ਰੋਨਾਲਡੋ ਨੇ ਚਲਦੀ ਕਾਨਫਰੰਸ 'ਚ ਕੀਤਾ ਕੁਝ ਅਜਿਹਾ ਕਿ ਸ਼ੇਅਰ ਬਾਜ਼ਾਰ 'ਚ 'ਕੋਕਾ ਕੋਲਾ' ਨੂੰ ਪਿਆ ਘਾਟਾ
ਖੇਡ ਜਗਤ ਦੀਆਂ ਬੁਲੰਦੀਆਂ ਸ਼ੁਹਨ ਵਾਲੇ ਅਤੇ ਨੌਜਵਾਨ ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੁਰਤਗਾਲੀ ਫੁੱਟਬਾਲ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੁਨੀਆ ਦੇ ਸਭ ਤੋਂ ਫਿੱਟ ਖਿਡਾਰੀਆਂ ਵਿਚੋਂ ਇਕ ਹਨ। ਰੋਨਾਲਡੋ ਫੁੱਟਬਾਲ ਮੈਦਾਨ ਦੇ ਅੰਦਰ ਅਤੇ ਬਾਹਰ ਦੋਵਾਂ ਜਗ੍ਹਾਵਾਂ ’ਤੇ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ।
Read more :ਪੱਛਮੀ ਬੰਗਾਲ ਦੀਆਂ ਚੋਣਾਂ ‘ਚ ਭੜਕਾਊ ਭਾਸ਼ਣ ਦੇਣ ‘ਤੇ ਕੋਲਕਾਤਾ ਪੁਲਿਸ ਸਵਾਲਾਂ ‘ਚ ਘਿਰਿਆ ਅਦਾਕਾਰ
ਆਪਣੇ ਖੇਡ ਕਰਕੇ ਤਾਂ ਉਹ ਸੁਰਖੀਆਂ 'ਚ ਰਹਿੰਦੇ ਹੀ ਹਨ ਪਰ ਹੁਣ ਉਹ ਇਕ ਵਾਰ ਫਿਰ ਚਰਚਾ 'ਚ ਹਨ. ਦਰਅਸਲ ਹੰਗਰੀ ਖ਼ਿਲਾਫ਼ ਪੁਰਤਗਾਲ ਟੀਮ ਦੇ ਯੂਰੋ 2020 ਦੇ ਮੈਚ ਤੋਂ ਪਹਿਲਾਂ ਸਟਾਰ ਸਟ੍ਰਾਈਕਰ ਨੇ ਕੁੱਝ ਅਜਿਹਾ ਕੀਤਾ, ਜਿਸ ਨਾਲ ਦੁਨੀਆ ਦੀ ਦਿੱਗਜ ਕੰਪਨੀ ਕੋਕਾ ਕੋਲਾ ਕੰਪਨੀ ਨੂੰ 29,300 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ।
ਦਰਅਸਲ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਜਿਵੇਂ ਹੀ ਰੋਨਾਲਡੋ ਆਏ, ਉਨ੍ਹਾਂ ਨੇ ਦੇਖਿਆ ਕਿ ਟੇਬਲ ’ਤੇ ਉਨ੍ਹਾਂ ਦੇ ਸਾਹਮਣੇ ਕੋਕਾ ਕੋਲਾ ਦੀਆਂ 2 ਬੋਤਲਾਂ ਰੱਖੀਆਂ ਹੋਈਆਂ ਹਨ। ਸਟਾਰ ਫੁੱਟਬਾਲਰ ਨੇ ਇਹ ਬੋਤਲਾਂ ਹਟਾ ਦਿਤੀਆਂ ਅਤੇ ਪਾਣੀ ਦੀ ਬੌਤਲ ਨੂੰ ਚੁੱਕ ਕੇ ਪ੍ਰਸ਼ੰਸਕਾਂ ਨੂੰ ਕੋਕਾ ਕੋਲ ਦੀ ਬਜਾਏ ਪਾਣੀ ਪੀਣ ਦੀ ਅਪੀਲ ਕੀਤੀ। ਰੋਨਾਲਡੋ ਦੀ ਇਸ ਅਪੀਲ ਦੇ ਬਾਅਦ ਕੋਕਾ ਕੋਲਾ ਬਣਾਉਣ ਵਾਲੀ ਕੰਪਨੀ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ। ਦਸਣਯੋਗ ਹੈ ਕਿ ਇਹ ਕੰਪਨੀ ਯੂਰੋ ਕੱਪ ਦੀ ਪ੍ਰਾਯੋਜਕ ਵੀ ਹੈ।? @Cristiano moving the sugary/unhealthy drinks and instead telling people to drink water… #Euro2020 pic.twitter.com/gcfssmmJ0r — Samantha Quek (@SamanthaQuek) June 14, 2021