adv-img
ਮੁੱਖ ਖਬਰਾਂ

ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਢੋਲ ਵਜਾ ਕੇ ਵੰਦੇ ਭਾਰਤ ਐਕਸਪ੍ਰੈਸ ਦਾ ਸਵਾਗਤ, ਅੰਬਾਲਾ ਤੱਕ ਜਾਣਗੇ CM ਮਨੋਹਰ ਲਾਲ

By Pardeep Singh -- October 13th 2022 01:35 PM

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਸੀ ਹੁਣ ਇਹ ਟਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੀ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਕਈ ਨੇਤਾ ਵੰਦੇ ਭਾਰਤ ਐਕਸਪ੍ਰੈਸ ਦਾ ਸਵਾਗਤ ਕੀਤਾ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਸਵਾਗਤ ਕੀਤਾ।

ਇਸ ਦੇ ਨਾਲ ਹੀ ਸੀਐਮ ਮਨੋਹਰ ਲਾਲ ਅਤੇ ਹੋਰ ਮੰਤਰੀ ਅਤੇ ਨੇਤਾ ਅੰਬਾਲਾ ਤੱਕ ਰੇਲਗੱਡੀ ਰਾਹੀਂ ਯਾਤਰਾ ਕਰਨਗੇ। ਇਹ ਟਰੇਨ ਕਰੀਬ 12 ਵਜੇ ਰੇਲਵੇ ਸਟੇਸ਼ਨ ਪਹੁੰਚੇਗੀ।   ਇਸ ਮੌਕੇ ਮਨੋਹਰ ਲਾਲ ਖੱਟਰ ਦਾ ਕਹਿਣਾ ਹੈ ਕਿ ਮੋਦੀ ਦੀ ਅਗਵਾਈ ਵਿੱਚ ਦੇਸ਼ ਤਰੱਕੀ ਕਰ ਰਿਹਾ ਹੈ। ਐਸਵਾਈਐਲ ਨੂੰ ਲੈ ਕੇ ਹਰਿਆਣਾ ਦੇ ਸੀਐਮ ਦਾ ਕਹਿਣਾ ਹੈ ਕਿ ਕੱਲ ਮੀਟਿੰਗ ਵਿੱਚ ਚੰਗਾ ਨਤੀਜਾ ਨਿਕਲਣ ਦੀ ਉਮੀਦ ਹੈ।

  • Share