Sun, Apr 28, 2024
Whatsapp

ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ 'ਤੇ ਚੀਨ ਦਾ ਆਇਆ ਵੱਡਾ ਬਿਆਨ

Written by  Shanker Badra -- February 27th 2019 02:53 PM -- Updated: February 27th 2019 02:58 PM
ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ 'ਤੇ ਚੀਨ ਦਾ ਆਇਆ ਵੱਡਾ ਬਿਆਨ

ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ 'ਤੇ ਚੀਨ ਦਾ ਆਇਆ ਵੱਡਾ ਬਿਆਨ

ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ 'ਤੇ ਚੀਨ ਦਾ ਆਇਆ ਵੱਡਾ ਬਿਆਨ:ਚੀਨ : ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਸਥਿਤੀ ਬਣੀ ਹੋਈ ਹੈ।ਇਸ ਦੌਰਾਨ ਚੀਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਚੀਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਅਤੇ ਪਾਕਿਸਤਾਨ ਨੂੰ ਸਬਰ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।ਇਸ ਸਮੇਂ ਭਾਰਤ ਅਤੇ ਪਾਕਿਸਤਾਨ ਇਸ ਦੂਜੇ 'ਤੇ ਜਵਾਬੀ ਹਮਲੇ ਕਰ ਰਿਹਾ ਹੈ। [caption id="attachment_262403" align="aligncenter" width="300"]india and Pakistan between Strained condition China statement ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ 'ਤੇ ਚੀਨ ਦਾ ਆਇਆ ਵੱਡਾ ਬਿਆਨ[/caption] ਦਰਅਸਲ 'ਚ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੀਆਰਪੀਐਫ ਦੇ ਕਾਫਲੇ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ ਸੀ.ਆਰ.ਪੀ.ਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ।ਇਸ ਹਮਲੇ ਤੋਂ ਬਾਅਦ ਭਾਰਤ ਨੇ ਮੰਗਲਵਾਰ ਨੂੰ ਜਵਾਬੀ ਕਾਰਵਾਈ ਕਰਦਿਆਂ ਪਾਕਿਸਤਾਨ ਖਿਲਾਫ ਸਰਜੀਕਲ ਸਟ੍ਰਾਈਕ-2 ਕੀਤੀ ਸੀ। [caption id="attachment_262404" align="aligncenter" width="300"]india and Pakistan between Strained condition China statement ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ 'ਤੇ ਚੀਨ ਦਾ ਆਇਆ ਵੱਡਾ ਬਿਆਨ[/caption] ਇਸ ਵਾਰ ਇਹ ਸਟ੍ਰਾਈਕ ਲੜਾਕੂ ਜਹਾਜ਼ਾਂ ਜ਼ਰੀਏ ਕੀਤੀ ਗਈ ਹੈ।ਭਾਰਤੀ ਸੈਨਾ ਨੇ ਮੰਗਲਵਾਰ ਨੂੰ ਸਵੇਰੇ 3.30 ਵਜੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਚੱਲ ਰਹੇ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲਾ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਜੈਸ਼ ਦੇ ਅੱਤਵਾਦੀ ਟਿਕਾਣਿਆਂ 'ਤੇ 1000 ਕਿੱਲੋ ਤੋਂ ਜ਼ਿਆਦਾ ਵਿਸਫੋਟਕ ਸਮੱਗਰੀ ਸੁੱਟੀ ਗਈ ਹੈ। [caption id="attachment_262405" align="aligncenter" width="300"]india and Pakistan between Strained condition China statement ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅਪੂਰਨ ਸਥਿਤੀ 'ਤੇ ਚੀਨ ਦਾ ਆਇਆ ਵੱਡਾ ਬਿਆਨ[/caption] ਇਸ ਤੋਂ ਬਾਅਦ ਅੱਜ ਸਵੇਰੇ ਪਾਕਿਸਤਾਨ ਨੇ ਵੀ ਭਾਰਤ 'ਤੇ ਹਮਲਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਪੁੰਛ ਅਤੇ ਨੌਸ਼ਹਿਰਾ ਸੈਕਟਰ 'ਚ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ ਪਰ ਭਾਰਤ ਦੀ ਜਵਾਬੀ ਕਾਰਵਾਈ ਮਗਰੋਂ ਇਹ ਜਹਾਜ਼ ਵਾਪਸ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਚਲੇ ਗਏ ਹਨ।ਸੂਤਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਨੇ ਜਵਾਬੀ ਕਾਰਵਾਈ ਕਰਦਿਆਂ ਗੋਲਾਬਾਰੀ ਕਰਕੇ ਪਾਕਿ ਦਾ ਐੱਫ-16 ਤਬਾਹ ਕੀਤਾ ਹੈ।ਇਸ ਜਹਾਜ਼ ਦਾ ਮਲਬਾ ਪਾਕਿਸਤਾਨੀ ਖੇਤਰ ਦੇ ਅੰਦਰ ਲਾਮ ਵੈਲੀ 'ਚ ਡਿੱਗਿਆ ਹੈ।

-PTCNews

Top News view more...

Latest News view more...