COVID UPDATE : ਦੇਸ਼ 'ਚ ਛਾਇਆ ਕੋਰੋਨਾ ਦਾ ਕਹਿਰ, ਮਿਜ਼ੋਰਮ 'ਚ ਸਾਹਮਣੇ ਆਏ 207 ਨਵੇਂ ਮਾਮਲੇ
Coronavirus India Update: ਦੇਸ਼ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਹਰ ਰੋਜ਼ ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸਦੇ ਨਾਲ ਹੀ ਭਾਰਤ 'ਚ ਪਿਛਲੇ 24 ਘੰਟਿਆਂ ਵਿੱਚ 46 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਦੇਸ਼ 'ਚ omicron ਦੇ ਕੇਸਾਂ ਦੀ ਗਿਣਤੀ ਹੁਣ 781 ਹੋ ਗਈ ਹੈ। ਦੇਸ਼ 'ਚ 9,195 ਨਵੇਂ ਕੋਵਿਡ 19 ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 77,002 ਹੋ ਗਈ ਹੈ।
ਰਾਜਧਾਨੀ ਦਿੱਲੀ ਵਿਚ ਕਰਨਾ ਦੇ 238 ਕੇਸ ਸਾਹਮਣੇ ਆਏ ਹਨ। ਦਿੱਲੀ ਦੇ ਹਲਾਤ ਨੂੰ ਦੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਯੇਲ੍ਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸੇ ਦੌਰਾਨ ਮਿਜ਼ੋਰਮ ਵਿੱਚ 207 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਐਕਟਿਵ ਕੇਸਲੋਡ 1,483 'ਤੇ ਪੁਹੰਚ ਗਿਆ ਹੈ। ਦੇਸ਼ 'ਚ ਕੋਵਿਡ ਸਕਾਰਾਤਮਕਤਾ ਦਰ 6.70% ਤੇ ਪੁਹੰਚ ਗਈ ਹੈ।
ਇਸ ਦੇ ਨਾਲ ਹੀ omicron ਦੇ ਵੱਧ ਰਹੇ ਖ਼ਤਰੇ ਨੂੰ ਮੱਦੇਨਜਰ ਰੱਖਦਿਆਂ ਪੰਜਾਬ ਸਰਕਾਰ ਨੇ ਮੰਗਲਵਾਲ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜੋ 15 ਜਨਵਰੀ ਲਾਗੂ ਹੋਣ ਗਏ ਹਨ। ਨਵੇਂ ਦਿਸ਼ਾ-ਨਿਰਦੇਸ਼ ਅਨੁਸਾਰ ਜਨਤਕ ਸਥਾਨ, ਮਾਰਕੀਟ, ਫੰਕਸ਼ਨ, ਪਬਲਿਕ ਟ੍ਰਾਂਸਪੋਰਟ ਅਤੇ ਧਾਰਮਿਕ ਸਥਾਨਾਂ ਆਦਿ ਉੱਤੇ ਜਾਣ ਲਈ ਦੋਨੋਂ ਡੋਜ਼ ਜ਼ਰੂਰੀ ਹਨ।
-PTC News