Mon, Apr 29, 2024
Whatsapp

ਪਟਿਆਲਾ ਦੇ ਨੇੜਲੇ ਪਿੰਡ ਪਸਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਸਰਪੰਚ ਦਾ ਕਤਲ

Written by  Shanker Badra -- May 06th 2020 02:53 PM
ਪਟਿਆਲਾ ਦੇ ਨੇੜਲੇ ਪਿੰਡ ਪਸਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਸਰਪੰਚ ਦਾ ਕਤਲ

ਪਟਿਆਲਾ ਦੇ ਨੇੜਲੇ ਪਿੰਡ ਪਸਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਸਰਪੰਚ ਦਾ ਕਤਲ

ਪਟਿਆਲਾ ਦੇ ਨੇੜਲੇ ਪਿੰਡ ਪਸਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਸਰਪੰਚ ਦਾ ਕਤਲ:ਪਟਿਆਲਾ : ਪਟਿਆਲਾ ਦੇ ਨੇੜੇ ਪੈਂਦੇ ਪਿੰਡ ਪਸਿਆਣਾ 'ਚ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ (32) ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸਰਪੰਚ ਭੁਪਿੰਦਰ ਸਿੰਘ 'ਤੇ ਬੀਤੀ ਰਾਤ ਪਿੰਡ 'ਚ ਹੀ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਦੌਰਾਨ ਸਰਪੰਚ ਭੁਪਿੰਦਰ ਸਿੰਘ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ, ਜਿਸਨੂੰ ਦੇਰ ਰਾਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਤੇ ਉਸ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਜਿੱਥ ਉਸ ਨੇ ਦਮ ਤੋੜ ਦਿੱਤਾ ਹੈ। ਫਿਲਹਾਲ ਥਾਣਾ ਪਸਿਆਣਾ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਸਰਪੰਚ ਭੁਪਿੰਦਰ ਸਿੰਘ 'ਤੇ ਇਹ ਹਮਲਾ ਪੁਰਾਣੀ ਰੰਜਿਸ਼ ਤਹਿਤ ਕੀਤਾ ਗਿਆ ਹੈ ਅਤੇ ਕਰੀਬ ਇਕ ਮਹੀਨਾ ਪਹਿਲਾਂ ਵੀ ਉਸ 'ਤੇ ਜਾਨਲੇਵਾ ਹਮਲਾ ਹੋਇਆ ਸੀ। -PTCNews


Top News view more...

Latest News view more...