ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਕਰਤਾਰਪੁਰ ਹਲਕੇ ਦੇ ਸਰਕਲ 8 ਪ੍ਰਧਾਨ

By Jagroop Kaur - June 23, 2021 9:06 pm

ਜਲੰਧਰ 23 ਜੂਨ 2021 ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਕਰਤਾਰਪੁਰ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਮੁੱਖ ਦਫਤਰ ਤੋਂ ਜਾਰੀ ਪੈ੍ਰੱਸ ਬਿਆਨ ਵਿੱਚ ਸ. ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਿਲਾ ਅਬਜਰਬਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਜਿਲਾ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਵਡਾਲਾ ਤੇ ਹਲਕਾ ਮੁੱਖ ਸੇਵਾਦਾਰ ਸ਼੍ਰੀ. ਸੇਠ ਸਤਪਾਲ ਮੱਲ ਵੱਲੋਂ ਪਿਛਲੇ ਸਮੇਂ ਦੌਰਾਨ ਕਰਤਾਰਪੁਰ ਹਲਕੇ ਦੇ ਵਰਕਰਾਂ ਨਾਲ ਵੱਖ-ਵੱਖ ਮੀਟਿੰਗਾਂ ਕਰਕੇ ਇਹ ਰਿਪੋਰਟ ਪੇਸ਼ ਕੀਤੀ ਗਈ |BJP treated allies like spare tyres, has no minority support now, says SAD  chief Sukhbir Badal

ਪੜ੍ਹੋ ਹੋਰ ਖ਼ਬਰਾਂ : ਹਿਮਾਚਲ ‘ਚ ਹੁਣ ਬਿਨਾਂ ਈ-ਪਾਸ ਦੇ ਦਾਖਲ ਹੋ ਸਕਣਗੇ ਯਾਤਰੀ  , ਰਾਤ 10 ਵਜੇ ਤਕ ਖੁੱਲ੍ਹੇ ਰਹਿਣਗੇ ਰੈਸਟੋਰੈਂਟ

ਜਿਸ ਦੇ ਅਧਾਰ ਤੇ ਸਾਰੇ ਸਰਕਲ ਪ੍ਰਧਾਨ ਲਾਏ ਗਏ ਹਨ।ਸਰਕਲ ਪਚਰੰਗਾਂ ਤੋਂ ਸ. ਗੁਰਦੀਪ ਸਿੰਘ ਲਾਧੜਾਂ, ਸਰਕਲ ਕਰਤਾਰਪੁਰ-1 ਦਿਹਾਤੀ ਤੋਂ ਸ. ਜਗਰੂਪ ਸਿੰਘ, ਸਰਕਲ ਕਰਤਾਰਪੁਰ-2 (ਨੌਗੰਜਾ) ਤੋਂ ਸ. ਗੁਰਜਿੰਦਰ ਸਿੰਘ ਭਤੀਜਾ, ਸਰਕਲ ਮੰਡ ਤੋਂ ਸ. ਹਰਬੰਸ ਸਿੰਘ ਮੰਡ, ਸਰਕਲ ਜੰਡੂ ਸਿੰਘਾ ਤੋਂ ਸ. ਪ੍ਰਭਜੋਤ ਸਿੰਘ ਢਿੱਲੋਂ, ਸਰਕਲ ਮਕਸੂਦਾਂ ਤੋਂ ਸ. ਭਗਵੰਤ ਸਿੰਘ ਫਤਿਹਜਲਾਲ, ਸਰਕਲ ਗਾਖਲਾਂ ਤੋਂ ਸ. ਜਸੰਵਤ ਸਿੰਘ ਪੱਪੂ ਗਾਖਲ, ਸਰਕਲ ਲਾਂਬੜਾ ਤੋਂ ਸ. ਜਗਜੀਤ ਸਿੰਘ ਜੱਗੀ ਸਾਬਕਾ ਚੇਅਰਮੈਨ ਨਿਯੁਕਤ ਕੀਤੇ ਗਏ ਹਨ।Sukhbir Singh Badal Interview: 'Modi will emerge a much stronger leader if  he withdraws farm laws' | India News,The Indian Express

Read More : ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਵੀ ਤਨਖਾਹ ਕਮਿਸ਼ਨ ਦੀ ਰਿਪੋਰਟ ਕੀਤੀ ਰੱਦ

ਸ. ਬਾਦਲ ਵੱਲੋਂ ਸਰਕਲ ਪ੍ਰਧਾਨਾਂ ਨੂੰ ਜਲਦ ਪਿੰਡ ਪੱਧਰ ਤੱਕ ਜਥੇਬੰਦੀ ਬਣਾ ਕੇ ਬੀ.ਐਸ.ਪੀ. ਦੇ ਕੈਂਡੀਡੇਟ ਨੂੰ ਜਿੱਤ ਦਿਵਾਉਣ ਦੀ ਹਦਾਇਤਾਂ ਕੀਤੀਆਂ। ਕਿਉਂਕਿ ਇਹ ਸੀਟ ਬੀ.ਐਸ.ਪੀ. ਦੇ ਖਾਤੇ ਵਿੱਚ ਆਈ ਹੈ।

adv-img
adv-img