Advertisment

ਜਲਾਲਪੁਰ ਦੇ ਪੁੱਤਰ ਨੂੰ PSPCL ਦਾ ਡਾਇਰੇਕਟਰ ਪ੍ਰਬੰਧਕੀ ਲਗਾਕੇ CM ਚੰਨੀ ਨੇ ਭਾਈ ਭਤੀਜਾਵਾਦ ਦੇ ਸਾਰੇ ਰਿਕਾਰਡ ਤੋੜੇ : ਅਕਾਲੀ ਦਲ

author-image
Riya Bawa
New Update
ਜਲਾਲਪੁਰ ਦੇ ਪੁੱਤਰ ਨੂੰ PSPCL ਦਾ ਡਾਇਰੇਕਟਰ ਪ੍ਰਬੰਧਕੀ ਲਗਾਕੇ CM ਚੰਨੀ ਨੇ ਭਾਈ ਭਤੀਜਾਵਾਦ ਦੇ ਸਾਰੇ ਰਿਕਾਰਡ ਤੋੜੇ : ਅਕਾਲੀ ਦਲ
Advertisment
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਵਾਦਗ੍ਰਸਤ ਤੇ ਦਾਗੀ ਵਿਧਾਇਕ ਮਦਨ ਲਾਲ ਜਲਾਲਪੁਰ ਨੁੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਡਾਇਰੈਕਟਰ ਪ੍ਰਬੰਧਕੀ ਲਗਾ ਕੇ ਭਾਈ ਭਤੀਜਾਵਾਦ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਏ ਰਿਕਾਰਡ ਸਮੇਤ ਸਾਰੇ ਰਿਕਾਰਡ ਤੋੜਨ ਦੀ ਜ਼ੋਰਦਾਰ ਨਿਖੇਧੀ ਕੀਤੀ।
Advertisment
publive-image ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਦੀ ਪਰਵਾਹ ਕੀਤੇ ਬਗੈਰ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਤੇ ਕਾਂਗਰੀ ਵਿਧਾਇਕਾਂ ਦੀ ਮਨਮਰਜ਼ੀ ਅੱਗੇ ਗੋਡੇ ਟੇਕ ਦਿੱਤੇ ਹਨ ਤੇ ਉਹ ਇਕ ਤੋਂ ਬਾਅਦ ਇਕ ਨਿਯੁਕਤੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਆਪਣੀ ਹੀ ਸਰਕਾਰ ਦਾ ‘ਘਰ ਘਰ ਨੌਕਰੀ’ ਦਾ ਨਾਅਰਾ ਭੁੱਲ ਗਏ ਹਨ ਤੇ ਹੁਣ ਇਹ ਨਾਅਰਾ ਬਦਲ ਕੇ ‘ਸਿਰਫ ਕਾਂਗਰਸ ਘਰ ਨੌਕਰੀ’ ਹੋ ਗਿਆ ਹੈ। publive-image ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਦੀ ਵਾਗਡੋਰ ਸੰਭਾਲਣ ਦੇ ਸੱਤ ਦਿਨਾਂ ਦੇ ਅੰਦਰ ਅੰਦਰ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣ ਵੀਰ ਸਿੰਘ ਲਹਿਰ ਨੁੰ ਆਮ ਰਵਾਇਤ ਛਿੱਕੇ ਟੰਗ ਕੇ ਅਤੇ ‘ਗੈਰ ਸਾਧਾਰਣ ਹਾਲਾਤਾਂ’ ਨੁੰ ਆਧਾਰ ਬਣਾ ਕੇ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ। ਉਹਨਾਂ ਕਿਹਾ ਕਿ ‘ਗੈਰ ਸਾਧਾਰਣ ਹਾਲਾਤ’ ਵਿਵਸਥਾ ਦੀ ਵਰਤੋਂ ਇਸ ਕਰ ਕੇ ਕਰਨੀ ਪਈ ਕਿਉਂਕਿ ਗ੍ਰਹਿ ਮੰਤਰੀ ਦਾ ਜਵਾਈ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਹੋਣ ਦੀ ਯੋਗਤਾ ਪੂਰੀ ਨਹੀਂ ਕਰਦਾ ਸੀ। publive-image ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੁਣ ਇਕ ਹੋਰ ਵਿਵਾਦਗ੍ਰਸਤ ਕਦਮ ਵਿਚ ਮੁੱਖ ਮੰਤਰੀ ਨੇ ਕਾਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਜਿਹਨਾਂ ਦਾ ਨਾਂ ਮਾਇਨਿੰਗ ਅਫਸਰ ’ਤੇ ਹਮਲਾ ਕਰਨ ਤੇ ਘਨੌਰ ਵਿਚ ਫੜ੍ਹੀ ਗਈ ਗੈਰ ਕਾਨੂੰਨੀ ਡਿਸਟੀਲਰੀ ਵਿਚ ਸਾਹਮਣੇ ਆਇਆ ਸੀ, ਨੁੰ ਇਨਾਮ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਨੁੰ ਪੀ ਐਸ ਪੀ ਸੀ ਐਲ ਦਾ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੀਨੀਅਰ ਕਾਂਗਰਸੀ ਆਗੂ ਅਮਰੀਕ ਸਿੰਘ ਢਿੱਲੋਂ ਦੇ ਪੋਤੇ ਕਰਨਵੀਰ ਸਿੰਘ ਨੁੰ ਪੀ ਐਸ ਟੀ ਸੀ ਐਲ ਦਾ ਡਾਇਰੈਕਟਰ ਪ੍ਰਬੰਧਕੀ ਨਿਯੁਕਤ ਕਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਆਉਂਦੀਆਂ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸਰਕਾਰ ਬਣਨ ਮਗਰੋਂ ਚੰਨੀ ਤੋਂ ਪਹਿਲਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਰਸ ਦੇ ਆਧਾਰ ’ਤੇ ਕੀਤੀਆਂ ਨਿਯੁਕਤੀਆਂ ਸਮੇਤ ਕੀਤੀਆਂ ਗਈਆਂ ਸਾਰੀਆਂ ਨਿਯੁਕਤੀਆਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਸਾਰੀਆਂ ਗੈਰ ਕਾਨੁੰਨੀ ਨਿਯੁਕਤੀਆਂ ਰੱਦ ਕੀਤੀਆਂ ਜਾਣਗੀਆਂ, ਭਾਵੇਂ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦੀ ਬਤੌਰ ਡੀ ਐਸ ਪੀ ਨਿਯੁਕਤੀ, ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਦੀ ਤਹਿਸੀਲਦਾਰ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜਵਾਈ ਦੀ ਆਬਕਰੀ ਤੇ ਕਰ ਅਫਸਰ ਵਜੋਂ ਨਿਯੁਕਤੀ ਵੀ ਸ਼ਾਮਲ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੂੰ ਸੂਬੇ ਦੇ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਦੀ ਕੋਈ ਚਿੰਤਾ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਖਾਲੀ ਆਸਾਮੀਆਂ ਪਰਨ ਤੋਂ ਇਨਕਾਰੀ ਕਰ ਕੇ ਸੁਬੇ ਦੀਆਂ ਨੌਕਰੀਆਂ ਵਿਚ ਕਟੌਤੀ ਦੀ ਪ੍ਰਧਾਨਗੀ ਕੀਤੀ ਹੈ। ਸਰਕਾਰ ਬੇਰੋਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਵਿਚ ਵੀ ਨਾਕਾਮ ਰਿਹਾ  ਰਹੀ ਹੈ। ਕਾਂਗਰਸ ਨੇ ਵੱਖ ਵੱਖ ਸਕੀਮਾਂ ਰਾਹੀਂ ਨੌਜਵਾਨਾਂ ਨੂੰ ਉਦਮਤਾ ਵਾਸਤੇ ਦਿੱਤੇ ਵਿਕਲਪ ਵੀ ਖੂਹ ਖਾਤੇ ਪਾ ਦਿੱਤੇ ਹਨ। ਹੁਣ ਜਦੋਂ ਕਾਰਜਕਾਰੀ ਖਤਮ ਹੋ ਰਿਹਾ ਹੈ ਤਾਂ ਕਾਂਗਰਸ ਸਰਕਾਰ ਬਜਾਏ ਸੂਬੇ ਦੇ ਨੌਜਵਾਨਾਂ ਦੇ ਜੋ ਕਿ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰ ਹੇ ਹਨ, ਵਾਸਤੇ ਕੁਝ ਕਰਨ ਦੇ ਆਪਣੇ ਵਿਧਾਇਕਾਂ ਤੇ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੁੰ ਅਹੁਦੇ ਦੇ ਕੇ ਨਿਵਾਜ ਰਹੀ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ। publive-image -PTC News-
punjab-news bikram-singh-majithia akali-dal cm-channi jalalpurs-son-pspcl
Advertisment

Stay updated with the latest news headlines.

Follow us:
Advertisment