ਜਲੰਧਰ 'ਚ ਇਕੱਠੇ ਹੋਏ ਪੰਜਾਬ ਭਰ ਦੇ ਠੇਕੇਦਾਰਾਂ ਨੇ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ
ਜਲੰਧਰ : ਪੰਜਾਬ ਵਿੱਚ ਬਣ ਰਹੇ 50 ਹਜ਼ਾਰ ਕਰੋੜ ਦੇ ਨਵੇਂ ਸੜਕੀ ਪ੍ਰਾਜੈਕਟਾਂ ਦੇ ਵਿਚ ਪੰਜਾਬ ਦੇ ਠੇਕੇਦਾਰਾਂ ਨੂੰ ਕੰਮ ਨਾ ਦੇਣ ਦਾ ਮਾਮਲਾ ਭਖਿਆ ਹੋਇਆ ਹੈ। ਅੱਜ ਜਲੰਧਰ 'ਚ ਇਕੱਠੇ ਹੋਏ ਪੰਜਾਬ ਭਰ ਦੇ ਠੇਕੇਦਾਰਾਂ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੈ। ਕੰਟਰੈਕਟਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਗੁਆਂਢੀ ਸੂਬਿਆਂ ਦੀ ਤਰਜ਼ ਤੇ ਲੋਕਲ ਠੇਕੇਦਾਰਾਂ ਨੂੰ ਕੰਮ ਪੰਜਾਬ ਸਰਕਾਰ ਦੇਵੇ।
ਪੰਜਾਬ ਦੇ ਪ੍ਰਾਜੈਕਟਾਂ 'ਚ ਹੋਰਨਾਂ ਸੂਬਿਆਂ ਦੇ ਠੇਕੇਦਾਰਾਂ ਨੂੰ ਕੰਮ ਦੇਣਾ ਪੰਜਾਬੀਆਂ ਨਾਲ ਸਿੱਧਾ ਧੱਕਾ ਅਤੇ ਧੋਖਾ ਹੈ ਤੇ ਸਾਡੇ ਰੇਟ ਬਿਲਕੁਲ ਵਾਜਬ ਅਤੇ ਜਾਇਜ਼ ਹਨ। ਸਰਕਾਰ ਇਸ ਪਾਸੇ ਵੀ ਧਿਆਨ ਦੇਵੇ। ਪੰਜਾਹ ਹਜਾਰ ਕਰੋੜ ਦੇ ਨਵੇਂ ਸੜਕੀ ਪ੍ਰਾਜੈਕਟਾਂ 'ਚ ਪੰਜਾਬ ਦੇ ਠੇਕੇਦਾਰਾਂ ਨੂੰ ਕੰਮ ਮਿਲਣ ਨਾਲ ਪੰਜਾਬ ਦੇ ਵਿੱਚੋਂ ਬੇਰੁਜ਼ਗਾਰੀ ਘੱਟੇਗੀ।
ਇਹ ਵੀ ਪੜ੍ਹੋ: ਸੜਕ ਕਿਨਾਰੇ ਚੱਲ ਰਹੇ ਇਸ ਸਕੂਲ ਵੱਲ ਕਿਤੇ ਪੈ ਜਾਵੇ ਭਗਵੰਤ ਮਾਨ ਸਰਕਾਰ ਦਾ ਧਿਆਨ ਤਾਂ ਗਰੀਬ ਬੱਚਿਆਂ ਦੇ ਹੋ ਜਾਣ ਵਾਰੇ-ਨਿਆਰੇ
ਇਸ ਦੇ ਨਾਲ ਹੀ ਠੇਕੇਦਾਰਾਂ ਵੱਲੋਂ ਨਵੀਂ ਮਸ਼ੀਨਰੀ ਖ਼ਰੀਦਣ ਨਾਲ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਟੈਕਸ ਅਤੇ ਮਾਲੀਆ ਆਵੇਗਾ। ਕੰਟਰੈਕਟਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਤੱਕ ਪਹੁੰਚ ਕਰ ਰਹੇ ਹਾਂ ਪਰ ਕੋਈ ਵੀ ਹਾਂ ਪੱਖੀ ਹੁੰਗਾਰਾ ਨਹੀਂ ਮਿਲ ਰਿਹਾ।
(ਪਤਰਸ ਮਸੀਹ ਦੀ ਰਿਪੋਰਟ)
-PTC News