Wed, Apr 29, 2026
Whatsapp

ਪੰਜਾਬ 'ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਵਧੀ ਗਿਣਤੀ , ਸੂਬੇ 'ਚ 100 ਦੇ ਨੇੜੇ ਪੁੱਜਿਆ ਅੰਕੜਾ

Reported by:  PTC News Desk  Edited by:  Shanker Badra -- April 07th 2020 09:11 PM
ਪੰਜਾਬ 'ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਵਧੀ ਗਿਣਤੀ , ਸੂਬੇ 'ਚ 100 ਦੇ ਨੇੜੇ ਪੁੱਜਿਆ ਅੰਕੜਾ

ਪੰਜਾਬ 'ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਵਧੀ ਗਿਣਤੀ , ਸੂਬੇ 'ਚ 100 ਦੇ ਨੇੜੇ ਪੁੱਜਿਆ ਅੰਕੜਾ

ਪੰਜਾਬ 'ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਵਧੀ ਗਿਣਤੀ , ਸੂਬੇ 'ਚ 100 ਦੇ ਨੇੜੇ ਪੁੱਜਿਆ ਅੰਕੜਾ:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੋਹਾਲੀ ਜ਼ਿਲ੍ਹਾ ਅੱਜ ਪੰਜਾਬ 'ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਜਿਸ ਨਾਲ ਜਿਲ੍ਹੇ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ।ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 99 ਪਾਜ਼ੀਟਿਵ ਮਾਮਲੇ ਪਾਏ ਹਨ। ਦੱਸ ਦਈਏ ਕਿ ਪੰਜਾਬ ਵਿੱਚ ਹੁਣ ਤੱਕ 2559 ਮਾਮਲੇ ਸ਼ੱਕੀ ਪਾਏ ਗਏ,ਜਿਨ੍ਹਾਂ ਦੇ ਨਮੂਨੇ ਲੈਬ 'ਚ ਭੇਜੇ ਗਏ ਹਨ। ਉਨ੍ਹਾਂ ਵਿੱਚੋਂ 2204 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 99 ਜਣੇ ਪਾਜ਼ੀਟਿਵ ਪਾਏ ਗਏ ਹਨ। ਇਸ ਦੌਰਾਨ 256 ਜਣਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਦੌਰਾਨ 14 ਪਾਜ਼ੀਟਿਵ ਮਰੀਜ਼ ਇਲਾਜ ਦੌਰਾਨ ਠੀਕ ਹੋਏ ਹਨ ਅਤੇ 2 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ‘ਚ ਮੋਹਾਲੀ - 26 , ਨਵਾਂਸ਼ਹਿਰ -19 , ਅੰਮ੍ਰਿਤਸਰ -10 ,ਹੁਸ਼ਿਆਰਪੁਰ -7 ,ਪਠਾਨਕੋਟ- 7 , ਜਲੰਧਰ -6 , ਲੁਧਿਆਣਾ - 6 , ਮਾਨਸਾ -5 , ਮੋਗਾ - 4 , ਰੋਪੜ -3 , ਫਤਿਹਗੜ੍ਹ ਸਾਹਿਬ -2 , ਪਟਿਆਲਾ -1 , ਫਰੀਦਕੋਟ-1 ,ਬਰਨਾਲਾ -1 , ਕਪੂਰਥਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 8 ਮੌਤਾਂ ਹੋ ਚੁੱਕੀਆਂ ਹਨ ਅਤੇ 14 ਮਰੀਜ਼ ਠੀਕ ਹੋ ਚੁੱਕੇ ਹਨ। -PTCNews


Top News view more...

Latest News view more...

PTC NETWORK
PTC NETWORK