Mon, Apr 29, 2024
Whatsapp

ਚੰਡੀਗੜ੍ਹ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਮੁੜ ਸਖ਼ਤੀ, ਪ੍ਰਸ਼ਾਸਨ ਨੇ ਲਏ ਇਹ ਵੱਡੇ ਫੈਸਲੇ  

Written by  Shanker Badra -- March 11th 2021 02:10 PM
ਚੰਡੀਗੜ੍ਹ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਮੁੜ ਸਖ਼ਤੀ, ਪ੍ਰਸ਼ਾਸਨ ਨੇ ਲਏ ਇਹ ਵੱਡੇ ਫੈਸਲੇ  

ਚੰਡੀਗੜ੍ਹ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਮੁੜ ਸਖ਼ਤੀ, ਪ੍ਰਸ਼ਾਸਨ ਨੇ ਲਏ ਇਹ ਵੱਡੇ ਫੈਸਲੇ  

ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਚੰਡੀਗੜ੍ਹ'ਚ ਫ਼ਿਰ ਸਖ਼ਤੀ ਹੁੰਦੀ ਦਿਖਾਈ ਦੇ ਰਹੀ ਹੈ। ਇਸ ਦੇ ਲਈ ਚੰਡੀਗੜ੍ਹਪ੍ਰ ਸ਼ਾਸਨ ਨੇ ਕਈ ਅਹਿਮ ਫੈਸਲੇ ਲਏ ਹਨ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਇਕੱਠ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਪ੍ਰਾਇਮਰੀ ਸਕੂਲਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ। ਪੜ੍ਹੋ ਹੋਰ ਖ਼ਬਰਾਂ : ਮਮਤਾ ਬੈਨਜਰੀ ‘ਤੇ ਚੋਣ ਪ੍ਰਚਾਰ ਦੌਰਾਨ ਹੋਇਆ ਹਮਲਾ, ਹਮਲਾ ਹੋਣ ਦਾ ਲਾਇਆ ਦੋਸ਼ [caption id="attachment_480877" align="aligncenter" width="696"]Chandigarh: primary schools to stay shut , Indoor gathering size reduced to 100 ਚੰਡੀਗੜ੍ਹ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਮੁੜ ਸਖ਼ਤੀ, ਪ੍ਰਸ਼ਾਸਨ ਨੇ ਲਏ ਇਹ ਵੱਡੇ ਫੈਸਲੇ[/caption] ਇਸ ਦੌਰਾਨ ਸਮਾਜਿਕ, ਧਾਰਮਿਕ, ਸਭਿਆਚਾਰਕ ਤੇ ਹੋਰ ਪਰਿਵਾਰਕ ਸਮਾਗਮਾਂ ਵਿੱਚ ਮਹਿਮਾਨਾਂ ਦੀ ਗਿਣਤੀ ਨੂੰ ਮੁੜ ਸੀਮਤ ਕੀਤਾ ਗਿਆ ਹੈ। ਇਨਡੋਰ ਪ੍ਰੋਗਰਾਮਾਂ ਵਿੱਚ ਹੁਣ 100 ਜਦਕਿ ਆਊਟਡੋਰ ਪ੍ਰੋਗਰਾਮਾਂ ਵਿੱਚ 200 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋਣਗੇ। ਸ਼ਹਿਰ ਦੇ ਪ੍ਰਾਇਮਰੀ ਦੇ ਸਕੂਲ ਉਦੋਂ ਤੱਕ ਬੰਦ ਰਹਿਣਗੇ, ਜਦੋਂ ਤੱਕ ਕੋਰੋਨਾ ਖ਼ਤਮ ਨਹੀਂ ਹੁੰਦਾ। [caption id="attachment_480876" align="aligncenter" width="305"]Chandigarh: primary schools to stay shut , Indoor gathering size reduced to 100 ਚੰਡੀਗੜ੍ਹ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਮੁੜ ਸਖ਼ਤੀ, ਪ੍ਰਸ਼ਾਸਨ ਨੇ ਲਏ ਇਹ ਵੱਡੇ ਫੈਸਲੇ[/caption] ਇਸ ਸਬੰਧੀ ਬੁੱਧਵਾਰ ਨੂੰ ਪੰਜਾਬ ਰਾਜ ਭਵਨ ਵਿਖੇ ਹੋਈ ਕੋਵਿਡ ਵਾਰ ਰੂਮ ਦੀ ਮੀਟਿੰਗ ਵਿੱਚ ਵੀਪੀ ਸਿੰਘ ਬਦਨੌਰ ਨੇ ਅਧਿਕਾਰੀਆਂ ਨਾਲ ਸਥਿਤੀ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਆਦੇਸ਼ ਜਾਰੀ ਕੀਤੇ ਹਨ। ਵੀਪੀ ਸਿੰਘ ਬਦਨੌਰ ਨੇ ਕੋਰੋਨਾ ਤੋਂ ਬਚਣ ਲਈ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣ ਕਰਨ ਦੇ ਹੁਕਮ ਦਿੱਤੇ ਹਨ। ਪੜ੍ਹੋ ਹੋਰ ਖ਼ਬਰਾਂ : ਆਗਰਾ 'ਚ ਸ਼ਿਵਰਾਤਰੀ 'ਤੇ ਸਵੇਰੇ ਸਵੇਰੇ ਵਾਪਰਿਆ ਵੱਡਾ ਹਾਦਸਾ, 9 ਲੋਕਾਂ ਦੀ ਹੋਈ ਮੌਤ [caption id="attachment_480875" align="aligncenter" width="483"]Chandigarh: primary schools to stay shut , Indoor gathering size reduced to 100 ਚੰਡੀਗੜ੍ਹ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਮੁੜ ਸਖ਼ਤੀ, ਪ੍ਰਸ਼ਾਸਨ ਨੇ ਲਏ ਇਹ ਵੱਡੇ ਫੈਸਲੇ[/caption] ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸ਼ਹਿਰ ਵਿੱਚ ਰਾਤ ਦਾ ਕਰਫਿਊ ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਵਿਆਹਾਂ ਤੇ ਹੋਰ ਸਮਾਰੋਹਾਂ ਵਿੱਚ ਸ਼ਾਮਲ ਹੋਣ ਲਈ ਲੋਕਾਂ ਦੀ ਗਿਣਤੀ ਸੀਮਤ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਮਾਸਕ ਨਹੀਂ ਪਾਉਂਦੇ ਮੁਹਿੰਮ ਚਲਾ ਕੇ ਉਨ੍ਹਾਂ ਦੇ ਚਲਾਨ ਕੱਟੇ ਜਾਣ। -PTCNews


  • Tags

Top News view more...

Latest News view more...