Mon, Apr 29, 2024
Whatsapp

ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ BJP ਨੂੰ ਲੱਗਿਆ ਵੱਡਾ ਝਟਕਾ, 'ਆਪ' ਬਣੀ ਸਭ ਤੋਂ ਵੱਡੀ ਪਾਰਟੀ

Written by  Riya Bawa -- December 27th 2021 12:13 PM -- Updated: December 27th 2021 02:54 PM
ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ BJP ਨੂੰ ਲੱਗਿਆ ਵੱਡਾ ਝਟਕਾ, 'ਆਪ' ਬਣੀ ਸਭ ਤੋਂ ਵੱਡੀ ਪਾਰਟੀ

ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ BJP ਨੂੰ ਲੱਗਿਆ ਵੱਡਾ ਝਟਕਾ, 'ਆਪ' ਬਣੀ ਸਭ ਤੋਂ ਵੱਡੀ ਪਾਰਟੀ

Chandigarh MC Poll  Results:  ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਸੱਤਾ ਤੋਂ ਬਾਹਰ ਹੋ ਗਈ ਹੈ। ਭਾਜਪਾ ਨੂੰ ਸਿਰਫ਼ 12 ਸੀਟਾਂ ਮਿਲੀਆਂ ਹਨ। ਇਸ ਦੇ ਉਲਟ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੇ ਧਮਾਕੇਦਾਰ ਐਂਟਰੀ ਕੀਤੀ ਹੈ। 'ਆਪ' ਨੇ ਪਹਿਲੀ ਵਾਰ ਚੋਣ ਲੜਦਿਆਂ 14 ਸੀਟਾਂ ਜਿੱਤੀਆਂ ਸਨ। ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। 35 ਵਾਰਡਾਂ ਵਾਲੀ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬਹੁਮਤ ਲਈ 19 ਸੀਟਾਂ ਦੀ ਲੋੜ ਸੀ। ਹੁਣ ਤੱਕ ਹੋਈ ਗਿਣਤੀ ਅਨੁਸਾਰ ਹੁਣ ਤੱਕ ਦੀ ਗਿਣਤੀ ਅਨੁਸਾਰ ਆਮ ਆਦਮੀ ਪਾਰਟੀ ਨੇ 14, ਭਾਜਪਾ ਨੇ 12 ਅਤੇ ਕਾਂਗਰਸ ਨੇ 8 ਸੀਟਾਂ ਜਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਸੀਟ ਜਿੱਤੀ ਹੈ। ਚੋਣਾਂ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਚੱਲ ਰਿਹਾ ਹੈ। ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਲਈ 24 ਦਸੰਬਰ ਨੂੰ ਵੋਟਾਂ ਪਈਆਂ ਸਨ। Over 60.7% of the city’s 6,33,475 lakh voters sealed the fate of 203 candidates on Friday, as voting for the Chandigarh MC polls concluded peacefully. (HT File/Representational