ਦੇਸ਼ 'ਚ ਕੋਰੋਨਾ ਦੀ ਰਫ਼ਤਾਰ ਤੇਜ਼, 2 ਲੱਖ 64 ਹਜ਼ਾਰ ਤੋਂ ਵੱਧ ਨਵੇਂ ਕੇਸ
ਚੰਡੀਗੜ੍ਹ: ਵਿਸ਼ਵ ਭਰ ਵਿੱਚ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਉੱਥੇ ਹੀ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਦੇਸ਼ ਵਿੱਚ ਵੀਰਵਾਰ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਕੋਰੋਨਾ ਦੇ 16,785 ਹੋਰ ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ ਕੋਰੋਨਾ ਵਾਇਰਸ ਦੇ 2,47,417 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 2,64,202 ਨਵੇਂ ਕੇਸ ਆਏ ਅਤੇ 1,09,345 ਰਿਕਵਰੀ ਹੋਏ।
ਦੇਸ਼ ਭਰ ਕੋਰੋਨਾ ਦੇ ਐਕਟਿਵ ਕੇਸ ਵਧ ਕੇ 12 ਲੱਖ 72 ਹਜ਼ਾਰ 73 ਹੋ ਗਏ। ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 85 ਹਜ਼ਾਰ 350 ਹੋ ਗਈ ਹੈ।
ਅੰਕੜਿਆਂ ਮੁਤਾਬਕ ਵੀਰਵਾਰ ਨੂੰ 1 ਲੱਖ 9 ਹਜ਼ਾਰ 345 ਲੋਕ ਠੀਕ ਹੋਏ ਹਨ, ਜਿਸ ਤੋਂ ਬਾਅਦ 3 ਕਰੋੜ 48 ਲੱਖ 24 ਹਜ਼ਾਰ 706 ਲੋਕ ਸੰਕਰਮਣ ਮੁਕਤ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 12,72,073 ਹੈ। ਪਿਛਲੇ 24 ਘੰਟਿਆਂ 'ਚ 315 ਲੋਕਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ ਹੈ। ਦੇਸ਼ ਵਿੱਚ ਹੁਣ ਤੱਕ 4,85,350 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਹੁਣ ਤੱਕ ਦੇਸ਼ ਵਿੱਚ ਓਮੀਕਰੋਨ ਦੇ 5488 ਕੇਸ ਦਰਜ ਕੀਤੇ ਜਾ ਚੁੱਕੇ ਹਨ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਅਤੇ ਰਾਜਧਾਨੀ ਦਿੱਲੀ ਵਿੱਚ ਹਨ।India reports 2,64,202 fresh COVID cases (6.7% higher than yesterday) and 1,09,345 recoveries in the last 24 hours Active case: 12,72,073 Daily positivity rate: 14.78% Confirmed cases of Omicron: 5,753 pic.twitter.com/GGQ8P7TzRZ — ANI (@ANI) January 14, 2022
ਇਹ ਵੀ ਪੜ੍ਹੋ:ਵੱਡਾ ਰੇਲ ਹਾਦਸਾ- ਪੱਛਮੀ ਬੰਗਾਲ 'ਚ ਟ੍ਰੇਨ ਪਟੜੀ ਤੋਂ ਉਤਰੀ, 3 ਮੌਤਾਂ, ਕਈ ਜ਼ਖ਼ਮੀ
-PTC News