ਮੁੱਖ ਖਬਰਾਂ

Corona Updates: 572 ਦਿਨਾਂ 'ਚ ਆਏ ਕੋਰੋਨਾ ਦੇ ਸਭ ਤੋਂ ਘੱਟ ਕੇਸ, ਮੌਤਾਂ ਦੀ ਦਰ 'ਚ ਵੀ ਆਈ ਗਿਰਾਵਟ

By Riya Bawa -- December 20, 2021 11:29 am -- Updated:December 20, 2021 12:15 pm

Corona Virus: ਦੇਸ਼ ਵਿੱਚ ਓਮੀਕਰੋਨ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਤੱਕ ਇਹ ਕੁੱਲ 12 ਸੂਬੇ ਵਿੱਚ ਫੈਲ ਚੁੱਕਾ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਸੋਮਵਾਰ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 6,563 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 132 ਲੋਕਾਂ ਦੀ ਮੌਤ ਹੋ ਗਈ, ਜੋ ਕੱਲ੍ਹ ਨਾਲੋਂ 50 ਫੀਸਦੀ ਘੱਟ ਹੈ। ਦੱਸ ਦੇਈਏ ਕਿ ਐਤਵਾਰ ਨੂੰ 264 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ 8,077 ਲੋਕ ਠੀਕ ਵੀ ਹੋਏ। Active ਮਰੀਜ਼ਾਂ ਦੀ ਗਿਣਤੀ ਵਧ ਕੇ 82,267 ਹੋ ਗਈ ਹੈ ਜੋ ਕਿ 572 ਦਿਨਾਂ ਬਾਅਦ ਸਭ ਤੋਂ ਘੱਟ ਹੈ।

omicron india AIIMS corona virus omicron update, कोरोना वायरस, कोरोना अपडेट, एम्स दिल्ली, रणदीप गुलेरिया इमेज

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 54 ਸੰਕਰਮਿਤ ਪਾਏ ਗਏ ਹਨ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ 22, ਕਰਨਾਟਕ 14, ਰਾਜਸਥਾਨ 17, ਗੁਜਰਾਤ 9, ਕੇਰਲਾ 11, ਉੱਤਰ ਪ੍ਰਦੇਸ਼ 2, ਤੇਲੰਗਾਨਾ 20, ਆਂਧਰਾ ਪ੍ਰਦੇਸ਼, ਚੰਡੀਗੜ੍ਹ ਅਤੇ ਤਾਮਿਲਨਾਡੂ ਵਿੱਚ ਇੱਕ-ਇੱਕ ਵਿਅਕਤੀ ਹੀ positive ਮਿਲਿਆ ਹੈ।

corona in Schools corona virus Ghansoli Navi Mumbai, कोरोना वायरस, स्कूल में कोरोना, स्कूल के 16 छात्र कोरोना पॉजिटिव, नवी मुंबई, ओमिक्रोन

ਦੇਸ਼ ਵਿੱਚ ਓਮੀਕਰੋਨ ਦੇ ਕੇਸਾਂ ਦੀ ਕੁੱਲ ਗਿਣਤੀ ਹੁਣ 153 ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ 107 ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ ਛੇ ਮਹੀਨਿਆਂ ਬਾਅਦ ਕਿਸੇ ਇਕ ਦਿਨ 'ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਹਨ। ਰਾਜ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਐਤਵਾਰ ਨੂੰ ਇੱਥੇ 902 ਮਾਮਲੇ ਸਾਹਮਣੇ ਆਏ।

 

ਏਮਜ਼ ਦੇ ਡਾਇਰੈਕਟਰ ਨੇ ਦਿੱਤੀ ਚੇਤਾਵਨੀ 
ਏਮਜ਼ ਦੇ ਨਿਰਦੇਸ਼ਕ ਡਾ: ਰਣਦੀਪ ਗੁਲੇਰੀਆ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ,"ਸਾਨੂੰ ਤਿਆਰੀ ਨਾਲ ਉਮੀਦ ਕਰਨੀ ਚਾਹੀਦੀ ਹੈ ਕਿ ਸਥਿਤੀ ਬਰਤਾਨੀਆ ਵਰਗੀ ਨਾ ਵਿਗੜ ਜਾਵੇ। ਸਾਨੂੰ ਹੋਰ ਡੇਟਾ ਦੀ ਲੋੜ ਪਵੇਗੀ। ਜਦੋਂ ਵੀ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਮਾਮਲਿਆਂ ਵਿੱਚ ਵਾਧਾ ਹੁੰਦਾ ਹੈ, ਤਾਂ ਸਾਨੂੰ ਨਜ਼ਦੀਕੀ ਨਜ਼ਰ ਰੱਖਣੀ ਜ਼ਰੂਰੀ ਹੈ।"

-PTC News

  • Share