Tue, Jul 28, 2026
Whatsapp

CM ਚੰਨੀ ਨੇ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ 2022-23 ਲਈ ਸਿੱਧੇ ਤੌਰ 'ਤੇ ਲੇਬਰ ਕੰਮ ਕਰਨ ਦੀ ਦਿੱਤੀ ਇਜਾਜ਼ਤ

Reported by:  PTC News Desk  Edited by:  Riya Bawa -- December 22nd 2021 04:40 PM
CM ਚੰਨੀ ਨੇ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ 2022-23 ਲਈ ਸਿੱਧੇ ਤੌਰ 'ਤੇ ਲੇਬਰ ਕੰਮ ਕਰਨ ਦੀ ਦਿੱਤੀ ਇਜਾਜ਼ਤ

CM ਚੰਨੀ ਨੇ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ 2022-23 ਲਈ ਸਿੱਧੇ ਤੌਰ 'ਤੇ ਲੇਬਰ ਕੰਮ ਕਰਨ ਦੀ ਦਿੱਤੀ ਇਜਾਜ਼ਤ

ਚੰਡੀਗੜ: ਸੂਬੇ ਵਿੱਚ ਮਜ਼ਦੂਰਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ 2022-23 ਲਈ ਰਾਜ ਖਰੀਦ ਏਜੰਸੀਆਂ ਦੇ ਕੰਮ ਲਈ ਲੇਬਰ ਸਿੱਧੇ ਤੌਰ 'ਤੇ ਵਰਕਰ ਮੈਨੇਜਮੈਂਟ (ਮਜ਼ਦੂਰ ਪ੍ਰਬੰਧਨ ਕਮੇਟੀਆਂ) ਤੋਂ ਮੰਗੀ ਜਾ ਸਕਦੀ ਹੈ। ਇਸ ਦਾ ਭੁਗਤਾਨ ਵੀ ਸਿੱਧਾ ਉਨ੍ਹਾਂ ਨੂੰ ਕੀਤਾ ਜਾਵੇਗਾ।
ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ 2022-23 ਲਈ ਰਾਜ ਖਰੀਦ ਏਜੰਸੀਆਂ ਦੇ ਲੇਬਰ ਕੰਮ ਦੇ ਅਵਾਰਡ ਲਈ ਨੀਤੀ ਵਿੱਚ ਜ਼ਰੂਰੀ ਉਪਬੰਧ ਸ਼ਾਮਲ ਕੀਤੇ ਗਏ ਹਨ ਅਤੇ ਰਾਜ ਭਰ ਦੀਆਂ ਵਰਕਰ ਮੈਨੇਜਮੈਂਟ ਕਮੇਟੀਆਂ ਵੈਬਸਾਈਟ https://eproc.punjab.gov.in  ਰਾਹੀਂ ਲੇਬਰ ਕੰਮ ਦੇ ਅਵਾਰਡ ਲਈ 23 ਦਸੰਬਰ, 2021 ਤੱਕ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੀਆਂ ਹਨ। -PTC News

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK