Wed, Dec 11, 2024
Whatsapp

ਲਗਜ਼ਰੀ ਗੱਡੀਆਂ ਖਰੀਦਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਤੁਸੀਂ ਹੋ ਜਾਓਗੇ ਹੈਰਾਨ

Reported by:  PTC News Desk  Edited by:  Pardeep Singh -- April 14th 2022 02:17 PM
ਲਗਜ਼ਰੀ ਗੱਡੀਆਂ ਖਰੀਦਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਤੁਸੀਂ ਹੋ ਜਾਓਗੇ ਹੈਰਾਨ

ਲਗਜ਼ਰੀ ਗੱਡੀਆਂ ਖਰੀਦਣ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਬਿਆਨ, ਤੁਸੀਂ ਹੋ ਜਾਓਗੇ ਹੈਰਾਨ

ਚੰਡੀਗੜ੍ਹ: ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਆਪਣੇ ਮੰਤਰੀਆਂ ਲਈ ਕੋਈ ਨਵੀਂ ਗੱਡੀ ਨਹੀਂ ਖਰੀਦ ਰਹੇ। ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਸਾਬਕਾ ਤੇ ਸਾਬਕਾ ਵਿਧਾਇਕਾਂ ਦੀਆਂ ਸਰਕਾਰੀਆਂ ਗੱਡੀਆ ਵਾਪਸ ਲੈਣਗੇ। ਸੀਐਮ ਨੇ ਦਾਅਵਾ ਕੀਤਾ ਹੈ ਕਿ ਕੋਈ ਸਾਬਤ ਕਰੋ ਕਿ ਪੰਜਾਬ ਸਰਕਾਰ ਨੇ ਕੋਈ ਇਕ ਵੀ ਨਵੀਂ ਗੱਡੀ ਖਰੀਦੀ ਹੋਵੇ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਵਿਧਾਇਕਾਂ ਲਈ ਨਵੀਆਂ ਗੱਡੀਆਂ ਖਰੀਦਣਗੇ। ਇਸ ਨੂੰ ਲੈ ਕੇ ਭਗਵੰਤ ਮਾਨ ਨੇ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਕੋਈ ਵੀ ਵਾਧੂ ਖਰਚਾ ਪੰਜਾਬ ਉੱਤੇ ਨਹੀਂ ਪਾਉਣਗੇ।  ਭਗਵੰਤ ਮਾਨ ਅੱਜ ਕਰ ਸਕਦੇ ਇਕ ਹੋਰ ਵੱਡਾ ਐਲਾਨ, ਟਵੀਟ ਕਰ ਦਿੱਤੀ ਜਾਣਕਾਰੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾਂ ਮੰਡੀ ਵਿਖੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।  ਭਗਵੰਤ ਮਾਨ ਅੱਜ ਕਰ ਸਕਦੇ ਇਕ ਹੋਰ ਵੱਡਾ ਐਲਾਨ, ਟਵੀਟ ਕਰ ਦਿੱਤੀ ਜਾਣਕਾਰੀ ਇਹ ਵੀ ਪੜ੍ਹੋ:ਚੰਨੀ ਨੇ ਟਵੀਟ ਕਰਕੇ ਈਡੀ ਵੱਲੋਂ ਕੀਤੀ ਗਈ ਪੁੱਛਗਿੱਛ ਬਾਰੇ ਦਿੱਤੀ ਜਾਣਕਾਰੀ, ਜਾਣੋ ਕੀ ਹੈ ਪੂਰਾ ਮਾਮਲਾ -PTC News


Top News view more...

Latest News view more...

PTC NETWORK