Wed, Jun 18, 2025
Whatsapp

ਬੱਚਿਆਂ ਨੇ ਆਪਣੀਆਂ ਜੇਬਾਂ 'ਚੋਂ ਮੱਕੀ ਖਰੀਦ ਕੇ ਪੰਛੀਆਂ ਨੂੰ ਖੁਆਇਆ ਖਾਣਾ , ਲੋਕਾਂ ਨੇ ਕੀਤੀ ਤਾਰੀਫ਼

Reported by:  PTC News Desk  Edited by:  Shanker Badra -- July 03rd 2021 03:52 PM
ਬੱਚਿਆਂ ਨੇ ਆਪਣੀਆਂ ਜੇਬਾਂ 'ਚੋਂ ਮੱਕੀ ਖਰੀਦ ਕੇ ਪੰਛੀਆਂ ਨੂੰ ਖੁਆਇਆ ਖਾਣਾ , ਲੋਕਾਂ ਨੇ ਕੀਤੀ ਤਾਰੀਫ਼

ਬੱਚਿਆਂ ਨੇ ਆਪਣੀਆਂ ਜੇਬਾਂ 'ਚੋਂ ਮੱਕੀ ਖਰੀਦ ਕੇ ਪੰਛੀਆਂ ਨੂੰ ਖੁਆਇਆ ਖਾਣਾ , ਲੋਕਾਂ ਨੇ ਕੀਤੀ ਤਾਰੀਫ਼

