ਖੇਡ ਸੰਸਾਰ

ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਸਲ ਕੀਤੀ ਇਕ ਹੋਰ ਵੱਡੀ ਉਪਲਬੱਧੀ

By Jagroop Kaur -- December 28, 2020 9:34 pm -- Updated:December 28, 2020 9:34 pm

ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੁਣ ਤੱਕ ਕਈ ਉਪਲੱਬਧੀਆਂ ਹਾਸਿਲ ਕਰ ਚੁਕੇ ਹਨ , ਇਸ ਹੀ ਲੜੀ 'ਚ ਇੱਕ ਹੋਰ ਸਨਮਾਨ ਵੀ ਵਿਰਾਟ ਦੇ ਨਾਮ ਹੋ ਗਿਆ ਹੈ , ਵਿਰਾਟ ਨੂੰ ਆਈ.ਸੀ.ਸੀ. ਨੇ ਵੱਡਾ ਸਨਮਾਨ ਦਿੱਤਾ ਹੈ। ਵਿਰਾਟ ਨੂੰ ਆਈ.ਸੀ.ਸੀ. ਨੇ ਵਿਰਾਟ ਕੋਹਲੀ ਨੂੰ ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਰੂਪ ਵਿਚ ਚੁਣਿਆ ਹੈ ਅਤੇ ਉਨ੍ਹਾਂ ਨੂੰ ਸਰ ਗੈਰਫੀਲਡ ਸੋਬਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਹੈ।

ICC Awards: Virat Kohli wins ICC's Male Cricketer of the Decade award

ਕੋਹਲੀ ਨੂੰ ਇਹ ਸਨਮਾਨ ਉਨ੍ਹਾਂ ਦੇ ਸ਼ਾਨਦਾਰ ਬੱਲੇਬਾਜ਼ੀ ਪ੍ਰਦਰਸ਼ਨ ਕਾਰਨ ਮਿਲਿਆ ਹੈ। ਵਿਰਾਟ ਨੇ 2011 ਤੋਂ ਹੁਣ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਅਤੇ ਇਹੀ ਕਾਰਨ ਹੈ ਕਿ ਉਹ ਇਸ ਅਵਾਰਡ ਨੂੰ ਆਪਣੇ ਨਾਮ ਕਰ ਸਕੇ ਹਨ। ਵਿਰਾਟ ਨੂੰ ਇਸੇ ਦੇ ਨਾਲ ਹੀ ਆਈ.ਸੀ.ਸੀ. ਨੇ ਦਹਾਕੇ ਦਾ ਸਰਵਸ੍ਰੇਸ਼ਠ ਵਨਡੇ ਖਿਡਾਰੀ ਦਾ ਵੀ ਐਵਾਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਇਕ ਖ਼ਾਸ ਅਵਾਰਡ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਨੂੰ ਦਹਾਕੇ ਦਾ ਖੇਡ ਭਾਵਨਾ ਪੁਰਸਕਾਰ ਮਿਲਿਆ ਹੈ।ICC Awards: Virat Kohli has won ICC Male Cricketer of the Decade award while MS Dhoni bagged the award for ICC Spirit of Cricket Award.
ਕੋਹਲੀ ਨੇ ਇਕ ਦਹਾਕੇ ਵਿਚ ਬਣਾਏ ਇਹ ਰਿਕਾਰਡ
ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ - 20,396
ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ - 66
ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ - 94
ਸਭ ਤੋਂ ਜ਼ਿਆਦਾ ਔਸਤ ਰੱਖਣ ਵਾਲੇ ਬੱਲੇਬਾਜ਼ - 56.97
2011 ਦੇ ਵਿਸ਼ਵ ਕੱਪ ਦੇ ਜੇਤੂ ਖਿਡਾਰੀ
2013 ਦੇ ਚੈਂਪੀਅਨ ਟਰਾਫੀ ਦੇ ਜੇਤੂ
2018 ਆਸਟਰੇਲੀਆ ਵਿਚ ਸੀਰੀਜ਼ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ
ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ

 

View this post on Instagram

 

A post shared by ICC (@icc)

