Corona Update: ਕੋਰੋਨਾ ਕੇਸਾਂ 'ਚ ਹੋਇਆ ਵਾਧਾ, 24 ਘੰਟਿਆਂ 'ਚ 13 ਹਜ਼ਾਰ ਨਵੇਂ ਕੇਸ ਸਾਹਮਣੇ ਆਏ
Corona Update: ਓਮਿਕਰੋਨ ਦੇ ਡਰ ਦੇ ਵਿਚਕਾਰ, ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਤੇਜ਼ੀ ਦਿਖਾਈ ਦੇ ਰਹੀ ਹੈ। ਕੋਰੋਨਾ ਵਾਇਰਸ ਦੇ ਮਾਮਲੇ ਜਿਸ ਤੇਜ਼ੀ ਨਾਲ ਵਧ ਰਹੇ ਹਨ, ਉਸ ਨਾਲ ਲੋਕਾਂ ਵਿੱਚ ਡਰ ਵੀ ਵਧਦਾ ਜਾ ਰਿਹਾ ਹੈ। ਇੱਕ ਹੀ ਦਿਨ 'ਚ ਕੋਰੋਨਾ ਦੇ ਮਾਮਲਿਆਂ 'ਚ 65 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਦਿਨੀਂ ਦੇਸ਼ ਭਰ 'ਚ ਕੋਰੋਨਾ ਦੇ 9195 ਮਾਮਲੇ ਸਾਹਮਣੇ ਆਏ।
ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ 13,154 ਨਵੇਂ ਕਰੋਨਾ ਕੇਸ ਆਏ ਤੇ 268 ਕੋਰੋਨਾ ਕਾਰਨ ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਇਸ ਦੇ ਨਾਲ ਹੀ Omicron ਦੇਸ਼ ਦੇ 22 ਸੂਬਿਆਂ ਵਿੱਚ ਪਹੁੰਚ ਗਿਆ ਹੈ। ਦਿੱਲੀ ਵਿੱਚ 263 ਤੇ ਮਹਾਰਾਸ਼ਟਰ ਵਿੱਚ 252 ਕੇਸਾਂ ਨਾਲ ਦੇਸ਼ 'ਚ Omicron ਦੇ ਕੇਸਾਂ ਦੀ ਗਿਣਤੀ ਵੱਧ ਕੇ 961 ਹੋ ਗਈ ਹੈ।
ਕੋਰੋਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 3 ਕਰੋੜ 48 ਲੱਖ 22 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 80 ਹਜ਼ਾਰ 860 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਪਰ ਇਸਦੇ ਨਾਲ ਹੀ ਹੁਣ ਤੱਕ 3 ਕਰੋੜ 42 ਲੱਖ 58 ਹਜ਼ਾਰ ਲੋਕ ਠੀਕ ਵੀ ਹੋਏ ਹਨ। 5400 ਕੋਰੋਨਾ ਐਕਟਿਵ ਕੇਸ ਹੁਣ ਵੱਧ ਕੇ 82,402 ਹੋ ਗਏ ਹਨ।