Wed, Jul 16, 2025
Whatsapp

ਪੰਜਾਬ 'ਚ ਮੂੰਗੀ ਦੀ ਬਿਜਾਈ ਨੇ ਨਵਾਂ ਰਿਕਾਰਡ ਕੀਤਾ ਕਾਇਮ, ਪਿਛਲੇ ਸੀਜ਼ਨ ਨਾਲੋਂ 70000 ਏਕੜ ਵੱਧ ਰਕਬਾ ਮੂੰਗੀ ਦੀ ਕਾਸ਼ਤ ਹੇਠ

Reported by:  PTC News Desk  Edited by:  Pardeep Singh -- May 21st 2022 08:06 PM
ਪੰਜਾਬ 'ਚ ਮੂੰਗੀ ਦੀ ਬਿਜਾਈ ਨੇ ਨਵਾਂ ਰਿਕਾਰਡ ਕੀਤਾ ਕਾਇਮ, ਪਿਛਲੇ ਸੀਜ਼ਨ ਨਾਲੋਂ 70000 ਏਕੜ ਵੱਧ ਰਕਬਾ ਮੂੰਗੀ ਦੀ ਕਾਸ਼ਤ ਹੇਠ

ਪੰਜਾਬ 'ਚ ਮੂੰਗੀ ਦੀ ਬਿਜਾਈ ਨੇ ਨਵਾਂ ਰਿਕਾਰਡ ਕੀਤਾ ਕਾਇਮ, ਪਿਛਲੇ ਸੀਜ਼ਨ ਨਾਲੋਂ 70000 ਏਕੜ ਵੱਧ ਰਕਬਾ ਮੂੰਗੀ ਦੀ ਕਾਸ਼ਤ ਹੇਠ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਦੀ ਬਿਜਾਈ ਕਰ ਕੇ ਪਾਣੀ ਦੀ ਬੱਚਤ ਕਰਨ ਦੀ ਕੀਤੀ ਅਪੀਲ ‘ਤੇ ਪੰਜਾਬ ਵਿੱਚ ਇਸ ਸਾਲ 1.25 ਲੱਖ ਏਕੜ (50,000 ਹੈਕਟੇਅਰ) ਰਕਬੇ ਵਿੱਚ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਹੋਣ ਨਾਲ ਨਵਾਂ ਰਿਕਾਰਡ ਕਾਇਮ ਹੋਇਆ ਹੈ। ਪਿਛਲੇ ਸੀਜ਼ਨ ਨਾਲੋਂ ਇਸ ਵਾਰ ਲਗਭਗ 70,000 ਏਕੜ ਵੱਧ ਰਕਬੇ ਵਿੱਚ ਮੂੰਗੀ ਬੀਜੀ ਗਈ ਹੈ। ਸੂਬਾ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ 7275 ਰੁਪਏ ਪ੍ਰਤੀ ਕੁਇੰਟਲ ‘ਤੇ ਸਾਰੀ ਫਸਲ ਖਰੀਦਣ ਬਾਰੇ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਨੋਟੀਫਿਕੇਸ਼ਨ ਅਨੁਸਾਰ, ਗਰਮੀ ਰੁੱਤ ਦੀ ਮੂੰਗੀ ਦੀ ਵਾਢੀ ਦਾ ਸਮਾਂ ਜੂਨ, 2022 ਵਿੱਚ ਅਤੇ ਖਰੀਦ ਦਾ ਸਮਾਂ 1 ਜੂਨ ਤੋਂ 31 ਜੁਲਾਈ, 2022 ਤੱਕ ਹੈ। ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਸਾਰੇ ਜ਼ਿਲਿਆਂ ਤੋਂ ਪ੍ਰਾਪਤ ਅੰਤਿਮ ਰਿਪੋਰਟਾਂ ਦੇ ਆਧਾਰ ‘ਤੇ ਜੁਟਾਏ ਅੰਕੜਿਆਂ ਅਨੁਸਾਰ ਇਸ ਵਾਰ ਲਗਭਗ 1.25 ਲੱਖ ਏਕੜ (50,000 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ ਜਦਕਿ 2020-21 ਦੌਰਾਨ 55,000 ਏਕੜ (22,000 ਹੈਕਟੇਅਰ) ਰਕਬਾ ਇਸ ਫ਼ਸਲ ਹੇਠ ਸੀ। ਏਸੇ ਤਰ੍ਹਾਂ ਸਾਲ 2019-20 ਵਿੱਚ ਲਗਭਗ 56750 ਏਕੜ (22700 ਹੈਕਟੇਅਰ) ਰਕਬਾ ਅਤੇ ਸਾਲ 2018-19 ਦੌਰਾਨ ਇਸ ਫਸਲ ਹੇਠ ਕੁੱਲ 40750 ਏਕੜ (16300 ਹੈਕਟੇਅਰ) ਰਕਬਾ ਸੀ। ਸੂਬੇ ਦੇ ਖੇਤੀਬਾੜੀ ਵਿਭਾਗ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ, ਬਠਿੰਡਾ ਜ਼ਿਲ੍ਹਾ 31072 ਏਕੜ (12429 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਬਿਜਾਈ ਕਰਕੇ ਸੂਬੇ ਭਰ ਚੋਂ ਮੋਹਰੀ ਰਿਹਾ, ਜਦੋਂ ਕਿ ਪਿਛਲੇ ਸਾਲ ਇਸ ਜ਼ਿਲੇ ਵਿੱਚ ਇਸ ਫਸਲ ਹੇਠ ਸਿਰਫ 500 ਹੈਕਟੇਅਰ ਰਕਬਾ ਹੀ ਸੀ। ਇਸ ਤੋਂ ਬਾਅਦ ਮਾਨਸਾ ਵਿਚ 25,000 ਏਕੜ (10,000 ਹੈਕਟੇਅਰ), ਮੋਗਾ 12675 ਏਕੜ (5070 ਹੈਕਟੇਅਰ), ਸ੍ਰੀ ਮੁਕਤਸਰ ਸਾਹਿਬ 11975 ਏਕੜ (4790 ਹੈਕਟੇਅਰ) ਅਤੇ ਲੁਧਿਆਣਾ ਵਿੱਚ 10,750 ਏਕੜ (4300 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਅਨੁਸਾਰ ਇਸ ਕਦਮ ਨਾਲ ਕਣਕ-ਝੋਨੇ ਦੇ ਚੱਕਰ ਦਰਮਿਆਨ ਇੱਕ ਹੋਰ ਫਸਲ ਬੀਜ ਕੇ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਵੇਗਾ। ਜ਼ਿਕਰਯੋਗ ਹੈ ਕਿ ਮੂੰਗੀ ਦੇ ਕਾਸ਼ਤਕਾਰਾਂ ਨੂੰ ਮੂੰਗੀ ਵੱਢਣ ਤੋਂ ਬਾਅਦ ਉਸੇ ਖੇਤ ਵਿੱਚ ਝੋਨੇ ਦੀ 126 ਕਿਸਮ ਜਾਂ ਬਾਸਮਤੀ ਦੀ ਬਿਜਾਈ ਕਰਨੀ ਪਵੇਗੀ ਕਿਉਂਕਿ ਇਹ ਦੋਵੇਂ ਫਸਲਾਂ ਪੱਕਣ ਵਿੱਚ ਬਹੁਤ ਘੱਟ ਸਮਾਂ ਲੈਂਦੀਆਂ ਹਨ ਅਤੇ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਹ ਵੀ ਪੜ੍ਹੋ:ਪੈਟਰੋਲ 8 ਰੁਪਏ ਅਤੇ ਡੀਜ਼ਲ ਤੋਂ 6 ਰੁਪਏ ਘਟਾਈ ਐਕਸਾਈਜ਼ ਡਿਊਟੀ, ਗੈਸ ਸਿਲੰਡਰ 'ਤੇ 200 ਰੁਪਏ ਸਬਸਿਡੀ -PTC News


Top News view more...

Latest News view more...

PTC NETWORK
PTC NETWORK