ਰੋਨਾਲਡੋ ਨੂੰ ਹੋਇਆ ਕੋਰੋਨਾ, ਖੁਦ ਨੂੰ ਟੀਮ ਤੋਂ ਕੀਤਾ ਵੱਖ
ਕੋਰੋਨਾ ਵਾਇਰਸ ਦਾ ਅਸਰ ਸਮੇਂ ਦੇ ਨਾਲ-ਨਾਲ ਹੋਰ ਵੀ ਜ਼ਿਆਦਾ ਖਤਰਨਾਕ ਹੋ ਗਿਆ ਹੈ । ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਫੁੱਟਬਾਲ ਕਲੱਬ ਜੁਵੇਂਟਸ ਨੂੰ ਵੀ ਆਪਣੀ ਚਪੇਟ 'ਚ ਲੈ ਲਿਆ ਹੈ। ਜਿਸ ਤੋਂ ਬਾਅਦ ਹੁਣ ਬੁੱਧਵਾਰ ਨੂੰ ਸਵੀਡਨ ਦੇ ਵਿਰੁੱਧ ਪੁਰਤਗਾਲ ਦੀ ਨੇਸ਼ਨ ਲੀਗ ਗੇਮ ਨੂੰ ਗੁਆ ਦੇਵੇਗਾ। ਪੁਰਤਗਾਲੀ ਫੁਟਬਾਲ ਫੈਡਰੇਸ਼ਨ (ਪੀਐਫਐਫ) ਦੇ ਇਕ ਬਿਆਨ ਅਨੁਸਾਰ ਜੁਵੇਂਟਸ ਫਾਰਵਰਡ ਕ੍ਰਿਸਟਿਅਨੋ ਰੋਨਾਲਡੋ ਦੀ ਹਾਲਤ ਸ਼ਤੀਰ ਹੈ ਤੇ ਉਹ ਵਧੀਆ ਹੈ। ਇਸ ਵਿਚ ਖਾਸ ਲੱਛਣ ਨਹੀਂ ਹਨ। ਇਸ ਲਈ ਉਹਨਾਂ ਦੇ ਜਲਦੀ ਠੀਕ ਹੋਣ ਦੀ ਉਮੀਦ ਹੈ। "ਇਹ ਮੈਚ (ਸਵੀਡਨ ਦੇ ਖਿਲਾਫ), ਨੈਸ਼ਨਲ ਲੀਗ ਦੇ ਯੋਗਤਾ ਪੜਾਅ ਲਈ ਗਿਣ ਰਿਹਾ ਹੈ, ਬੁੱਧਵਾਰ ਨੂੰ 19:45 ਵਜੇ ਅਲਾਵਲੇਡ ਵਿਚ ਹੋਣਾ ਹੈ," ਇਸ ਵਿਚ ਕਿਹਾ ਗਿਆ ਹੈ, ਕਿ ਕ੍ਰਿਸਟੀਆਨੋ ਰੋਨਾਲਡੋ ਨੇ ਕੋਰੋਨਾਵਾਇਰਸ ਲਈ ਸਕਾਰਾਤਮਕ ਪਰਤਣ ਤੋਂ ਬਾਅਦ ਤੁਰੰਤ ਰਾਸ਼ਟਰੀ ਟੀਮ ਛੱਡ ਦਿੱਤੀ ਸੀ। ਰੋਨਾਲਡੋ ਦੇ ਕੋਰੋਨਾ ਪੋਸਿਟਿਵ ਆਉਣ ਤੋਂ ਬਾਅਦ ਕੁਝ ਖਿਡਾਰੀਆਂ ਦੀ ਚਿੰਤਾ ਵੱਧ ਗਈ ਹੈ। ਉਨ੍ਹਾਂ ਨੇ ਕੁਹ ਘੰਟੇ ਪਹਿਲਾਂ ਹੀ ਇਕ ਤਸਵੀਰ ਵੀ ਸੰਜੀ ਕੀਤੀ ਸੀ ਜਿਥੇ ਉਹ ਖਾਣੇ ਦੇ ਟੇਬਲ ਤੇ ਖਾਣਾ ਖਾ ਰਹੇ ਸਨ। ਹਾਲਾਂਕਿ ਅਜੇ ਤਕ ਕਿਸੀ ਹੋਰ ਖਿਡਾਰੀ ਦੀ ਰਿਪੋਰਟ ਸਾਹਮਣੇ ਨਹੀਂ ਆਈ ਹੈ। https://twitter.com/Cristiano/status/1315755817078005761?ref_src=twsrc^tfw|twcamp^tweetembed|twterm^1315755817078005761|twgr^share_3&ref_url=https://navbharattimes.indiatimes.com/sports/football/news/portugal-footballer-cristiano-ronaldo-tests-positive-for-covid-19-shared-picture-with-team-17-hours-ago/articleshow/78643778.cms