ਚੰਡੀਗੜ੍ਹ 'ਚ ਇੱਕ ਸਿੱਖ ਪਤੀ ਨੇ ਅਪਣੀ ਪਤਨੀ ਤੇ ਉਸਦੇ ਘਰਵਾਲਿਆਂ 'ਤੇ ਜਬਰਨ ਧਰਮ ਪਰਿਵਰਤਨ ਦੇ ਲਗਾਏ ਆਰੋਪ

By Shanker Badra - July 14, 2021 2:07 pm

ਚੰਡੀਗੜ੍ਹ : ਚੰਡੀਗੜ੍ਹ 'ਚ ਸਿੱਖ ਪਤੀ ਨੇ ਅਪਣੀ ਪਤਨੀ ਤੇ ਉਸਦੇ ਘਰਵਾਲਿਆਂ 'ਤੇ ਜਬਰਨ ਧਰਮ ਪਰਿਵਰਤਨ ਦੇ ਆਰੋਪ ਲਗਾਏ ਹਨ। ਜਿਸ ਤੋਂ ਬਾਅਦ ਇਹ ਮਾਮਲਾ ਹੁਣ ਚੰਡੀਗੜ੍ਹ ਦੀ ਜ਼ਿਲਾ ਅਦਾਲਤ ਵਿਚ ਪਹੁੰਚ ਗਿਆ ਹੈ।ਆਰੋਪ ਨੇ ਕਿ ਮੁਸਲਿਮ ਪਤਨੀ ਆਪਣੇ ਸਿੱਖ ਪਤੀ ਤੇ 9 ਸਾਲ ਦੇ ਬੇਟੇ ਦਾ ਜਬਰਨ ਧਰਮ ਪਰਿਵਰਤਨ ਕਰਨ ਦੇ ਪਿੱਛੇ ਪਈ ਹੈ।

ਚੰਡੀਗੜ੍ਹ 'ਚ ਇੱਕ ਸਿੱਖ ਪਤੀ ਨੇ ਅਪਣੀ ਪਤਨੀ ਤੇ ਉਸਦੇ ਘਰਵਾਲਿਆਂ 'ਤੇ ਜਬਰਨ ਧਰਮ ਪਰਿਵਰਤਨ ਦੇ ਲਗਾਏ ਆਰੋਪ

ਜਿਸ ਕਰਕੇ ਜ਼ਿਲਾ ਅਦਾਲਤ ਨੇ ਹੁਣ ਪਤਨੀ ਤੇ 8 ਹੋਰ ਰਿਸ਼ਤੇਦਾਰਾਂ ਨੂੰ ਨੋਟਿਸ ਭੇਜ ਜਵਾਬ ਮੰਗਿਆ ਹੈ। ਆਰੋਪ ਇਹ ਵੀ ਨੇ ਕਿ ਪਤਨੀ ਨੇ ਉਸਦੇ ਰਿਸ਼ਤੇਦਾਰਾਂ ਨੇ 9 ਸਾਲ ਦੇ ਬੱਚੇ ਨੂੰ ਆਪਣੇ ਕੋਲ ਰੱਖਿਆ ਹੈ ਤੇ ਉਸਦਾ ਧਰਮ ਪਰਿਵਰਤਨ ਕਰਵਾ ਕੇ ਉਸਨੂੰ ਮੁਸਲਮਾਨ ਬਣਾਉਣ ਜਾ ਰਹੇ ਹਨ।

ਚੰਡੀਗੜ੍ਹ 'ਚ ਇੱਕ ਸਿੱਖ ਪਤੀ ਨੇ ਅਪਣੀ ਪਤਨੀ ਤੇ ਉਸਦੇ ਘਰਵਾਲਿਆਂ 'ਤੇ ਜਬਰਨ ਧਰਮ ਪਰਿਵਰਤਨ ਦੇ ਲਗਾਏ ਆਰੋਪ

ਸਿੱਖ ਪਤੀ ਨੇ ਆਰੋਪ ਲਗਾਏ ਨੇ ਕਿ ਉਸਦੀ ਪਤਨੀ ਉਸਨੂੰ ਤੇ ਉਸਦੇ ਬੱਚੇ ਨੂੰ ਕਈ ਵਾਰ ਕੇਸ ਕਟਾਉਣ ਤੇ ਕੜਾ ਨਾ ਪਾਉਣ ਲਈ ਜ਼ਬਰਦਸਤੀ ਕਰ ਚੁੱਕੀ ਹੈ।ਹੁਣ ਜ਼ਿਲਾ ਅਦਾਲਤ ਵਿਚ ਪਟੀਸ਼ਨ ਪਾ ਕੇ ਸਿੱਖ ਪਤੀ ਨੇ ਆਪਣੇ ਬੱਚੇ ਤੇ ਆਪਣੇ ਆਪ ਨੂੰ ਜਬਰਨ ਧਰਮ ਪਰਿਵਰਤਨ ਨਾ ਕਰਾਉਣ ਦੀ ਗੁਹਾਰ ਲਗਾਈ ਹੈ।

ਚੰਡੀਗੜ੍ਹ 'ਚ ਇੱਕ ਸਿੱਖ ਪਤੀ ਨੇ ਅਪਣੀ ਪਤਨੀ ਤੇ ਉਸਦੇ ਘਰਵਾਲਿਆਂ 'ਤੇ ਜਬਰਨ ਧਰਮ ਪਰਿਵਰਤਨ ਦੇ ਲਗਾਏ ਆਰੋਪ

ਆਰੋਪ ਇਹ ਵੀ ਨੇ ਕਿ ਪਤਨੀ ਤੇ ਉਸਦਾ ਪਰਿਵਾਰ ਸਿੱਖ ਪਤੀ ਤੇ ਉਸਦੇ ਬੱਚੇ ਨੂੰ ਜਾਣ ਤੋਂ ਮਾਰਨ ਦੀਆਂ ਧਮਕਿਆਂ ਦੇ ਰਹੇ ਹਨ ਤੇ ਪੁਲੀਸ ਵੀ ਕੁੱਝ ਨਹੀਂ ਕਰ ਰਹੀ। ਇਸ ਮਾਮਲੇ ਦੀ ਸੁਣਵਾਈ ਹੁਣ 20 ਜੁਲਾਈ ਨੂੰ ਹੋਵੇਗੀ। ਜਿਸ ਕਰਕੇ ਜ਼ਿਲਾ ਅਦਾਲਤ ਨੇ ਹੁਣ ਪਤਨੀ ਤੇ 8 ਹੋਰ ਰਿਸ਼ਤੇਦਾਰਾਂ ਨੂੰ ਨੋਟਿਸ ਭੇਜ ਜਵਾਬ ਮੰਗਿਆ ਹੈ।

-PTCNews

adv-img
adv-img