Mon, Apr 29, 2024
Whatsapp

ਅਹਿਮਦ ਪਟੇਲ ਦੇ ਦਿਹਾਂਤ 'ਤੇ PM ਮੋਦੀ ,ਸੋਨੀਆ ,ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਜਤਾਇਆ ਦੁੱਖ  

Written by  Shanker Badra -- November 25th 2020 10:24 AM
ਅਹਿਮਦ ਪਟੇਲ ਦੇ ਦਿਹਾਂਤ 'ਤੇ PM ਮੋਦੀ ,ਸੋਨੀਆ ,ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਜਤਾਇਆ ਦੁੱਖ  

ਅਹਿਮਦ ਪਟੇਲ ਦੇ ਦਿਹਾਂਤ 'ਤੇ PM ਮੋਦੀ ,ਸੋਨੀਆ ,ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਜਤਾਇਆ ਦੁੱਖ  

ਅਹਿਮਦ ਪਟੇਲ ਦੇ ਦਿਹਾਂਤ 'ਤੇ PM ਮੋਦੀ ,ਸੋਨੀਆ ,ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਜਤਾਇਆ ਦੁੱਖ:ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਨੇਤਾ ਅਤੇ ਗੁਜਰਾਤ ਤੋਂ ਰਾਜ ਸਭਾ ਮੈਂਬਰ ਅਹਿਮਦ ਪਟੇਲ ਦਾ ਬੁੱਧਵਾਰ ਸਵੇਰੇ 3.30 ਵਜੇ ਦੇ ਕਰੀਬ ਦਿਹਾਂਤ ਹੋ ਗਿਆ ਹੈ। ਉਹ ਇਕ ਮਹੀਨਾ ਪਹਿਲਾਂ ਕੋਰੋਨਾ ਦੀ ਲਪੇਟ ਵਿਚ ਆਏ ਸਨ। ਉਹ 71 ਸਾਲ ਦੇ ਸਨ। ਉਹਨਾਂ ਦੇ ਪੁੱਤਰ ਫੈਜ਼ਲ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੂੰ ਪਿਛਲੇ ਦਿਨੀਂ ਤਬੀਅਤ ਵਿਗੜਨ ਦੇ ਚੱਲਦਿਆਂ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। [caption id="attachment_452171" align="aligncenter" width="700"]Congress Leader Ahmed Patel Death; PM Modi , Sonia & Rahul Gandhi Express Grief ਅਹਿਮਦ ਪਟੇਲ ਦੇ ਦਿਹਾਂਤ 'ਤੇPM ਮੋਦੀ ,ਸੋਨੀਆ , ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਜਤਾਇਆ ਦੁੱਖ[/caption] ਕਾਂਗਰਸ ਦੇ ਚਾਣਕਿਆ ਕਹੇ ਜਾਣ ਵਾਲੇ ਅਹਿਮਦ ਪਟੇਲ ਦੇ ਦਿਹਾਂਤ 'ਤੇ ਕਾਂਗਰਸ ਪਾਰਟੀ ਵਿਚ ਸੋਗ ਦੀ ਲਹਿਰ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਇਕ ਸਹਿਯੋਗੀ ਗੁਆ ਦਿੱਤਾ ਹੈ, ਜਿਸ ਦਾ ਪੂਰਾ ਜੀਵਨ ਕਾਂਗਰਸ ਨੂੰ ਸਮਰਪਿਤ ਸੀ। ਉਨ੍ਹਾਂ ਦੀ ਇਮਾਨਦਾਰੀ, ਸਮਰਪਣ ਤੇ ਕਰਤੱਵ, ਹਮੇਸ਼ਾ ਮਦਦ ਕਰਨ ਦੀ ਕੋਸ਼ਿਸ਼, ਉਦਾਰਤਾ ਵਰਗੇ ਗੁਣ ਸਨ, ਜੋ ਉਨ੍ਹਾਂ ਨੂੰ ਬਾਕੀਆਂ ਨੂੰ ਨਾਲੋਂ ਵੱਖਰਾ ਕਰਦਾ ਸੀ।

