ਮੁੱਖ ਖਬਰਾਂ

ਅੰਮ੍ਰਿਤਸਰ 'ਚ ਡਿੱਗੀ ਇਕ ਹੋਟਲ ਦੀ ਇਮਾਰਤ, ਰਿਹਾਇਸ਼ੀ ਇਲਾਕੇ 'ਚ ਵੀ ਆਈਆਂ ਤਰੇੜਾਂ

By Riya Bawa -- May 12, 2022 8:02 pm -- Updated:May 12, 2022 8:04 pm

ਅੰਮ੍ਰਿਤਸਰ: ਅੰਮ੍ਰਿਤਸਰ 'ਚ ਰੇਲਵੇ ਸਟੇਸ਼ਨ ਦੇ ਸਾਹਮਣੇ ਗ੍ਰੈੰਡ ਹੋਟਲ ਦੀ ਇਮਾਰਤ ਢੇਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਹੋਟਲ ਪਿਛਲੇ 8 ਮਹੀਨੇ ਤੋਂ ਬੰਦ ਸੀ। ਇਸ ਦੌਰਾਨ ਕੋਈ ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਹੈ। ਦੱਸ ਦੇਈਏ ਕਿ ਇਸ ਹੋਟਲ ਦੀ ਇਮਾਰਤ ਦੇ ਬਿਲਕੁਲ ਨਾਲ ਨਵੀਂ ਇਮਾਰਤ 'ਚ ਲੱਗਭਗ 30 ਫੁੱਟ ਦੇ ਕਰੀਬ ਡੂੰਘੀ 4 ਮੰਜਿਲਾਂ ਬੇਸਮੈਂਟ ਬਣ ਰਹੀ ਸੀ।

ਅੰਮ੍ਰਿਤਸਰ 'ਚ ਲਗਭਗ 30 ਫੁੱਟ ਡੂੰਘੀ ਬੇਸਮੈਂਟ ਡਿੱਗੀ, ਆਲ਼ੇ ਦੁਆਲ਼ੇ ਦੇ ਲੋਕਾਂ ਦਾ ਹੋਇਆ ਭਾਰੀ ਨੁਕਸਾਨ

ਦੱਸਣਯੋਗ ਹੈ ਕਿ ਸਥਾਨਕ ਕਵੀਨ ਰੋਡ ਵਿਖੇ ਨਿਰਮਾਣ ਅਧੀਨ ਇਕ ਮਾਲ ਦੀ ਬੇਸਮੈਂਟ 'ਚ ਉਸ ਦੇ ਨਾਲ ਲੱਗਦੀ ਪੁਰਾਣੀ ਬਹੁ ਮੰਜ਼ਿਲਾ ਬਿਲਡਿੰਗ ਡਿੱਗ ਪਈ। ਦੱਸਿਆ ਜਾਂਦਾ ਹੈ ਕਿ ਉਕਤ ਮਾਲ 'ਚ ਜ਼ਮੀਨ ਦੋਸ਼ ਉਸਾਰੀ ਹੋ ਰਹੀ ਸੀ ਪਰ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਮਾਲ ਦੀ ਉਸਾਰੀ ਬੰਦ ਸੀ ਅਤੇ ਉੱਥੇ ਕੰਮ ਕਰਨ ਵਾਲੇ ਵਰਕਰ ਛੁੱਟੀ ਕਰਕੇ ਜਾ ਚੁੱਕੇ ਸਨ। ਪੁਰਾਣੀ ਬਿਲਡਿੰਗ ਦੇ ਡਿੱਗਣ ਕਾਰਨ ਉਸ ਦੇ ਹੇਠਾਂ ਕੁਝ ਦੋ ਪਹੀਆ ਵਾਹਨ ਵੀ ਆ ਗਿਆ।

ਅੰਮ੍ਰਿਤਸਰ 'ਚ ਲਗਭਗ 30 ਫੁੱਟ ਡੂੰਘੀ ਬੇਸਮੈਂਟ ਡਿੱਗੀ, ਆਲ਼ੇ ਦੁਆਲ਼ੇ ਦੇ ਲੋਕਾਂ ਦਾ ਹੋਇਆ ਭਾਰੀ ਨੁਕਸਾਨ

ਇਹ ਵੀ ਪੜ੍ਹੋ: ਗਰਮੀ ਤੋਂ ਬਚਣ ਲਈ ਵਿਅਕਤੀ ਨੇ ਲਗਾਇਆ ਅਨੋਖਾ ਜੁਗਾੜ, ਵੀਡੀਓ ਵਾਇਰਲ

ਹੋਟਲ ਮਾਲਕਾਂ ਨੇ ਗਵਾਂਢ 'ਚ ਬਣ ਰਹੀ ਇਮਾਰਤ 'ਚ ਨਿਯਮਾਂ ਦੇ ਉਲਟ ਜਾ ਕੇ ਜਿਆਦਾ ਡੂੰਘੀ ਬੇਸਮੈਂਟ ਤਿਆਰ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਨਗਰ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਹੋਟਲ ਦੀ ਇਮਾਰਤ ਡਿੱਗਣ ਨਾਲ ਪਿਛਲੇ ਪਾਸੇ ਰਿਹਾਇਸ਼ੀ ਇਲਾਕੇ ਗੁਰੂ ਨਾਨਕ ਕਲੋਨੀ 'ਚ ਅਨੇਕਾਂ ਘਰਾਂ 'ਚ ਤਰੇੜਾਂ ਆਈਆਂ ਹਨ। ਇਸ ਨਾਲ ਹੁਣ ਇਲਾਕਾ ਨਿਵਾਸੀਆਂ 'ਚ ਦਹਿਸ਼ਤ ਫੈਲ ਗਈ ਹੈ। ਆਲ਼ੇ ਦੁਆਲ਼ੇ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਅੰਮ੍ਰਿਤਸਰ 'ਚ ਲਗਭਗ 30 ਫੁੱਟ ਡੂੰਘੀ ਬੇਸਮੈਂਟ ਡਿੱਗੀ, ਆਲ਼ੇ ਦੁਆਲ਼ੇ ਦੇ ਲੋਕਾਂ ਦਾ ਹੋਇਆ ਭਾਰੀ ਨੁਕਸਾਨ

ਵੇਖੋ ਵੀਡੀਓ-----

 

-PTC News

  • Share