Advertisment

Merry Christmas 2021: ਕ੍ਰਿਸਮਿਸ ਮੌਕੇ PM ਮੋਦੀ ਸਮੇਤ ਰਾਜਨੀਤਿਕ ਆਗੂਆਂ ਨੇ ਦਿੱਤੀ ਵਧਾਈ

author-image
Riya Bawa
New Update
Merry Christmas 2021: ਕ੍ਰਿਸਮਿਸ ਮੌਕੇ PM ਮੋਦੀ ਸਮੇਤ ਰਾਜਨੀਤਿਕ ਆਗੂਆਂ ਨੇ ਦਿੱਤੀ ਵਧਾਈ
Advertisment
ਨਵੀਂ ਦਿੱਲੀ: 25 ਦਸੰਬਰ ਨੂੰ ਯਿਸੂ ਮਸੀਹ ਦਾ ਜਨਮ ਦਿਨ ਨੂੰ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਜਿਸ ਨੂੰ ਕ੍ਰਿਸਮਸ ਦਾ ਨਾਮ ਵੀ ਦਿੱਤਾ ਜਾਂਦਾ ਹੈ। ਅਜਿਹੇ 'ਚ ਇਸ ਤਿਉਹਾਰ ਨੂੰ ਲੈ ਕੇ ਲੋਕਾਂ 'ਚ ਕਾਫੀ ਚਾਅ ਹੁੰਦਾ ਹੈ। ਇਸ ਦੌਰਾਨ ਦੇਸ਼ ਦੇ ਵੱਖ ਵੱਖ ਰਾਜਨੈਤਿਕ ਆਗੂਆਂ ਨੇ ਮਸੀਹ ਭਾਈਚਾਰੇ ਨੂੰ ਮੁਬਾਰਕਾਂ ਦਿੱਤੀਆਂ।
Advertisment
ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟਰ ਅਕਾਊਂਟ 'ਤੇ ਮੁਬਾਰਕਾਂ ਦਿੱਤੀਆਂ, ਉਹਨਾਂ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ " "ਸਾਰਿਆਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ! ਅਸੀਂ ਯਿਸੂ ਮਸੀਹ ਦੇ ਜੀਵਨ ਅਤੇ ਮਹਾਨ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸੇਵਾ, ਦਿਆਲਤਾ ਅਤੇ ਨਿਮਰਤਾ 'ਤੇ ਸਭ ਤੋਂ ਵੱਧ ਜ਼ੋਰ ਦਿੱਤਾ ਸੀ। ਹਰ ਕੋਈ ਤੰਦਰੁਸਤ ਅਤੇ ਖੁਸ਼ਹਾਲ ਹੋਵੇ। ਚਾਰੇ ਪਾਸੇ ਸਦਭਾਵਨਾ ਹੋਵੇ। ਨਾਲ ਹੀ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਟਵੀਟ ਵਿੱਚ ਮਸੀਹ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਨੂੰ ਕਿਹਾ ਹੈ, "ਹਰ ਕਿਸੇ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ! ਮੈਨੂੰ ਉਮੀਦ ਹੈ ਕਿ ਇਹ ਤਿਉਹਾਰ ਸ਼ਾਂਤੀ ਅਤੇ ਖੁਸ਼ਹਾਲੀ ਦਾ ਪਾਲਣ ਪੋਸ਼ਣ ਕਰੇਗਾ, ਅਤੇ ਸਮਾਜ ਵਿੱਚ ਸਦਭਾਵਨਾ ਨੂੰ ਮਜ਼ਬੂਤ ​​ਕਰਨ ਵਿੱਚ ਮਦਦ ਕਰੇਗਾ। ਆਓ ਅਸੀਂ ਆਪਣੇ ਸਮਾਜ ਅਤੇ ਰਾਸ਼ਟਰ ਦੀ ਭਲਾਈ ਲਈ ਆਪਣੇ ਆਪ ਨੂੰ ਵਚਨਬੱਧ ਕਰਦੇ ਹੋਏ ਪਿਆਰ, ਦਇਆ ਅਤੇ ਦਾਨ ਦੀਆਂ ਮਸੀਹ ਦੀਆਂ ਸਿੱਖਿਆਵਾਂ ਦੀ ਪਾਲਣਾ ਕਰੀਏ।" ਉਥੇ ਹੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਵੀ ਟਵੀਟ ਕਰਕੇ ਲੋਕ ਨੂੰ ਮੁਬਾਰਕਾਂ ਦਿੱਤੀਆਂ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਕਿਹਾ "ਸਾਰਿਆਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ! ਤੁਹਾਡੀ ਸਾਰਿਆਂ ਦੀ ਸਿਹਤ, ਖੁਸ਼ੀ ਅਤੇ ਸਦਭਾਵਨਾ ਦੀ ਕਾਮਨਾ ਕਰਦਾ ਹਾਂ।" -PTC News-
punjabi-news christmas latest-punabi-news pm%e2%80%89modi
Advertisment

Stay updated with the latest news headlines.

Follow us:
Advertisment