ਕਾਂਗਰਸ ਪਾਰਟੀ ਦੇ ਖਜ਼ਾਨਚੀ ਰਹੇ ਅਹਿਮਦ ਪਟੇਲ ਦੇ ਦਿਹਾਂਤ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, 'ਇਹ ਇੱਕ ਦੁਖਦਾਈ ਦਿਨ ਹੈ। ਅਹਿਮਦ ਪਟੇਲ ਕਾਂਗਰਸ ਪਾਰਟੀ ਦੇ ਥੰਮ੍ਹ ਸੀ। ਉਨ੍ਹਾਂ ਨੇ ਕਾਂਗਰਸ ਵਿੱਚ ਰਹਿ ਕੇ ਆਖਰੀ ਸਾਹ ਲਏ ਅਤੇ ਸਭ ਤੋਂ ਔਖੇ ਸਮੇਂ ਪਾਰਟੀ ਦੇ ਨਾਲ ਖੜ੍ਹੇ ਰਹੇ। ਅਸੀਂ ਉਨ੍ਹਾਂ ਨੂੰ ਯਾਦ ਕਰਾਂਗੇ। ਫੈਜ਼ਲ, ਮੁਮਤਾਜ ਅਤੇ ਪਰਿਵਾਰ ਨੂੰ ਮੇਰਾ ਪਿਆਰ। ਅਹਿਮਦ ਪਟੇਲ ਦੇ ਦਿਹਾਂਤ 'ਤੇ ਕਾਂਗਰਸ ਪਾਰਟੀ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, 'ਅਹਿਮਦ ਜੀ ਨਾ ਸਿਰਫ ਇੱਕ ਸੂਝਵਾਨ ਅਤੇ ਤਜ਼ਰਬੇਕਾਰ ਸਹਿਯੋਗੀ ਸਨ, ਜਿਨ੍ਹਾਂ ਤੋਂ ਮੈਂ ਲਗਾਤਾਰ ਸਲਾਹ-ਮਸ਼ਵਰਾ ਲੈਂਦੀ ਸੀ। ਉਹ ਇੱਕ ਅਜਿਹੇ ਦੋਸਤ ਸੀ ਜੋ ਸਾਡੇ ਸਾਰਿਆਂ ਦੇ ਨਾਲ ਖੜ੍ਹੇ ਰਹੇ, ਦ੍ਰਿੜ, ਵਫ਼ਾਦਾਰ ਅਤੇ ਭਰੋਸੇਮੰਦ ਰਹੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਹਿਮਦ ਪਟੇਲ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, 'ਮੈਂ ਅਹਿਮਦ ਪਟੇਲ ਦੇ ਦਿਹਾਂਤ ਤੋਂ ਦੁਖੀ ਹਾਂ। ਉਨ੍ਹਾਂ ਨੇ ਜਨਤਕ ਜੀਵਨ ਵਿੱਚ ਕਈ ਸਾਲ ਸਮਾਜ ਦੀ ਸੇਵਾ ਵਿੱਚ ਬਿਤਾਏ ਹਨ। ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਬੇਟੇ ਫੈਜ਼ਲ ਨਾਲ ਗੱਲਬਾਤ ਕੀਤੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਅਹਿਮਦ ਭਾਈ ਦੀ ਆਤਮਾ ਨੂੰ ਸ਼ਾਂਤੀ ਮਿਲੇ ।' [caption id="attachment_452174" align="aligncenter" width="700"]Congress Leader Ahmed Patel Death; PM Modi , Sonia & Rahul Gandhi Express Grief ਅਹਿਮਦ ਪਟੇਲ ਦੇ ਦਿਹਾਂਤ 'ਤੇ PM ਮੋਦੀ ,ਸੋਨੀਆ ,ਰਾਹੁਲ ਤੇ ਪ੍ਰਿਯੰਕਾ ਗਾਂਧੀ ਨੇ ਜਤਾਇਆ ਦੁੱਖ[/caption] ਦੱਸ ਦੇਈਏ ਕਿ 71 ਸਾਲਾ ਅਹਿਮਦ ਪਟੇਲ ਤਿੰਨ ਵਾਰ ਲੋਕ ਸਭਾ ਦੇ ਮੈਂਬਰ ਅਤੇ ਪੰਜ ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਅਗਸਤ 2018 ਵਿੱਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਖਜ਼ਾਨਚੀ ਨਿਯੁਕਤ ਕੀਤਾ ਗਿਆ ਸੀ । ਅਹਿਮਦ ਪਟੇਲ ਭੜੂਚ ਤੋਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ 26 ਸਾਲ ਦੀ ਉਮਰ ਵਿੱਚ 1977 ਵਿੱਚ ਪਹਿਲੀ ਵਾਰ ਸੰਸਦ ਵਿੱਚ ਪਹੁੰਚੇ ਸਨ। ਹਮੇਸ਼ਾਂ ਪਰਦੇ ਪਿੱਛੇ ਰਾਜਨੀਤੀ ਕਰਨ ਵਾਲੇ ਅਹਿਮਦ ਪਟੇਲ ਨੂੰ ਕਾਂਗਰਸ ਪਰਿਵਾਰ ਦੇ ਭਰੋਸੇਯੋਗ ਨੇਤਾਵਾਂ ਵਿੱਚ ਗਿਣਿਆ ਜਾਂਦਾ ਸੀ। ਉਹ 1993 ਤੋਂ ਰਾਜ ਸਭਾ ਦੇ ਸੰਸਦ ਮੈਂਬਰ ਸਨ। -PTCNews

Top News view more...

Latest News view more...