ਪੰਜਾਬ ਦੇ ਨਵੇਂ ਸਥਾਪਿਤ 23ਵੇਂ ਜ਼ਿਲ੍ਹੇ ਮਲੇਰਕੋਟਲਾ ਸ਼ਹਿਰ ਦੀ ਕਮਾਨ ਆਈ ਇਨ੍ਹਾਂ ਮਹਿਲਾਵਾਂ ਹੱਥ

By Jagroop Kaur - June 03, 2021 12:06 am

ਪੰਜਾਬ ਸਰਕਾਰ ਵਲੋਂ ਅੱਜ ਕੈਬਨਿਟ ਦੀ ਮੀਟਿੰਗ ਦੌਰਾਨ ਹਾਲ ਹੀ ਵਿਚ ਬਣਾਏ ਸੂਬੇ ਦੇ ਨਵੇਂ 23ਵੇਂ ਜ਼ਿਲੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਦਿੱਤੀ ਪ੍ਰਵਾਨਗੀ ਤੋਂ ਤੁਰੰਤ ਬਾਦ , ਇਸ ਨਵੇਂ ਜ਼ਿਲ੍ਹੇ ਦੀ ਕਮਾਨ ਸਰਕਾਰ ਨੇ ਔਰਤਾਂ ਦੇ ਹੱਥ ਸੌਂਪ ਦਿੱਤੀ ਹੈ ।IPS officer Kanwardeep Kaur posted as first SSP of Malerkotla

Read More : ਸਾਗਰ ਰਾਣਾ ਕਤਲ ਮਾਮਲਾ : ਸੁਸ਼ੀਲ ਕੁਮਾਰ ਨੂੰ ਕੋਰਟ ਨੇ ਨਿਆਇਕ ਹਿਰਾਸਤ ‘ਚ ਭੇਜਿਆ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਨਵੇਂ ਬਣੇ ਜ਼ਿਲ੍ਹੇ ਮਲੇਰਕੋਟਲਾ ਲਈ ਮਹਿਲਾ ਆਈ.ਪੀ. ਐਸ. ਅਧਿਕਾਰੀ ਕੰਵਰਦੀਪ ਕੌਰ ਨੂੰ ਐਸ. ਐਸ.ਪੀ. ਲਗਾਇਆ ਗਿਆ ਹੈ ਅਤੇ ਮਹਿਲਾ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਨਵੇਂ ਜ਼ਿਲੇ ਦਾ ਰਸਮੀ ਕੰਮਕਾਜ 5 ਜੂਨ ਨੂੰ ਸ਼ੁਰੂ ਕੀਤਾ ਜਾਣਾ ਹੈ।First SSP of Malerkotla: ਮਲੇਰਕੋਟਲਾ ਨੂੰ ਮਿਲੀ ਪਹਿਲੀ ਐਸਐਸਪੀ ਕੰਵਰਦੀਪ ਕੌਰ

Read More : ਕੋਰੋਨਾ ਮਾਮਲਿਆਂ ‘ਚ ਦਿਨੋਂ ਦਿਨ ਹੋ ਰਹੀ ਗਿਰਾਵਟ ਦਰਜ

ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਫੇਰਬਦਲ ਕੀਤਾ ਗਿਆ ਹੈ। ਸਰਕਾਰ ਦੁਆਰਾ ਐਸਐਸਪੀ ਅਤੇ ਏਆਈਜੀ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਨ ਤੋਂ ਬਾਅਦ ਪਹਿਲੀ ਮਹਿਲਾ ਐਸਐਸਪੀ ਮਿਲੀ ਹੈ। ਆਈਪੀਐਸ ਕੰਵਰਦੀਪ ਕੌਰ ਨੂੰ ਮਲੇਰਕੋਟਲਾ ਦੀ ਐਸਐਸਪੀ ਨਿਯੁਕਤ ਕੀਤਾ ਗਿਆ ਹੈ।

adv-img
adv-img