ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ, ਦੇਖੋ ਰੂਹ ਕੰਬਾਊ ਵੀਡੀਓ
ਵੀਰਵਾਰ ਰਾਤ ਨੂੰ ਜਾਰੀ ਕੀਤੇ ਗਏ ਹੈਲਥ ਬੁਲੇਟਿਨ ਦੇ ਅਨੁਸਾਰ ਹੁਣ ਦਿੱਲੀ ਵਿੱਚ ਕੋਰੋਨਾ ਦੇ ਕੁਲ 34687 ਮਾਮਲੇ ਸਾਹਮਣੇ ਆ ਰਹੇ ਹਨ। ਇਸ ਮਹਾਂਮਾਰੀ ਦੀ ਲਪੇਟ ਵਿਚ ਆ ਕੇ ਆਪਣੀ ਜਾਨ ਗਵਾ ਚੁੱਕੇ ਲੋਕਾਂ ਦੀ ਗਿਣਤੀ 1085 ਹੋ ਗਈ ਹੈ। ਬੁਲੇਟਿਨ ਦੇ ਅਨੁਸਾਰ 12731 ਮਰੀਜ਼ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਜਦਕਿ ਅਜੇ ਵੀ 20871 ਐਕਟਿਵ ਕੇਸ ਹਨ।
[caption id="attachment_411267" align="aligncenter" width="300"]
ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ, ਦੇਖੋ ਰੂਹ ਕੰਬਾਊ ਵੀਡੀਓ[/caption]
ਇਸ ਦੇ ਨਾਲ ਹੀ ਦਿੱਲੀ ਸਰਕਾਰ 'ਤੇ ਮੌਤਾਂ ਦੇ ਅੰਕੜੇ ਲੁਕਾਉਣ ਦਾ ਵੀ ਦੋਸ਼ ਹੈ। ਵੀਰਵਾਰ ਨੂੰ ਤਿੰਨ ਨਗਰ ਨਿਗਮਾਂ ਨੇ ਕਿਹਾ ਕਿ ਮਾਰਚ ਤੋਂ 10 ਜੂਨ ਤੱਕ, ਤਿੰਨੇ ਨਗਰ ਨਿਗਮਾਂ ਵਿਚ ਕੋਰੋਨਾ ਨਾਲ ਮਰਨ ਵਾਲੇ 2098 ਲੋਕਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਸਰਕਾਰ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਇਸ ਮਹਾਂਮਾਰੀ ਕਾਰਨ ਸਿਰਫ 1085 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਓਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਦੇ ਹਾਲਾਤ ਬੁਰੇ ਹੋ ਰਹੇ ਗਏ ਹਨ। ਉਨ੍ਹਾਂ ਕਿਹਾ ਕਿ ਇੱਥੇ ਹਸਪਤਾਲਾਂ ਵਿਚ ਬੈੱਡ ਤਾਂ ਮਿਲਣੇ ਹੀ ਨਹੀਂ ਪਰ ਕੋਰੋਨਾ ਨਾਲ ਮਰੇ ਵਿਅਕਤੀ ਦਾ ਅੰਤਿਮ ਸਸਕਾਰ ਕਰਨ ਲਈ ਜਗ੍ਹਾ ਲੈਣ ਲਈ ਸਿਫਾਰਸ਼ ਲਾਉਣੀ ਪੈਂਦੀ ਹੈ।
[caption id="attachment_411268" align="aligncenter" width="300"]
ਦਿੱਲੀ 'ਚ ਕੋਰੋਨਾ ਨਾਲ ਵਿਗੜੇ ਹਾਲਾਤ ,ਲਾਸ਼ਾਂ ਦੇ ਲੱਗੇ ਢੇਰ, ਦੇਖੋ ਰੂਹ ਕੰਬਾਊ ਵੀਡੀਓ[/caption]
ਸਿਰਸਾ ਨੇ ਕਿਹਾ ਕਿ ਮੈਂ ਦਿੱਲੀ ਦੇ ਸੀ ਐਮ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦਾ ਹਾਂ ਕਿ ਦਿੱਲੀ ਦੀਆਂ ਸੜਕਾਂ ਉੱਤੇ ਖੁਦ ਜਾ ਕੇ ਦੇਖੋ ਕੀ ਹਾਲ ਹੋ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਹਸਪਤਾਲ ਵਿਚ ਬੈੱਡ ਵੀ ਨਹੀਂ ਮਿਲ ਰਿਹਾ ਹੈ। ਸਿਰਸਾ ਨੇ ਕਿਹਾ ਜੇਕਰ ਦਿੱਲੀ ਵੱਲ ਧਿਆਨ ਨਾ ਦਿੱਤਾ ਤਾਂ ਲਾਸ਼ਾਂ ਸੜਕਾਂ ਉਤੇ ਆ ਜਾਣਗੀਆ ਅਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਦਿੱਲੀ ਬਰਬਾਦ ਹੋ ਰਹੀ ਹੈ। ਲੋਕਾਂ ਨੂੰ ਬਚਾਉ ਨਹੀਂ ਸਭ ਬਰਬਾਦ ਹੋ ਜਾਵੇਗਾ।
-PTCNews
यह दिल को दहला देने वाला मंजर पंजाबी बाग शमशान घाट का है। दोपहर 2:00 बजे का यह वीडियो में आपको डराने के लिए नहीं बल्कि समझाने के लिए डाल रहा हूं - खुद बचो और अपने परिवार को भी बचाओ @ArvindKejriwal जी चाहे लॉकडाउन लगाओ या कर्फ़्यू... नींद से जागो और दिल्ली को बचाओ @ANI @aajtak pic.twitter.com/tsPBr0OCxe — Manjinder Singh Sirsa (@mssirsa) June 12, 2020