Thu, Jun 12, 2025
Whatsapp

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਫਟਿਆ ਬੱਦਲ, 4 ਲੋਕਾਂ ਦੀ ਮੌਤ, ਕਈ ਲਾਪਤਾ

Reported by:  PTC News Desk  Edited by:  Jashan A -- July 28th 2021 11:14 AM
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਫਟਿਆ ਬੱਦਲ, 4 ਲੋਕਾਂ ਦੀ ਮੌਤ, ਕਈ ਲਾਪਤਾ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਫਟਿਆ ਬੱਦਲ, 4 ਲੋਕਾਂ ਦੀ ਮੌਤ, ਕਈ ਲਾਪਤਾ

ਨਵੀਂ ਦਿੱਲੀ: ਜੰਮੂ-ਕਸ਼ਮੀਰ (jammu-kashmirs) ਦੇ ਕਿਸ਼ਤਵਾੜ (kishtwar) ’ਚ ਬੁੱਧਵਾਰ ਤੜਕੇ ਬੱਦਲ ਫਟਣ (cloudburst) ਤੋਂ ਬਾਅਦ ਅਚਾਨਕ ਆਏ ਹੜ੍ਹ ਕਾਰਨ 4 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀ ਮੁਤਾਬਕ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਲਾਪਤਾ ਲੋਕਾਂ ਦਾ ਪਤਾ ਲਾਉਣ ਲਈ ਖੋਜ ਮੁਹਿੰਮ ਜਾਰੀ ਪਰ ਤੇਜ਼ ਮੀਂਹ ਰੁਕਾਵਟ ਬਣਿਆ ਹੋਇਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਡੱਚਨ ਦੇ ਅਜਿਹੇ ਇਲਾਕੇ ਵਿੱਚ ਹੋਇਆ ਹੈ ਜਿੱਥੇ ਸੜਕ ਨਹੀਂ ਹੈ, ਇਸ ਹਾਦਸੇ ਵਿੱਚ 6 - 8 ਘਰਾਂ ਸਮੇਤ 1 ਰਾਸ਼ਨ ਡਿਪੋ ਨੂੰ ਨੁਕਸਾਨ ਪਹੁੰਚਿਆ ਹੈ। ਹੋਰ ਪੜ੍ਹੋ: ਧਨੌਲਾ ਦੇ ਲਵਪ੍ਰੀਤ ਦੀ ਖ਼ੁਦਕੁਸ਼ੀ ਦਾ ਮਾਮਲਾ: ਪੁਲਿਸ ਨੇ ਪਤਨੀ ਬੇਅੰਤ ਕੌਰ ਖਿਲਾਫ ਮਾਮਲਾ ਕੀਤਾ ਦਰਜ ਸਥਾਨਕ ਪੁਲਿਸ ਅਤੇ ਮੌਸਮ ਵਿਭਾਗ ਦੀ ਅਪੀਲ-- ਸਥਾਨਕ ਪੁਲਿਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਕਿਸ਼ਤਵਾੜ ਵਿੱਚ ਭਾਰੀ ਮੀਂਹ ਨੂੰ ਵੇਖਦੇ ਹੋਏ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਲੋਕ ਐੱਸ.ਐੱਸ.ਪੀ ਕਿਸ਼ਤਵਾੜ 9419119202, Adl.SP ਕਿਸ਼ਤਵਾੜ 9469181254, ਡਿਪਟੀ ਐੱਸ.ਪੀ ਹੈੱਡਕੁਆਟਰ 9622640198 ਐੱਸਸਡੀਪੀਓ ਏਥੋਲੀ 9858512348 ਨਾਲ ਸੰਪਰਕ ਕਰ ਸਕਦੇ ਹਨ। ਮੌਸਮ ਵਿਭਾਗ ਅਨੁਸਾਰ ਫਿਲਹਾਲ ਜੰਮੂ - ਕਸ਼ਮੀਰ ਦੇ ਸਾਰੇ ਸਥਾਨਾਂ 'ਤੇ ਬਾਦਲ ਛਾਏ ਹੋਏ ਹਨ ਅਤੇ ਪੁੰਛ, ਰਾਜੌਰੀ, ਰਿਆਸੀ ਅਤੇ ਗੁਆਂਢ ਦੇ ਕੁੱਝ ਸਥਾਨਾਂ 'ਤੇ ਬਾਰਿਸ਼ ਹੋਈ ਹੈ। 30 ਜੁਲਾਈ ਤੱਕ ਰੁਕ - ਰੁਕ ਕਰ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸਾਰੀਆਂ ਨੂੰ ਚੇਤੰਨ ਰਹਿਣ ਦੀ ਸਲਾਹ ਦਿੱਤੀ ਹੈ। -PTC News

Top News view more...

Latest News view more...

PTC NETWORK