Mon, Apr 29, 2024
Whatsapp

COVID-19- ਚੱਲ ਵੱਸੀ ਕੋਰੋਨਾਵਾਇਰਸ ਦੀ ਸ਼ਿਕਾਰ 14 ਮਹੀਨੇ ਦੀ ਬਾਲੜੀ

Written by  Kaveri Joshi -- April 08th 2020 06:17 PM -- Updated: April 08th 2020 06:27 PM
COVID-19- ਚੱਲ ਵੱਸੀ ਕੋਰੋਨਾਵਾਇਰਸ ਦੀ ਸ਼ਿਕਾਰ 14 ਮਹੀਨੇ ਦੀ ਬਾਲੜੀ

COVID-19- ਚੱਲ ਵੱਸੀ ਕੋਰੋਨਾਵਾਇਰਸ ਦੀ ਸ਼ਿਕਾਰ 14 ਮਹੀਨੇ ਦੀ ਬਾਲੜੀ

ਗੁਜਰਾਤ: COVID-19- ਚੱਲ ਵੱਸੀ ਕੋਰੋਨਾਵਾਇਰਸ ਦੀ ਸ਼ਿਕਾਰ 14 ਮਹੀਨੇ ਦੀ ਬਾਲੜੀ: ਕੋਵਿਡ-19 ਕਾਰਨ ਹਰ ਪਾਸੇ ਪਰੇਸ਼ਾਨੀ ਦਾ ਆਲਮ ਹੈ ,  ਹਰ ਦਿਨ ਨਵੇਂ ਪਾਜ਼ਿਟਿਵ ਕੇਸਾਂ ਦੇ ਅੰਕੜ੍ਹਿਆਂ ਦੀ ਰਫ਼ਤਾਰ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਬਜ਼ੁਰਗ , ਜੁਆਨਾਂ ਦੇ ਨਾਲ ਹੁਣ ਬੱਚੇ ਵੀ ਕੋਰੋਨਾ ਵਾਇਰਸ ਦੀ ਮਾਰ ਤੋਂ ਬਚੇ ਨਹੀਂ ਹਨ । https://media.ptcnews.tv/wp-content/uploads/2020/04/ce03b6c0-490a-432c-8b20-e1033b830491-1.jpg ਅੱਜ ਗੁਜਰਾਤ ਦੇ ਜਾਮਨਗਰ 'ਚ ਕੋਰੋਨਾ ਵਾਇਰਸ ਦੀ ਸ਼ਿਕਾਰ ਇੱਕ 14 ਮਹੀਨੇ ਬੱਚੀ ਦਾ ਦੇਹਾਂਤ ਹੋ ਗਿਆ । ਜ਼ਿਕਰਯੋਗ ਹੈ ਕਿ ਉਕਤ ਲੜਕੀ ਦੀ ਹਸਪਤਾਲ 'ਚ ਕੀਤੀ ਜਾਂਚ ਉਪਰੰਤ ਐਤਵਾਰ ਨੂੰ ਕੋਵਿਡ19 ਪਾਜ਼ਿਟਿਵ ਕਰਾਰ ਦਿੱਤਾ ਗਿਆ ਸੀ । ਕਿਹਾ ਜਾ ਰਿਹਾ ਹੈ ਕਿ ਮਲੂਕ ਉਮਰ ਦੀ ਇਸ ਬੱਚੀ ਦੇ ਦਿਲ ਅਤੇ ਗੁਰਦਾ ਦੋਨੋਂ ਫੇਲ੍ਹ ਹੋ ਗਏ ਸਨ , ਜਿਸਦੇ ਚਲਦੇ ਉਸਦੀ ਮੌਤ ਹੋ ਗਈ । ਗੁਜਰਾਤ ਦੇ ਜਾਮਨਗਰ ਇਲਾਕੇ 'ਚ ਇਸ ਲੜਕੀ ਤੋਂ ਇਲਾਵਾ ਕਿਸੇ ਹੋਰ ਨੂੰ ਪਾਜ਼ਿਟਿਵ ਨਹੀਂ ਪਾਇਆ ਗਿਆ ਸੀ ਇਸ ਦੇ ਬਾਵਜੂਦ ਲੜਕੀ ਦਾ ਸੰਕ੍ਰਮਿਤ ਹੋਣਾ ਚਿੰਤਾ ਦਾ ਵਿਸ਼ਾ ਹੈ। https://media.ptcnews.tv/wp-content/uploads/2020/04/ce31ed29-72d8-4eaf-b65e-fce14d2132ff-1.jpg ਦੱਸ ਦੇਈਏ ਕਿ ਗੁਜਰਾਤ 'ਚ ਇਸ 14 ਮਹੀਨੇ ਦੀ ਬੱਚੀ ਦੀ ਸਭ ਤੋਂ ਛੋਟੀ ਉਮਰ ਦੀ ਬੱਚੀ ਦੀ ਮੌਤ ਹੋਣ ਨਾਲ ਗੁਜਰਾਤ 'ਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕੜਾ 16 ਤੱਕ ਅੱਪੜ ਗਿਆ ਹੈ। ਲੌਕਡਾਊਨ ਦੇ ਬਾਵਜੂਦ ਦੇਸ਼ 'ਚ ਪ੍ਰਤੀ ਦਿਨ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਕੇਸਾਂ 'ਚ ਵਾਧਾ ਹੋਣ ਨਾਲ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਜਦਕਿ ਸਰਕਾਰਾਂ ਦੇਸ਼ ਵਾਸੀਆਂ ਦੀ ਸਿਹਤ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ ਸਖ਼ਤਾਈ ਦੇ ਨਾਲ ਜਨਤਾ ਨੂੰ ਜਾਗਰੁਕ ਵੀ ਕਰ ਰਹੀਆਂ ਹਨ ਕਿ ਇਸ ਘਾਤਕ ਵਾਇਰਸ ਤੋਂ ਕਿਸ ਤਰ੍ਹਾਂ ਨਾਲ ਬਚਾਅ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜ਼ਰੂਰਤ ਹੈ ਕਿ ਅਸੀਂ ਸਰਕਾਰ ਵਲੋਂ ਦਿੱਤੇ ਜਾ ਰਹੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ ਅਤੇ ਆਪਣੇ ਬਚਾਅ ਲਈ ਘਰ ਰਹੀਏ ਅਤੇ ਸੁਰੱਖਿਅਤ ਰਹੀਏ।


Top News view more...

Latest News view more...