Tomato: ਕਰਨਾਟਕ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਕਿਸਾਨ ਨੂੰ ਡਰਾ-ਧਮਕਾ ਕੇ 2 ਟਨ ਟਮਾਟਰਾਂ ਵਾਲਾ ਟਰੱਕ ਲੁੱਟਣ ਵਾਲੇ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਤਿੰਨ ਹੋਰ ਦੋਸ਼ੀਆਂ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ ਜਦੋਂ ਦੇਸ਼ ਭਰ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਭਾਸਕਰ ਅਤੇ ਉਸ ਦੀ ਪਤਨੀ ਸਿੰਧੂਜਾ ਵਜੋਂ ਹੋਈ ਹੈ।ਕੀ ਹੈ ਸਾਰਾ ਮਾਮਲਾਦਰਅਸਲ, ਇਹ ਪੂਰਾ ਮਾਮਲਾ ਬੈਂਗਲੁਰੂ ਦੇ ਚਿੱਕਜਲਾ ਨੇੜੇ ਆਰਐਮਸੀ ਯਾਰਡ ਥਾਣੇ ਦਾ ਹੈ। ਕਿਸਾਨ ਕੋਲਾਰ ਮੰਡੀ 'ਚ ਟਮਾਟਰ ਲੈ ਕੇ ਜਾ ਰਿਹਾ ਸੀ ਕਿ ਜਿਵੇਂ ਹੀ ਬਦਮਾਸ਼ਾਂ ਦੀ ਨਜ਼ਰ ਟਮਾਟਰਾਂ 'ਤੇ ਪਈ ਤਾਂ ਗਰੋਹ ਨੇ ਗੱਡੀ ਦਾ ਪਿੱਛਾ ਕੀਤਾ। ਬਦਮਾਸ਼ਾਂ ਨੇ ਪਹਿਲਾਂ ਗੱਡੀ ਰੋਕੀ ਅਤੇ ਡਰਾਈਵਰ ਨਾਲ ਲੜਾਈ ਸ਼ੁਰੂ ਕਰ ਦਿੱਤੀ। ਕਿਸਾਨ ਨੂੰ ਧਮਕੀਆਂ ਦੇਣ ਤੋਂ ਬਾਅਦ ਬਦਮਾਸ਼ਾਂ ਨੇ ਉਸ ਨੂੰ ਧੱਕਾ ਦੇ ਦਿੱਤਾ ਅਤੇ ਟਮਾਟਰਾਂ ਨਾਲ ਭਰਿਆ ਟਰੱਕ ਲੈ ਕੇ ਫ਼ਰਾਰ ਹੋ ਗਏ। ਮੁਲਜ਼ਮ ਚੇਨਈ ਜਾ ਕੇ ਟਮਾਟਰ ਵੇਚਦਾ ਸੀ।ਅਜੇ ਤਿੰਨ ਮੁਲਜ਼ਮਾਂ ਦੀ ਭਾਲ ਜਾਰੀ ਹੈਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਫੜੇ ਗਏ ਜੋੜੇ ਦੀ ਪਹਿਚਾਣ ਭਾਸਕਰ ਅਤੇ ਉਸਦੀ ਪਤਨੀ ਸਿੰਧੂਜਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਤਿੰਨ ਦੋਸ਼ੀਆਂ ਜਿਨ੍ਹਾਂ ਦੇ ਨਾਂ ਰੌਕੀ, ਕੁਮਾਰ ਅਤੇ ਮਹੇਸ਼ ਹਨ, ਦੀ ਤਲਾਸ਼ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਟਰੱਕ ਨੂੰ ਹਾਈਜੈਕ ਕੀਤਾ ਗਿਆ ਤਾਂ ਟਮਾਟਰਾਂ ਦੀ ਖੇਪ ਕੋਲਾਰ ਪਹੁੰਚਾਈ ਜਾਣੀ ਸੀ। ਪੁਲਿਸ ਨੇ ਅੱਗੇ ਦੱਸਿਆ ਕਿ ਇਹ ਘਟਨਾ 8 ਜੁਲਾਈ ਦੀ ਹੈ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਪਹਿਲਾਂ ਵੀ ਕਿਸਾਨ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਆਨਲਾਈਨ ਮੋਬਾਈਲ 'ਤੇ ਪੈਸੇ ਟਰਾਂਸਫਰ ਵੀ ਕਰਵਾ ਲਏ ਸਨ। ਮਾਨਸੂਨ ਅਤੇ ਮੌਸਮ ਨਾਲ ਸਬੰਧਤ ਹੋਰ ਕਾਰਨਾਂ ਕਰਕੇ ਦੇਸ਼ ਵਿੱਚ ਇਸ ਸਮੇਂ ਟਮਾਟਰ ਬਹੁਤ ਮਹਿੰਗੇ ਹੋ ਰਹੇ ਹਨ।