ਕੋਰੋਨਾ ਪੀੜਤ ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ

By Shanker Badra - August 11, 2020 1:08 pm

ਕੋਰੋਨਾ ਪੀੜਤ ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ:ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦਾ ਫਾਰਵਰਡ ਮਨਦੀਪ ਸਿੰਘ ਵੀ ਕੋਰੋਨਾ ਦੀ ਲਪੇਟ ’ਚ ਆ ਗਿਆ ਹੈ। ਉਹ ਇਸ ਘਾਤਕ ਬਿਮਾਰੀ ਨਾਲ ਪੀੜਤ ਹੋਣ ਵਾਲੇ ਛੇਵੇਂ ਰਾਸ਼ਟਰੀ ਹਾਕੀ ਖਿਡਾਰੀ ਹਨ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਸਿਹਤ ਵਿਗੜਨ ਕਰਕੇ ਇਸ ਵੇਲੇ ਹਸਪਤਾਲ ਵਿੱਚ ਹਨ।

ਕੋਰੋਨਾ ਪੀੜਤ ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ

ਭਾਰਤੀ ਹਾਕੀ ਟੀਮ ਦੇ ਫ਼ਾਰਵਰਡ ਮਨਦੀਪ ਸਿੰਘ ਸੋਮਵਾਰ ਨੂੰ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ ਪਰ ਮਨਦੀਪ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਪੋਰਟਸ ਅਥਾਰਟੀ ਆਫ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਖੂਨ ਵਿੱਚ ਆਕਸੀਜਨ ਦੇ ਪੱਧਰ ਡਿੱਗਣ ਨਾਲ ਮਨਦੀਪ ਨੂੰ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਸਥਿਰ ਹੈ।

ਜਲੰਧਰ ਦੇ 25 ਸਾਲ ਦੇ ਮਨਦੀਪ ਸਿੰਘ ਵਿਚ ਇਸ ਬੀਮਾਰੀ ਦੇ ਲੱਛਣ ਨਹੀਂ ਦਿਖਾਈ ਦੇ ਰਹੇ ਹਨ ਅਤੇ ਬੰਗਲੁਰੂ ਵਿਚ ਪੰਜ ਹੋਰ ਖਿਡਾਰੀਆਂ ਨਾਲ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ।  ਸਾਈ ਨੇ ਬਿਆਨ ਵਿਚ ਕਿਹਾ,''ਭਾਰਤੀ ਪੁਰਸ਼ ਹਾਕੀ ਟੀਮ ਦੇ ਮੈਂਬਰ ਮਨਦੀਪ ਸਿੰਘ ਦਾ ਬੰਗਲੁਰੂ ਵਿਚ ਸਾਈ ਦੇ ਨੈਸ਼ਨਲ ਕੈਂਪ ਵਿਚ ਪਹਿਲੇ 20 ਖਿਡਾਰੀਆਂ ਨਾਲ ਕੋਰੋਨਾ ਟੈਸਟ ਕੀਤਾ ਗਿਆ ਅਤੇ ਉਹ ਪਾਜ਼ੀਟਿਵ ਆਏ ਹਨ।

ਕੋਰੋਨਾ ਪੀੜਤ ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ

ਦੱਸ ਦੇਈਏ ਕਿ ਮਨਦੀਪ ਸਿੰਘ ਅਤੇ ਪੰਜ ਹੋਰ ਭਾਰਤੀ ਖਿਡਾਰੀ ਪਿਛਲੇ ਹਫਤੇ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਸਨ, ਜਦੋਂ ਉਹ 20 ਅਗਸਤ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਲਈ ਬੈਂਗਲੁਰੂ ਪਹੁੰਚੇ ਸਨ। ਇਨ੍ਹਾਂ ਪੰਜ ਖਿਡਾਰੀਆਂ ਵਿੱਚ ਕਪਤਾਨ ਮਨਪ੍ਰੀਤ ਸਿੰਘ, ਡਿਫੈਂਡਰ ਸੁਰੇਂਦਰ ਕੁਮਾਰ ਅਤੇ ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨਾ ਬਹਾਦਰ ਪਾਠਕ ਸ਼ਾਮਲ ਹਨ।
-PTCNews

adv-img
adv-img