ਚੰਡੀਗੜ੍ਹ

ਮੁੱਖ ਚੋਣ ਕਮਿਸ਼ਨਰ ਦੀ ਚੇਤਾਵਨੀ: ਜੋ ਪੰਜਾਬ ਚੋਣਾਂ 'ਚ ਸਹੀ ਢੰਗ ਨਾਲ ਕੰਮ ਨਹੀਂ ਕਰੇਗਾ, ਉਹ ਡਿਊਟੀ 'ਤੇ ਨਹੀਂ ਹੋਵੇਗਾ

By Riya Bawa -- December 16, 2021 6:43 pm -- Updated:December 16, 2021 6:43 pm

ਚੰਡੀਗੜ੍ਹ: ਚੋਣ ਕਮਿਸ਼ਨ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਚੰਡੀਗੜ੍ਹ ਪਹੁੰਚੇ। ਮੈਰਾਥਨ ਮੀਟਿੰਗ ਤੋਂ ਬਾਅਦ ਉਨ੍ਹਾਂ ਪੰਜਾਬ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੋ ਕੋਈ ਪੱਖਪਾਤ ਕਰੇਗਾ ਜਾਂ ਅਜਿਹਾ ਕੰਮ ਨਹੀਂ ਕਰੇਗਾ ਉਹ ਚੋਣ ਡਿਊਟੀ 'ਤੇ ਨਹੀਂ ਹੋਵੇਗਾ।

May be an image of 8 people, people standing and outdoors

ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦਰ ਨੇ ਕਿਹਾ ਕਿ ਉਨ੍ਹਾਂ ਨੇ 4 ਘੰਟੇ ਚੱਲੀ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਡੀਸੀ, ਪੁਲੀਸ ਕਮਿਸ਼ਨਰ ਅਤੇ ਐਸਐਸਪੀਜ਼ ਨੂੰ ਦੇਖਿਆ ਹੈ। ਸਾਨੂੰ ਪਤਾ ਲੱਗ ਗਿਆ ਹੈ ਕਿ ਕੌਣ ਕਿੰਨਾ ਫਿੱਟ ਹੈ। ਇਸ ਲਈ ਕਮਿਸ਼ਨ ਪੰਜਾਬ ਵਿੱਚ ਭੈਅ ਮੁਕਤ ਅਤੇ ਸ਼ਾਂਤੀਪੂਰਨ ਚੋਣਾਂ ਲਈ ਹਰ ਕਦਮ ਚੁੱਕੇਗਾ। ਇਸ ਦੇ ਲਈ ਡੀਜੀਪੀ ਅਤੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਜਲਦੀ ਹੀ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਨੂੰ ਬੁਲਾਉਣ ਬਾਰੇ ਫੈਸਲਾ ਲਿਆ ਜਾਵੇਗਾ।

May be an image of 10 people, people standing, outdoors and text that says "ਪੰਜਾਬ ਵਿਧਾਨ ਸਭਾ ਚੋਣਾਂ 2022 ਤਾਕਤ EVM-VVPAT ਰਾਹੀਂਆਪਣੀ ਕਿਵੇਂਪਾਈਏ EAO ਪੰਜਾਬ ਵਿਧਾਨ ਸਭਾ ਚੋਣਾਂ 2022 ਸਾਸਨਮਸਾਓ STREE ਵਿਧਾਨ ਸਭਾ ਚੋਣਾਂ 2022"

ਮੁੱਖ ਚੋਣ ਕਮਿਸ਼ਨਰ ਚੰਦਰਾ ਨੇ ਕਿਹਾ ਕਿ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਨਾਲ ਡੁਪਲੀਕੇਸੀ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿੱਚ 93.17 ਕਰੋੜ ਵੋਟਰ ਹਨ।  ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਸ ਵਾਰ ਕੁੱਲ 2.2 ਕਰੋੜ ਵੋਟਰਾਂ ਵਿੱਚੋਂ 1 ਕਰੋੜ ਤੋਂ ਵੱਧ ਮਹਿਲਾ ਵੋਟਰ ਹੋਣਗੇ। ਇਸ ਵਾਰ ਔਰਤ ਅਤੇ ਮਰਦ ਵੋਟਰਾਂ ਦਾ ਅਨੁਪਾਤ ਵੀ ਸੁਧਰਿਆ ਹੈ। ਪਿਛਲੀਆਂ ਚੋਣਾਂ ਵਿੱਚ ਇੱਕ ਹਜ਼ਾਰ ਮਰਦ ਵੋਟਰਾਂ ਪਿੱਛੇ 898 ਔਰਤਾਂ ਸਨ, ਜੋ ਇਸ ਵਾਰ ਵੱਧ ਕੇ 902 ਹੋ ਗਈਆਂ ਹਨ। ਹਾਲਾਂਕਿ ਅੰਤਿਮ ਸੂਚੀ 5 ਜਨਵਰੀ ਨੂੰ ਆਵੇਗੀ।

May be an image of 3 people, people standing and text that says "#VoteForPunjab #VoteFor ਣਾਉਣ ਐਪ #Punjab Votes 2022 ਆਈਆਂ ਚੋਣਾਂ ਜਨਾਬ, ਹੈ ਬਣਾਉਣਾ ਪੰਜਾਬ"

-PTC News

  • Share