ਮੁੱਖ ਖਬਰਾਂ

ਭਾਰਤੀ ਸਿੰਘ ਦਾੜ੍ਹੀ-ਮੁੱਛਾਂ 'ਤੇ ਟਿੱਪਣੀ ਕਰ ਕੇ ਵਿਵਾਦਾਂ 'ਚ ਘਿਰੀ, ਮਾਮਲਾ ਦਰਜ

By Ravinder Singh -- May 16, 2022 1:05 pm -- Updated:May 17, 2022 1:39 pm

ਚੰਡੀਗੜ੍ਹ:

ਹਾਸਰਸ ਕਲਾਕਾਰ ਭਾਰਤੀ ਸਿੰਘ ਨੇ ਦਾੜ੍ਹੀ-ਮੁੱਛਾਂ 'ਤੇ ਟਿੱਪਣੀ ਕਰ ਕੇ ਵਿਵਾਦਾਂ ਵਿੱਚ ਘਿਰ ਗਈ ਹੈ ਜਿਸ ਕਾਰਨ ਸਿੱਖ ਭਾਈਚਾਰੇ ਵੱਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਭਾਈਚਾਰੇ ਵੱਲੋਂ ਫਿਰੋਜ਼ਪੁਰ ਵਿੱਚ ਭਾਰਤੀ ਸਿੰਘ ਉਤੇ ਮਾਮਲਾ ਦਰਜ ਕਰਵਾਇਆ ਗਿਆ ਹੈ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਦਾੜ੍ਹੀ ਤੇ ਮੁੱਛਾਂ ਉਤੇ ਟਿੱਪਣੀ ਕਰਨ ਨੂੰ ਲੈ ਕੇ ਭਾਰਤੀ ਸਿੰਘ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ। sgpc ਨੇ ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਐਸਜੀਪੀਸੀ ਨੇ ਮੰਗ ਕੀਤੀ ਹੈ ਕਿ ਭਾਰਤੀ ਸਿੰਘ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਭਾਰਤੀ ਨੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਤੇ ਤੁਰੰਤ ਹਾਸਰਸ ਕਲਾਕਾਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ ਤਾਂ ਜੋ ਕੋਈ ਵੀ ਕਿਸੇ ਧਰਮ ਦਾ ਮਜ਼ਾਕ ਨਾ ਉਡਾ ਸਕੇ। ਭਾਰਤੀ ਦੇ ਬਿਆਨ ਨੂੰ ਇਤਰਾਜ਼ਯੋਗ ਦੱਸਦੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਦਾਇਰੇ 'ਚ ਰਹਿਣ ਲਈ ਕਿਹਾ। ਟਵਿੱਟਰ 'ਤੇ ਉਨ੍ਹਾਂ ਦਾ ਜ਼ਬਰਦਸਤ ਟ੍ਰੋਲ ਹੋ ਰਿਹਾ ਹੈ।

ਭਾਰਤੀ ਸਿੰਘ ਦਾੜ੍ਹੀ-ਮੁੱਛਾਂ 'ਤੇ ਟਿੱਪਣੀ ਕਰ ਕੇ ਵਿਵਾਦਾਂ 'ਚ ਘਿਰੀ, ਮਾਮਲਾ ਦਰਜ

ਭਾਰਤੀ ਨੇ ਟੀਵੀ ਸ਼ੋਅ ਦੌਰਾਨ ਕਿਹਾ ਕਿ ਦਾੜ੍ਹੀ ਤੇ ਮੁੱਛਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ। ਦੁੱਧ ਪੀਣ ਤੋਂ ਬਾਅਦ ਦਾੜ੍ਹੀ ਨੂੰ ਮੂੰਹ ਵਿੱਚ ਪਾਓ ਤਾਂ ਸੇਵੀਆਂ ਦਾ ਸੁਆਦ ਆਉਂਦਾ ਹੈ। ਫਿਰ ਵੀ ਉਹ ਨਹੀਂ ਰੁਕੀ। ਉਸ ਨੇ ਦੱਸਿਆ ਕਿ ਉਸ ਦੀਆਂ ਕਈ ਸਹੇਲੀਆਂ ਦੇ ਵਿਆਹ ਹੋ ਚੁੱਕੇ ਹਨ ਤੇ ਉਹ ਹੁਣ ਦਾੜ੍ਹੀ ਅਤੇ ਮੁੱਛਾਂ ਤੋਂ ਜੂਆਂ ਕੱਢਣ ਵਿੱਚ ਰੁੱਝੀਆਂ ਰਹਿੰਦੀਆਂ ਹਨ।