ਆਈ.ਸੀ.ਸੀ. ਨੇ ਵਿਰਾਟ ਕੋਹਲੀ ਨੂੰ ਦਹਾਕੇ ਦੇ ਹਰ ਫਾਰਮੈਟ ਵਿਚ ਜਗ੍ਹਾ ਦਿੱਤੀ ਹੈ। ਉਹ ਆਈ.ਸੀ.ਸੀ. ਦੀਆਂ ਸਾਰੀਆਂ ਟੀਮਾਂ ਵਿਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਖਿਡਾਰੀ ਹਨ। ਆਈ.ਸੀ.ਸੀ. ਨੇ ਕ੍ਰਿਕਟ ਵਿਚ ਸਭ ਤੋਂ ਲੰਬੇ ਫਾਰਮੈਟ ਟੈਸਟ ਕ੍ਰਿਕਟ ਵਿਚ ਵਿਰਾਟ ਕੋਹਲੀ ਨੂੰ ਆਪਣੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ।ICC Awards: Virat Kohli has won ICC Male Cricketer of the Decade award while MS Dhoni bagged the award for ICC Spirit of Cricket Award.

ਆਈ.ਸੀ.ਸੀ. ਦਹਾਕੇ ਦੀ ਟੈਸਟ ਟੀਮ : ਏਲਿਸਟਰ ਕੁਕ, ਡੈਵਿਡ ਵਾਰਨਰ, ਕੇਨ ਵਿਲੀਅਮਸਨ, ਵਿਰਾਟ ਕੋਹਲੀ (ਕਪਤਾਨ), ਸਟੀਵ ਸਮਿਥ, ਕੁਮਾਰ ਸੰਗਕਾਰਾ (ਵਿਕਟਕੀਪਰ), ਬੇਨ ਸਟੋਕਸ, ਰਵਿਚੰਦਰਨ ਅਸ਼ਵਿਨ, ਡੇਲ ਸਟੇਨ, ਸਟੁਅਰਟ ਬਰਾਡ ਅਤੇ ਜੇਮਸ ਐਂਡਰਸਨ।

ਹੋਰ ਪੜ੍ਹੋ : ਕਿਸਾਨ ਜਥੇਬੰਦੀਆਂ ਦੇ ਵੱਡੇ ਐਲਾਨ, ਬਾਰਡਰ ‘ਤੇ ਹੀ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ

ਆਈ.ਸੀ.ਸੀ. ਦਹਾਕੇ ਦੀ ਵਨਡੇ ਟੀਮ : ਰੋਹਿਤ ਸ਼ਰਮਾ, ਡੈਵਿਡ ਵਾਰਨਰ, ਵਿਰਾਟ ਕੋਹਲੀ, ਏ.ਬੀ. ਡਿਵੀਲਿਅਰਸ, ਸ਼ਾਕਿਬ ਅਲ ਹਸਨ, ਮਹਿੰਦਰ ਸਿੰਘ ਧੋਨੀ (ਕਪਤਾਨ ਅਤੇ ਵਿਕਟਕੀਪਰ), ਬੇਨ ਸਟੋਕਸ, ਮਿਚੇਲ ਸਟਾਰਕ, ਟਰੇਂਟ ਬੋਲਟ, ਇਮਰਾਨ ਤਾਹਿਰ, ਲਸਿਥ ਮਲਿੰਗਾ।

ਪੜ੍ਹੋ ਹੋਰ : ਕਿਸਾਨਾਂ ਨੇ ਕੇਂਦਰ ਨੂੰ ਮੁੜ ਲਿਖਿਆ ਪੱਤਰ ਸੱਦੇ ‘ਤੇ ਜਤਾਈ ਸਹਿਮਤੀ

ਆਈ. ਸੀ. ਸੀ. ਦੀ ਦਹਾਕੇ ਦੀ ਸਰਵਸ੍ਰੇਸ਼ਠ ਟੀਮ : ਰੋਹਿਤ ਸ਼ਰਮਾ, ਕ੍ਰਿਸ ਗੇਲ, ਐਰੋਨ ਫਿੰਚ, ਵਿਰਾਟ ਕੋਹਲੀ, ਏਬੀ ਡਿਵੀਲੀਅਰਸ, ਗਲੇਨ ਮੈਕਸਵੇਲ, ਐੱਮ. ਐੱਸ. ਧੋਨੀ (ਕਪਤਾਨ), ਕਾਇਰਾਨ ਪੋਲਾਰਡ, ਰਾਸ਼ਿਦ ਖਾਨ, ਜਸਪ੍ਰੀਤ ਬੁਮਰਾਹ, ਲਸਿਥ ਮਲਿੰਗਾ।

  • Share