Sun, Apr 28, 2024
Whatsapp

ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ , ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਹਲਕੀ ਬਾਰਿਸ਼ ਸ਼ੁਰੂ

Written by  Jashan A -- June 16th 2019 02:18 PM -- Updated: June 16th 2019 02:22 PM
ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ , ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਹਲਕੀ ਬਾਰਿਸ਼ ਸ਼ੁਰੂ

ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ , ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਹਲਕੀ ਬਾਰਿਸ਼ ਸ਼ੁਰੂ

ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ , ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਹਲਕੀ ਬਾਰਿਸ਼ ਸ਼ੁਰੂ,ਮੈਨਚੈਸਟਰ: ਭਾਰਤ ਅਤੇ ਪਾਕਿਸਤਾਨ ਵਿਚਾਲੇ ਵਰਲਡ ਕੱਪ 2019 ਦਾ 22ਵਾਂ ਮੁਕਾਬਲਾ ਮੈਨਚੈਸਟਰ ਦੇ ਮੈਦਾਨ 'ਤੇ ਕੁਝ ਹੀ ਦੇਰ 'ਚ ਸ਼ੁਰੂ ਹੋਵੇਗਾ। ਪਰ ਇਸ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ ਕਿ ਮੈਨਚੈਸਟਰ ਦੇ ਮੈਦਾਨ 'ਤੇ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ। ਜਿਸ ਦੌਰਾਨ ਮੁਕਾਬਲੇ 'ਚ ਅੜਚਨ ਪੈ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਓਲਡ ਟ੍ਰੈਫਰਡ ਵਿਚ ਹੋਣ ਵਾਲੇ ਇਸ ਮੁਕਾਬਲੇ ਦਾ ਕ੍ਰਿਕਟ ਪ੍ਰਸ਼ੰਸਕਾਂ ਦੇ ਨਾਲ ਆਈ. ਸੀ. ਸੀ. ਨੂੰ ਵੀ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ, ਜਿਸ ਦੀਆਂ ਟਿਕਟਾਂ ਮਹੀਨਾ ਪਹਿਲਾਂ ਹੀ ਵਿਕ ਗਈਆਂ ਸਨ ਅਤੇ ਇਸ ਮੈਚ ਨੂੰ ਲੈ ਕੇ ਸਾਰਿਆਂ ਦੇ ਸਾਹ ਰੁੱਕੇ ਹੋਏ ਹਨ। ਹੋਰ ਪੜ੍ਹੋ:ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ ‘ਤੇ ਚੀਨ ਦਾ ਆਇਆ ਵੱਡਾ ਬਿਆਨ ਸੰਭਾਵਿਤ ਪਲੇਇੰਗ ਇਲੈਵਨ ਟੀਮਾਂ : ਭਾਰਤ : ਰੋਹਿਤ ਸ਼ਰਮਾ, ਕੇ. ਐਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਵਿਜੇ ਸ਼ੰਕਰ, ਐਮ. ਐਸ. ਧੋਨੀ, ਕੇਦਾਰ ਜਾਧਵ, ਹਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ। ਪਾਕਿਸਤਾਨ : ਇਮਾਮ ਉਲ ਹੱਕ, ਫਖ਼ਰ ਜਮਾਨ, ਬਾਬਰ ਆਜ਼ਮ, ਮੁਹੰਮਦ ਹਫੀਜ, ਸਰਫਰਾਜ਼ ਅਹਿਮਦ (ਕਪਤਾਨ), ਸ਼ੋਇਬ ਮਲਿਕ, ਆਸਿਫ ਅਲੀ, ਹਸਨ ਅਲੀ, ਵਹਾਬ ਰਿਆਜ਼, ਸ਼ਦਾਬ ਖ਼ਾਨ, ਮੁਹੰਮਦ ਅਮਿਰ। -PTC News


Top News view more...

Latest News view more...