ਭਾਰਤੀ ਸਿੰਘ ਦਾੜ੍ਹੀ-ਮੁੱਛਾਂ 'ਤੇ ਟਿੱਪਣੀ ਕਰ ਕੇ ਵਿਵਾਦਾਂ 'ਚ ਘਿਰੀ, ਮਾਮਲਾ ਦਰਜ

ਇਸ ਸ਼ਬਦਾਵਲੀ ਉਤੇ ਉਹ ਟ੍ਰੋਲ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਖ਼ੁਦ ਅੰਮ੍ਰਿਤਸਰ, ਪੰਜਾਬ ਵਿੱਚ ਜੰਮੀ-ਪਲ਼ੀ ਹੈ ਅਤੇ ਉਹ ਅਜਿਹਾ ਕਹਿ ਰਹੀ ਹੈ। ਉਨ੍ਹਾਂ ਦੇ ਇਸ ਮਜ਼ਾਕ ਤੋਂ ਬਾਅਦ ਸਿੱਖਾਂ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਇਹ ਉਹੀ ਦਾੜ੍ਹੀ ਹੈ ਬੀਬਾ ਜਿਸ ਨੂੰ ਦੇਖ ਕੇ ਤੁਹਾਡੀਆਂ ਧੀਆਂ ਭੈਣਾਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਜੇ ਕੋਈ ਬਾਹਰੋਂ ਬੋਲੇ ​​ਤਾਂ ਸਮਝ ਆਉਂਦੀ ਹੈ ਪਰ ਜੇ ਕੋਈ ਪੰਜਾਬ ਖਾਸ ਕਰ ਕੇ ਅੰਮ੍ਰਿਤਸਰ ਵਰਗੇ ਸਥਾਨ ਨਾਲ ਸਬੰਧਤ ਅਜਿਹੀ ਗੱਲ ਕਹੇ ਤਾਂ ਸਾਫ਼ ਹੈ ਕਿ ਪੈਸੇ ਨੇ ਦਿਮਾਗ ਖ਼ਰਾਬ ਕਰ ਦਿੱਤਾ ਹੈ। ਇਸ ਕਾਰਨ ਭਾਰਤੀ ਸਿੰਘ ਦਾ ਸਿੱਖ ਭਾਈਚਾਰੇ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ।

ਭਾਰਤੀ ਸਿੰਘ ਦਾੜ੍ਹੀ-ਮੁੱਛਾਂ 'ਤੇ ਟਿੱਪਣੀ ਕਰ ਕੇ ਵਿਵਾਦਾਂ 'ਚ ਘਿਰੀ, ਮਾਮਲਾ ਦਰਜ

ਐਸਜੀਪੀਸੀ ਨੇ ਭਾਰਤੀ ਸਿੰਘ ਦੀ ਸਿੱਖਾਂ ਖ਼ਿਲਾਫ਼ ਟਿੱਪਣੀ ਉਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਭਾਰਤੀ ਸਿੰਘ ਦੀ ਸਖ਼ਤ ਨਿਖੇਧੀ ਕੀਤੀ ਹੈ। ਐਸਜੀਪੀਸੀ ਨੇ ਫ਼ੈਸਲਾ ਕੀਤਾ ਕਿ ਉਹ ਕਲਾਕਾਰ ਖ਼ਿਲਾਫ਼ ਮਾਮਲਾ ਦਰਜ ਕਰਵਾਉਣਗੇ।

ਦੂਜੇ ਪਾਸੇ ਭਾਰਤ ਸਿੰਘ ਨੇ ਇਸ ਮਾਮਲੇ ਨੂੰ ਭਖਦਾ ਦੇਖ ਕੇ ਬਾਅਦ ਵਿੱਚ ਮੁਆਫੀ ਮੰਗ ਲਈ ਹੈ। ਸਿੱਖਾਂ ਦੀ ਦਾੜ੍ਹੀ ਲਈ ਅਪਸ਼ਬਦ ਬੋਲਣ ਮਗਰੋਂ ਭਾਰਤੀ ਸਿੰਘ ਨੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵੀਡੀਓ ਵਿੱਚ ਕਿਤੇ ਵੀ ਕਿਸੇ ਧਰਮ ਬਾਰੇ ਕੁਝ ਨਹੀਂ ਕਿਹਾ ਹੈ। ਦਾੜ੍ਹੀ-ਮੁੱਛ ਤਾਂ ਅੱਜ-ਕੱਲ੍ਹ ਹਰ ਕੋਈ ਰੱਖਦਾ ਹੈ। ਜੇ ਕੋਈ ਮੇਰੇ ਇਸ ਬਿਆਨ ਨਾਲ ਦੁਖੀ ਹੋਇਆ ਹੈ ਤਾਂ ਮੈਂ ਮੁਆਫ਼ੀ ਮੰਗਦੀ ਹਾਂ।

ਇਹ ਵੀ ਪੜ੍ਹੋ : ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਨੌਜਵਾਨ ਦੀ ਕੁੱਟਮਾਰ, ਜੇਲ੍ਹ 'ਚੋਂ ਵੀਡੀਓ ਹੋਈ ਵਾਇਰਲ

  • Share