Sun, May 19, 2024
Whatsapp

ਇੱਕ ਗਰੀਬ ਪਰਿਵਾਰ ਵੱਲੋਂ ਬੱਚੀ ਨੂੰ ਨਾਗ ਦੇਵਤਾ ਤੋਂ ਆਸ਼ੀਰਵਾਦ ਦਿਵਾਉਣਾ ਪਿਆ ਮਹਿੰਗਾ

Written by  Shanker Badra -- October 18th 2018 05:37 PM
ਇੱਕ ਗਰੀਬ ਪਰਿਵਾਰ ਵੱਲੋਂ ਬੱਚੀ ਨੂੰ ਨਾਗ ਦੇਵਤਾ ਤੋਂ ਆਸ਼ੀਰਵਾਦ ਦਿਵਾਉਣਾ ਪਿਆ ਮਹਿੰਗਾ

ਇੱਕ ਗਰੀਬ ਪਰਿਵਾਰ ਵੱਲੋਂ ਬੱਚੀ ਨੂੰ ਨਾਗ ਦੇਵਤਾ ਤੋਂ ਆਸ਼ੀਰਵਾਦ ਦਿਵਾਉਣਾ ਪਿਆ ਮਹਿੰਗਾ

ਇੱਕ ਗਰੀਬ ਪਰਿਵਾਰ ਵੱਲੋਂ ਬੱਚੀ ਨੂੰ ਨਾਗ ਦੇਵਤਾ ਤੋਂ ਆਸ਼ੀਰਵਾਦ ਦਿਵਾਉਣਾ ਪਿਆ ਮਹਿੰਗਾ:ਛੱਤੀਸਗੜ੍ਹ ਦੇ ਰਾਜਨੰਦ ਪਿੰਡ 'ਚ ਇੱਕ ਗਰੀਬ ਪਰਿਵਾਰ ਵੱਲੋਂ ਇੱਕ ਬੱਚੀ ਨੂੰ ਨਾਗ ਦੇਵਤਾ ਤੋਂ ਆਸ਼ੀਰਵਾਦ ਦਿਵਾਉਣਾ ਮਹਿੰਗਾ ਪੈ ਗਿਆ ਹੈ।ਜਦੋਂ 5 ਮਹੀਨਿਆਂ ਦੀ ਬੱਚੀ ਦੇ ਪਰਿਵਾਰ ਵਾਲੇ ਸੱਪ ਤੋਂ ਬੱਚੀ ਨੂੰ ਆਸ਼ੀਰਵਾਦ ਦਿਵਾ ਰਹੇ ਸਨ ਤਾਂ ਬੱਚੀ ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਥੇ ਇੱਕ ਸਪੇਰਾ ਬਿੱਲੂ ਰਾਮ ਸੱਪ ਨਾਲ ਤਮਾਸ਼ਾ ਵਿਖਾ ਰਿਹਾ ਸੀ।ਇਸੇ ਦੌਰਾਨ ਉਹ ਰਘੂਨਾਥ ਦੇ ਘਰ ਪੁੱਜਿਆ ਜਿੱਥੇ ਉਸ ਨੇ ਪਰਿਵਾਰ ਵਾਲਿਆਂ ਨੂੰ ਨਾਗ ਦੇਵਤਾ ਤੋਂ ਆਸ਼ੀਰਵਾਦ ਲੈਣ ਦੀ ਗੱਲ ਕਹੀ।ਉਸ ਸਮੇਂ ਬੱਚੀ ਬਿਮਾਰ ਸੀ,ਇਸ ਲਈ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਨਾਗ ਦੇਵਤਾ ਤੋਂ ਆਸ਼ੀਰਵਾਦ ਦਿਵਾਉਣ ਬਾਰੇ ਸੋਚਿਆ। ਇਸੇ ਦੌਰਾਨ ਸਪੇਰੇ ਨੇ ਕੋਬਰਾ ਨਾਗ ਬੱਚੀ ਦੇ ਗਲ 'ਚ ਪਾ ਦਿੱਤਾ ਤੇ ਸੱਪ ਨੇ ਬੱਚੀ ਨੂੰ ਡੱਸ ਲਿਆ।ਇਸ ਤੋਂ ਬਾਅਦ ਸਪੇਰੇ ਨੇ ਕਿਹਾ ਕਿ ਇਹ ਆਸ਼ੀਰਵਾਦ ਹੈ ਕਿਉਂਕਿ ਸੱਪ ਜ਼ਹਿਰੀਲਾ ਨਹੀਂ ਹੈ। ਪਰਿਵਾਰ ਵਾਲਿਆਂ ਨੇ ਵੀ ਇਸ ਨੂੰ ਆਸ਼ੀਰਵਾਦ ਮੰਨ ਲਿਆ।ਜਦੋਂ ਕੁੱਝ ਸਮੇਂ ਬਾਅਦ ਬੱਚੀ ਦੇ ਮੂੰਹ ਚੋਂ ਝੱਗ ਨਿਕਲਣ ਲੱਗੀ ਤਾਂ ਪਰਿਵਾਰ ਵਾਲੇ ਬੱਚੀ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਤੋਂ ਬਾਅਦ ਗੁੱਸੇ 'ਚ ਆਏ ਪਰਿਵਾਰ ਤੇ ਪਿੰਡ ਵਾਲਿਆਂ ਨੇ ਸਪੇਰੇ ਦੀ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। -PTCNews


Top News view more...

Latest News view more...

LIVE CHANNELS
LIVE CHANNELS