੀਦਵਾਰ ਅੱਗੇ।

'ਆਪ' ਉਮੀਦਵਾਰ ਯੋਗੇਸ਼ ਢੀਂਗਰਾ ਵਾਰਡ ਨੰ. 25 ਤੋਂ, 5. ਵਾਰਡ ਨੰ. ਤੋਂ ਭਾਜਪਾ ਉਮੀਦਵਾਰ ਨੀਤਿਕਾ ਗੁਪਤਾ 60 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਵਾਰਡ ਨੰ. 33 ਤੋਂ ਭਾਜਪਾ ਉਮੀਦਵਾਰ ਕੰਵਰਜੀਤ ਰਾਣਾ 400 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਵਾਰਡ ਨੰਬਰ 21 ਤੋਂ ਭਾਜਪਾ ਉਮੀਦਵਾਰ ਦੇਵੇਸ਼ ਮੌਦਗਿਲ 400 ਤੋਂ ਵੱਧ ਵੋਟਾਂ ਨਾਲ ਅੱਗੇ ਹਨ।

SAD BSP Municipal Corporation Chandigarh election Chandigarh election अकाली दल बसपा चंडीगढ़ नगर निगम चुनाव चंडीगढ़ नगर निगम

'ਆਪ' ਉਮੀਦਵਾਰ ਜਸਵਿੰਦਰ ਕੌਰ ਵਾਰਡ ਨੰ. 1 ਜਦੋਂ ਕਿ ਵਾਰਡ ਨੰਬਰ 13 ਤੋਂ ਕਾਂਗਰਸ ਦੇ ਉਮੀਦਵਾਰ ਸਚਿਨ ਗਾਲਵ ਨੇ 'ਆਪ' ਦੇ ਸੀਨੀਅਰ ਆਗੂ ਚੰਦਰਮੁਖੀ ਸ਼ਰਮਾ ਨੂੰ ਹਰਾਇਆ।

-PTC News

  • Share