image) -ਇਸ ਦੇ ਨਾਲ ਹੀ ਭਾਜਪਾ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਲੱਗਾ ਹੈ। ਵਾਰਡ 17 ਤੋਂ ਭਾਜਪਾ ਦੇ ਮੇਅਰ ਰਹੇ ਰਵੀਕਾਂਤ ਸ਼ਰਮਾ ਆਮ ਆਦਮੀ ਪਾਰਟੀ ਤੋਂ ਚੋਣ ਹਾਰ ਗਏ ਹਨ। ਹਾਲਾਂਕਿ ਸੀਨੀਅਰ ਡਿਪਟੀ ਮੇਅਰ ਮਹੇਸ਼ਇੰਦਰ ਸਿੱਧੂ ਥੋੜ੍ਹੇ ਫਰਕ ਨਾਲ ਜਿੱਤਣ ਵਿੱਚ ਕਾਮਯਾਬ ਰਹੇ। Chandigarh MC Polls 2021 All Wards Results Updates Chandigarh municipal corporation elections counting today Details Chandigarh MC Polls ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ------ -ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਪਹਿਲੇ ਨਤੀਜੇ ਸਾਹਮਣੇ ਆ ਗਏ ਹਨ। ਵਾਰਡ ਨੰਬਰ 1 ਤੋਂ ‘ਆਪ’ ਉਮੀਦਵਾਰ ਜਸਵਿੰਦਰ ਕੌਰ ਕਰੀਬ 1000 ਵੋਟਾਂ ਨਾਲ ਜੇਤੂ ਰਹੀ ਹੈ। -ਵਾਰਡ 2 ਤੋਂ ਭਾਜਪਾ ਦੇ ਮਹੇਸ਼ਇੰਦਰ ਸਿੰਘ ਸਿੱਧੂ 11 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਕਾਂਗਰਸ ਦੇ ਹਰਮੋਹਿੰਦਰ ਸਿੰਘ ਲੱਕੀ ਨੂੰ ਹਰਾਇਆ। -ਵਾਰਡ 3 ਵਿੱਚ ਭਾਜਪਾ ਦੇ ਦਲੀਪ ਸ਼ਰਮਾ ਨੇ ਕਾਂਗਰਸ ਦੇ ਰਵੀ ਕੁਮਾਰ ਨੂੰ 90 ਵੋਟਾਂ ਨਾਲ ਹਰਾਇਆ। -ਵਾਰਡ 4 ਤੋਂ ਆਮ ਆਦਮੀ ਪਾਰਟੀ ਦੀ ਸੁਮਨ ਦੇਵੀ ਨੇ ਭਾਜਪਾ ਦੀ ਸਵਿਤਾ ਗੁਪਤਾ ਨੂੰ 12 ਵੋਟਾਂ ਨਾਲ ਹਰਾਇਆ। -ਵਾਰਡ 5 ਵਿੱਚ ਕਾਂਗਰਸ ਦੀ ਦਰਸ਼ਨਾ ਨੇ ਭਾਜਪਾ ਦੀ ਨੀਤਿਕਾ ਗੁਪਤਾ ਨੂੰ 2737 ਵੋਟਾਂ ਦੇ ਫਰਕ ਨਾਲ ਹਰਾਇਆ। -ਵਾਰਡ 6 ਤੋਂ ਭਾਜਪਾ ਦੀ ਸਰਬਜੀਤ ਕੌਰ ਨੇ ਕਾਂਗਰਸ ਦੀ ਮਮਤਾ ਗਿਰੀ ਨੂੰ 502 ਵੋਟਾਂ ਨਾਲ ਹਰਾਇਆ। -ਵਾਰਡ 7 ਤੋਂ ਭਾਜਪਾ ਦੇ ਮਨੋਜ ਕੁਮਾਰ ਨੇ ਕਾਂਗਰਸ ਦੇ ਓਮ ਪ੍ਰਕਾਸ਼ ਨੂੰ 784 ਵੋਟਾਂ ਨਾਲ ਹਰਾਇਆ। -ਵਾਰਡ 8 ਤੋਂ ਭਾਜਪਾ ਦੇ ਹਰਜੀਤ ਸਿੰਘ ਨੇ ਕਾਂਗਰਸ ਦੇ ਕੇਐਸ ਠਾਕੁਰ ਨੂੰ 682 ਵੋਟਾਂ ਨਾਲ ਹਰਾਇਆ। -ਵਾਰਡ ਨੰਬਰ 9 ਤੋਂ ਭਾਜਪਾ ਦੀ ਬਿਮਲਾ ਦੂਬੇ ਨੇ ਆਜ਼ਾਦ ਮਨਪ੍ਰੀਤ ਕੌਰ ਨੂੰ 1795 ਵੋਟਾਂ ਨਾਲ ਹਰਾਇਆ। -ਵਾਰਡ 10 ਤੋਂ ਕਾਂਗਰਸ ਦੀ ਹਰਪ੍ਰੀਤ ਕੌਰ ਬਬਲਾ ਨੇ ਭਾਜਪਾ ਦੀ ਰਾਸ਼ੀ ਭਸੀਨ ਨੂੰ 3103 ਵੋਟਾਂ ਨਾਲ ਹਰਾਇਆ। -ਵਾਰਡ 11 ਤੋਂ ਭਾਜਪਾ ਦੇ ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਓਮਕਾਰ ਸਿੰਘ ਔਲਖ ਨੂੰ 167 ਵੋਟਾਂ ਨਾਲ ਹਰਾਇਆ। -ਵਾਰਡ 12 ਵਿੱਚ ਭਾਜਪਾ ਦੇ ਸੌਰਭ ਜੋਸ਼ੀ ਨੇ ਕਾਂਗਰਸ ਦੀ ਦੀਪਾ ਅਸ਼ਧੀਰ ਦੂਬੇ ਨੂੰ 1017 ਵੋਟਾਂ ਨਾਲ ਹਰਾਇਆ। -ਵਾਰਡ 13 ਤੋਂ ਕਾਂਗਰਸ ਦੇ ਸਚਿਨ ਗਾਲਵ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਚੰਦਰਮੁਖੀ ਸ਼ਰਮਾ ਨੂੰ 285 ਵੋਟਾਂ ਨਾਲ ਹਰਾਇਆ। -ਵਾਰਡ 14 ਤੋਂ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਨੂੰ 255 ਵੋਟਾਂ ਨਾਲ ਹਰਾਇਆ। -ਵਾਰਡ 15 ਤੋਂ ਆਮ ਆਦਮੀ ਪਾਰਟੀ ਦੇ ਰਾਮਚੰਦਰ ਯਾਦਵ ਨੇ ਕਾਂਗਰਸ ਦੇ ਧੀਰਜ ਗੁਪਤਾ ਨੂੰ 178 ਵੋਟਾਂ ਨਾਲ ਹਰਾਇਆ। -ਵਾਰਡ 16 ਤੋਂ ਆਮ ਆਦਮੀ ਪਾਰਟੀ ਦੀ ਪੂਨਮ ਨੇ ਭਾਜਪਾ ਦੀ ਊਸ਼ਾ ਨੂੰ 993 ਵੋਟਾਂ ਨਾਲ ਹਰਾਇਆ। -ਵਾਰਡ 17 ਤੋਂ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਭਾਜਪਾ ਦੇ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਨਾਲ ਹਰਾਇਆ। -ਵਾਰਡ 18 ਤੋਂ ਆਮ ਆਦਮੀ ਪਾਰਟੀ ਦੀ ਤਰੁਣਾ ਮਹਿਤਾ ਨੇ ਭਾਜਪਾ ਦੀ ਸੁਨੀਤਾ ਧਵਨ ਨੂੰ 1516 ਵੋਟਾਂ ਨਾਲ ਹਰਾਇਆ। -ਵਾਰਡ 19 ਤੋਂ ਆਮ ਆਦਮੀ ਪਾਰਟੀ ਦੀ ਨੇਹਾ ਨੇ ਕਾਂਗਰਸ ਦੇ ਕਮਲੇਸ਼ ਨੂੰ 804 ਵੋਟਾਂ ਨਾਲ ਹਰਾਇਆ। -ਵਾਰਡ 20 ਤੋਂ ਕਾਂਗਰਸ ਦੇ ਗੁਰਚਰਨਜੀਤ ਸਿੰਘ ਨੇ ਆਜ਼ਾਦ ਕ੍ਰਿਪਾਨੰਦ ਠਾਕੁਰ ਨੂੰ 269 ਵੋਟਾਂ ਨਾਲ ਹਰਾਇਆ। -ਵਾਰਡ 21 ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਜੇਤੂ ਰਹੇ ਹਨ। ਉਨ੍ਹਾਂ ਨੇ ਭਾਜਪਾ ਦੇ ਦੇਵੇਸ਼ ਮੋਦਗਿਲ ਨੂੰ 939 ਵੋਟਾਂ ਨਾਲ ਹਰਾਇਆ। -ਵਾਰਡ 22 ਤੋਂ ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲ ਨੇ ਭਾਜਪਾ ਦੀ ਹੀਰਾ ਨੇਗੀ ਨੂੰ 76 ਵੋਟਾਂ ਨਾਲ ਹਰਾਇਆ। -ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਦੀ ਪ੍ਰੇਮ ਲਤਾ ਨੇ ਕਾਂਗਰਸ ਦੀ ਰਵਿੰਦਰ ਕੌਰ ਨੂੰ 681 ਵੋਟਾਂ ਨਾਲ ਹਰਾਇਆ - ਵਾਰਡ 