Fri, Apr 26, 2024
Whatsapp

ਕੋਰੋਨਾ ਦੇ ਮਾਮਲਿਆਂ 'ਚ ਕਿਤੇ ਰਾਹਤ ਤਾਂ ਕਿਤੇ ਚਿੰਤਾ

Written by  Jagroop Kaur -- February 14th 2021 10:15 PM -- Updated: February 15th 2021 10:45 AM
ਕੋਰੋਨਾ ਦੇ ਮਾਮਲਿਆਂ 'ਚ ਕਿਤੇ ਰਾਹਤ ਤਾਂ ਕਿਤੇ ਚਿੰਤਾ

ਕੋਰੋਨਾ ਦੇ ਮਾਮਲਿਆਂ 'ਚ ਕਿਤੇ ਰਾਹਤ ਤਾਂ ਕਿਤੇ ਚਿੰਤਾ

ਪਿਛਲੇ ਸਾਲ ਫੈਲੇ ਕੋਰੋਨਾ ਮਹਾਮਾਰੀ 'ਚ ਹੁਣ ਠਹਿਰਾਓ ਆਉਣਾ ਸ਼ੁਰੂ ਹੋ ਗਿਆ ਹੈ ਉਥੇ ਹੀ ਇਸ ਦੀ ਵੈਕਸੀਨ ਵੀ ਆ ਚੁਕੀ ਹੈ। ਇਸੇ ਤਹਿਤ ਜੇਕਰ ਹੁਣ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਸ਼ਨੀਵਾਰ ਨੂੰ ਪੰਜਾਬ 'ਚ ਕੋਰੋਨਾ ਦੇ 234 ਨਵੇਂ ਮਾਮਲੇ ਸਾਹਮਣੇ ਆਏ ਹਨ।Image result for new covid cases ਪੜ੍ਹੋ ਹੋਰ ਖ਼ਬਰਾਂ : ਬਠਿੰਡਾ ਦੇ ਵਾਰਡ ਨੰਬਰ -14 ‘ਤੇ ਜਾਅਲੀ ਵੋਟ ਪਾਉਣ ਆਏ ਵੋਟਰ ਨੂੰ ਰੰਗੇ ਹੱਥੀਂ ਫੜਿਆ   ਇਸ ਦੇ ਨਾਲ ਹੀ ਅੱਜ 3 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 176296 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 5697 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 17852 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 234 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 47269731 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ। ਪੜ੍ਹੋ ਹੋਰ ਖ਼ਬਰਾਂ : ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਯਾਦ ’ਚ ਕਿਸਾਨਾਂ ਵੱਲੋਂ ਟਿਕਰੀ ਬਾਰਡਰ ‘ਤੇ ਕੱਢਿਆ ਗਿਆ ਕੈਂਡਲ ਮਾਰਚ ਇਹਨਾਂ ਸ਼ਹਿਰਾਂ 'ਚ ਕੋਰੋਨਾ ਦੇ ਮਾਮਲੇ ਦੇਖੇ ਜਾਣ ਤਾਂ ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 57, ਜਲੰਧਰ 25, ਪਟਿਆਲਾ 16, ਐਸ. ਏ. ਐਸ. ਨਗਰ 20, ਅੰਮ੍ਰਿਤਸਰ 12, ਗੁਰਦਾਸਪੁਰ 3, ਬਠਿੰਡਾ 3, ਹੁਸ਼ਿਆਰਪੁਰ 11, ਫਿਰੋਜ਼ਪੁਰ 0, ਪਠਾਨਕੋਟ 2, ਸੰਗਰੂਰ 1, ਕਪੂਰਥਲਾ 9, ਫਰੀਦਕੋਟ 2, ਸ੍ਰੀ ਮੁਕਤਸਰ ਸਾਹਿਬ 0, ਫਾਜ਼ਿਲਕਾ 1, ਮੋਗਾ 0, ਰੋਪੜ 4, ਫਤਿਹਗੜ੍ਹ ਸਾਹਿਬ 0, ਬਰਨਾਲਾ 0, ਤਰਨਤਾਰਨ 0, ਐਸ. ਬੀ. ਐਸ. ਨਗਰ 66 ਅਤੇ ਮਾਨਸਾ ਤੋਂ 2 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਸੂਬੇ 'ਚ ਅੱਜ 3 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਹੁਸ਼ਿਆਰਪੁਰ 'ਚ 1, ਜਲੰਧਰ 1 ਅਤੇ ਪਟਿਆਲਾ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।


Top News view more...

Latest News view more...