ਸੂਰਤ : ਅਕਸਰ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਦਰਿਆਦਿਲੀ ਦੀਆਂ ਕਈ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀਆਂ ਵੀਡਿਓ ਵੇਖਣ ਤੋਂ ਬਾਅਦ ਦੂਜਿਆਂ ਨੂੰ ਇਹ ਵੀ ਸਬਕ ਮਿਲਦਾ ਹੈ ਕਿ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕਦੇ ਵੀ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਨਾ ਹਟੇ। ਹੁਣ ਸੋਸ਼ਲ ਮੀਡੀਆ 'ਤੇ ਛੋਟੇ ਬੱਚਿਆਂ ਨੇ ਦਰਿਆਦਿਲੀ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਸੂਰਤ (Surat  )ਦੇ ਇਹ ਬੱਚੇ ਪੰਛੀਆਂ (birds)ਨੂੰ ਖਾਣਾ ਖਿਲਾਉਣ ਲਈ ਆਪਣੀਆਂ ਜੇਬਾਂ (Pocket Money )ਵਿਚੋਂ ਪੈਸੇ ਖਰਚ ਕਰ ਰਹੇ ਹਨ। [caption id="attachment_512047" align="aligncenter" width="300"] ਬੱਚਿਆਂ ਨੇ ਆਪਣੀਆਂ ਜੇਬਾਂ 'ਚੋਂ ਮੱਕੀ ਖਰੀਦ ਕੇ ਪੰਛੀਆਂ ਨੂੰ ਖੁਆਇਆ ਖਾਣਾ , ਲੋਕਾਂ ਨੇ ਕੀਤੀ ਤਾਰੀਫ਼[/caption] ਪੜ੍ਹੋ ਹੋਰ ਖ਼ਬਰਾਂ : ਆਮਿਰ ਖਾਨ ਅਤੇ ਕਿਰਨ ਰਾਓ ਵੱਲੋਂ ਅਲੱਗ ਹੋਣ ਦਾ ਫ਼ੈਸਲਾ , ਵਿਆਹ ਦੇ 15 ਸਾਲਾਂ ਬਾਅਦ ਲੈਣਗੇ ਤਲਾਕ ਉਨ੍ਹਾਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਬੱਚੇ ਪੰਛੀਆਂ ਨੂੰ ਭੋਜਨ ਖਵਾਉਣ ਲਈ ਆਪਣੀ ਜੇਬ ਵਿਚੋਂ ਪੈਸੇ ਖਰਚ ਕਰ ਰਹੇ ਹਨ। ਬੱਚੇ ਪੰਛੀਆਂ ਨੂੰ ਭੋਜਨ ਖਵਾਉਣ ਲਈ ਆਪਣੇ ਪੈਸਿਆਂ ਨਾਲ ਮੱਕੀ (corn )ਖਰੀਦਦੇ ਹਨ ਅਤੇ ਪੰਛੀਆਂ ਅਤੇ ਕਬੂਤਰਾਂ ਨੂੰ ਖਾਣ ਲਈ ਦਿੰਦੇ ਹਨ। ਵਾਇਰਲ ਹੋ ਰਹੀ ਫੋਟੋ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਬੱਚੇ ਖ਼ਰੀਦੀ ਹੋਈ ਮੱਕੀ ਦੀ ਸਫਾਈ ਕਰਦੇ ਦਿਖਾਈ ਦੇ ਰਹੇ ਹਨ। [caption id="attachment_512045" align="aligncenter" width="300"] ਬੱਚਿਆਂ ਨੇ ਆਪਣੀਆਂ ਜੇਬਾਂ 'ਚੋਂ ਮੱਕੀ ਖਰੀਦ ਕੇ ਪੰਛੀਆਂ ਨੂੰ ਖੁਆਇਆ ਖਾਣਾ , ਲੋਕਾਂ ਨੇ ਕੀਤੀ ਤਾਰੀਫ਼[/caption] ਇਹ ਬੱਚੇ ਭੁੱਖੇ ਪੰਛੀਆਂ ਨੂੰ ਖਾਣ ਲਈ ਰੁੱਖਾਂ 'ਤੇ ਲਗਾਉਂਦੇ ਹਨ। ਫੋਟੋ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਚਿਆਂ ਨੇ ਰੁੱਖਾਂ ਦੀ ਸੱਕ ਉੱਤੇ ਮੱਕੀ ਲਗਾਈ ਹੈ ਤਾਂ ਜੋ ਭੁੱਖੇ ਪੰਛੀ ਇਸ ਨੂੰ ਖਾ ਸਕਣ ਅਤੇ ਆਪਣੀ ਭੁੱਖ ਮਿਟਾ ਸਕਣ। ਇਨ੍ਹਾਂ ਤਸਵੀਰਾਂ ਨੂੰ ਆਈਐਫਐਸ ਅਧਿਕਾਰੀ ਸਵੈਤਾ ਬੋਦੂ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਫੋਟੋ ਦੇ ਨਾਲ ਕੈਪਸ਼ਨ ਵਿੱਚ ਉਸਨੇ ਲਿਖਿਆ, “ਸੂਰਤ ਦੇ ਇਹ ਬੱਚੇ ਮੱਕੀ ਖਰੀਦਣ ਅਤੇ ਪੰਛੀਆਂ ਨੂੰ ਖੁਆਉਣ ਲਈ ਆਪਣੀ Pocket ਮਨੀ ਦੀ ਵਰਤੋਂ ਕਰਦੇ ਹਨ। [caption id="attachment_512046" align="aligncenter" width="300"] ਬੱਚਿਆਂ ਨੇ ਆਪਣੀਆਂ ਜੇਬਾਂ 'ਚੋਂ ਮੱਕੀ ਖਰੀਦ ਕੇ ਪੰਛੀਆਂ ਨੂੰ ਖੁਆਇਆ ਖਾਣਾ , ਲੋਕਾਂ ਨੇ ਕੀਤੀ ਤਾਰੀਫ਼[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ ਉਨ੍ਹਾਂ ਵੱਡੇ ਦਿਲ ਵਾਲੇ ਬੱਚਿਆਂ ਦੀ ਤਾਰੀਫ ਕੀਤੀ। ਹੁਣ ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਇਨ੍ਹਾਂ ਬੱਚਿਆਂ ਦੀ ਜ਼ੋਰਦਾਰ ਤਾਰੀਫ ਕਰ ਰਹੇ ਹਨ। ਇਕ ਉਪਭੋਗਤਾ ਨੇ ਲਿਖਿਆ, 'ਬੱਚੇ ਕਿੰਨੇ ਵੱਡੇ ਦਿਲ ਵਾਲੇ ਹਨ, ਦੇਖ ਕੇ ਖੁਸ਼ ਹੋਏ'. ਇਕ ਉਪਭੋਗਤਾ ਨੇ ਲਿਖਿਆ, 'ਇਹ ਬੱਚੇ ਦੂਸਰਿਆਂ ਨਾਲੋਂ ਅਮੀਰ ਹਨ। -PTCNews


Top News view more...

Latest News view more...

PTC NETWORK