24 ਤੋਂ ਕਾਂਗਰਸ ਦੇ ਜਸਬੀਰ ਸਿੰਘ ਨੇ ਭਾਜਪਾ ਦੇ ਸਚਿਨ ਕੁਮਾਰ ਨੂੰ 997 ਵੋਟਾਂ ਨਾਲ ਹਰਾਇਆ। -ਵਾਰਡ 25 ਤੋਂ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੇ ਕੌਸ਼ਲ ਰਾਣਾ ਨੂੰ 315 ਵੋਟਾਂ ਨਾਲ ਹਰਾਇਆ। -ਵਾਰਡ 26 ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਕਾਂਗਰਸ ਦੇ ਜਤਿੰਦਰ ਕੁਮਾਰ ਨੂੰ 1440 ਵੋਟਾਂ ਨਾਲ ਹਰਾਇਆ। -ਵਾਰਡ 27 ਤੋਂ ਕਾਂਗਰਸ ਦੇ ਗੁਰਬਖਸ਼ ਰਾਵਤ ਨੇ ਭਾਜਪਾ ਦੇ ਰਵਿੰਦਰ ਸਿੰਘ ਰਾਵਤ ਨੂੰ 2,862 ਵੋਟਾਂ ਨਾਲ ਹਰਾਇਆ। -ਵਾਰਡ 28 ਤੋਂ ਕਾਂਗਰਸ ਦੀ ਨਿਰਮਲਾ ਦੇਵੀ ਨੇ ਭਾਜਪਾ ਦੀ ਜਸਵਿੰਦਰ ਕੌਰ ਲੱਡੂ ਨੂੰ 2568 ਵੋਟਾਂ ਨਾਲ ਹਰਾਇਆ। -ਵਾਰਡ 29 ਤੋਂ ਆਮ ਆਦਮੀ ਪਾਰਟੀ ਦੇ ਮਨੁਹਰ ਨੇ ਭਾਜਪਾ ਦੇ ਰਵਿੰਦਰ ਕੁਮਾਰ ਨੂੰ 2728 ਵੋਟਾਂ ਨਾਲ ਹਰਾਇਆ। Chandigarh Municipal Corporation Election Results 2021 Live Updates: AAP wins 8 seats, Congress 2 & BJP 5 -ਵਾਰਡ 30 ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਰਦੀਪ ਸਿੰਘ ਨੇ ਕਾਂਗਰਸ ਦੇ ਅਤਿੰਦਰਜੀਤ ਸਿੰਘ ਨੂੰ 2,145 ਵੋਟਾਂ ਨਾਲ ਹਰਾਇਆ। -ਵਾਰਡ 31 ਤੋਂ ‘ਆਪ’ ਦੇ ਲਖਬੀਰ ਸਿੰਘ ਨੇ ਭਾਜਪਾ ਦੇ ਭਰਤ ਕੁਮਾਰ ਨੂੰ 1,062 ਵੋਟਾਂ ਨਾਲ ਹਰਾਇਆ। -ਵਾਰਡ 32 ਤੋਂ ਭਾਜਪਾ ਦੇ ਜਸ਼ਨਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਕੋਛੜ ਨੂੰ 940 ਵੋਟਾਂ ਨਾਲ ਹਰਾਇਆ। -ਵਾਰਡ 33 ਤੋਂ ਭਾਜਪਾ ਦੇ ਕੰਵਰਜੀਤ ਸਿੰਘ ਨੇ ਕਾਂਗਰਸ ਦੇ ਵਿਜੇ ਸਿੰਘ ਰਾਣਾ ਨੂੰ 742 ਵੋਟਾਂ ਨਾਲ ਹਰਾਇਆ। - ਵਾਰਡ ਨੰ. 34 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਨੇ ਭਾਜਪਾ ਦੇ ਭੁਪਿੰਦਰ ਸ਼ਰਮਾ ਨੂੰ 9 ਵੋਟਾਂ ਨਾਲ ਹਰਾਇਆ। -ਵਾਰਡ ਨੰ. 35 ਤੋਂ ਭਾਜਪਾ ਦੇ ਰਜਿੰਦਰ ਕੁਮਾਰ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਜਗਜੀਵਨ ਜੀਤ ਸਿੰਘ ਨੂੰ 474 ਵੋਟਾਂ ਨਾਲ ਹਰਾਇਆ। -PTC News


Top News view more...

Latest News view more...