ਜਦੋਂ ਵੀ ਤੁਸੀਂ ਕਾਰ ਚਲਾਉਂਦੇ ਹੋ ਤਾਂ ਇਕ ਚੀਜ਼ ਸਭ ਤੋਂ ਜ਼ਰੂਰੀ ਹੁੰਦੀ ਹੈ ਅਤੇ ਉਹ ਹੈ ਕੰਟਰੋਲ... ਜੇਕਰ ਛੋਟੀ ਜਿਹੀ ਗਲਤੀ ਵੀ ਹੋ ਜਾਂਦੀ ਹੈ ਤਾਂ ਤੁਹਾਨੂੰ ਇਸ ਦਾ ਨਤੀਜਾ ਭੁਗਤਣਾ ਪੈਂਦਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਪਰਿਵਾਰ ਘਰ ਬੈਠਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਫੋਰਡ ਮਸਟੈਂਗ ਕਾਰ ਇੱਕ ਜੋੜੇ ਦੇ ਲਿਵਿੰਗ ਰੂਮ ਵਿੱਚ ਵੜ ਗਈ।ਅਮਰੀਕਾ ਦੇ ਐਰੀਜ਼ੋਨਾ ਵਿੱਚ ਵਾਪਰੀ ਇਸ ਘਟਨਾ ਵਿੱਚ ਇੱਕ ਜੋੜਾ ਆਪਣੇ ਲਿਵਿੰਗ ਰੂਮ ਵਿੱਚ ਆਰਾਮ ਨਾਲ CHILL ਕਰ ਰਿਹਾ ਸੀ ਜਦੋਂ ਇੱਕ ਫੋਰਡ ਮਸਟੈਂਗ ਕਾਰ ਬੇਕਾਬੂ ਹੋ ਕੇ ਘਰ ਵਿੱਚ ਵੜ ਗਈ। 
???????? FORD MUSTANG RUSHED THE LIVING ROOM
In Arizona, a couple with their dogs were relaxing when suddenly a car slammed into their living room.
The couple, Marcus Holmberg and Sabrina Rivera, suffered cuts and minor injuries, according to Phoenix police.
And more important, the… pic.twitter.com/UAD7TfIc2D
— AN-94 Reports (@an94reports) September 3, 2024
 <script async src=https://platform.twitter.com/widgets.js charset=utf-8></script>ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਅਤੇ ਇੱਕ ਆਦਮੀ ਆਪਣੇ ਚਾਰ ਕੁੱਤਿਆਂ ਨਾਲ ਲਿਵਿੰਗ ਰੂਮ ਵਿੱਚ ਆਰਾਮ ਕਰ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਫੋਰਡ ਕਮਰੇ ਦੀ ਕੰਧ ਤੋੜ ਕੇ ਅੰਦਰ ਦਾਖ਼ਲ ਹੋ ਗਿਆ।ਫੁਟੇਜ ਤੋਂ ਪਤਾ ਲੱਗਾ ਹੈ ਕਿ ਤੇਜ਼ ਰਫਤਾਰ ਵਾਹਨ ਇੰਨੀ ਤੇਜ਼ੀ ਨਾਲ ਅੰਦਰ ਵੜਿਆ ਕਿ ਪਤੀ-ਪਤਨੀ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਚੰਗੀ ਗੱਲ ਇਹ ਹੈ ਕਿ ਸਾਰੇ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਚਾਰ ਕੁੱਤੇ ਵੀ ਸੁਰੱਖਿਅਤ ਹਨ।ਇਸ ਘਟਨਾ ਵਿੱਚ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਜੋੜੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕੁੱਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪੁਲਿਸ ਨੂੰ ਸ਼ੱਕ ਹੈ ਕਿ ਕਾਰ ਚਲਾ ਰਹੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਹੋ ਸਕਦੀ ਹੈ।