Advertisment

ਨਸ਼ਾ ਛੁਡਾਉਣਾ ਡਾਕਟਰ ਨੂੰ ਪਿਆ ਭਾਰੀ, ਦਵਾਈ ਲੈਣ ਆਏ ਮਰੀਜ਼ ਨੇ ਕੁੱਟਿਆ ਡਾਕਟਰ

author-image
Riya Bawa
Updated On
New Update
ਨਸ਼ਾ ਛੁਡਾਉਣਾ ਡਾਕਟਰ ਨੂੰ ਪਿਆ ਭਾਰੀ, ਦਵਾਈ ਲੈਣ ਆਏ ਮਰੀਜ਼ ਨੇ ਕੁੱਟਿਆ ਡਾਕਟਰ
Advertisment
ਨਾਭਾ: ਮਰੀਜ਼ਾਂ ਵੱਲੋਂ ਡਾਕਟਰਾਂ ਨਾਲ ਦੁਰਵਿਵਹਾਰ ਅਤੇ ਮਾਰ-ਕੁਟਾਈ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਤਾਜ਼ਾ ਮਾਮਲਾ ਸਿਵਲ ਹਸਪਤਾਲ ਨਾਭਾ ਦਾ ਹੈ ਜਿਥੇ ਨਸ਼ਾ ਛਡਾਊ ਕੇਂਦਰ ਵਿੱਖੇ ਦਵਾਈ ਲੈਣ ਆਏ ਮਰੀਜ਼ ਵੱਲੋਂ ਡਾਕਟਰ ਕੰਵਲਜੀਤ ਸਿੰਘ ਨਾਲ ਕੁੱਟਮਾਰ ਕੀਤੀ ਗਈ। ਇਸ ਰੋਸ ਵਜੋਂ ਡਾਕਟਰ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਹੜਤਾਲ ਕੀਤੀ ਗਈ। ਗਰਮੀ ਦੇ ਮੌਸਮ ਵਿਚ ਹੜਤਾਲ ਨਾਲ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Advertisment
ਨਸ਼ਾ ਛੁਡਾਉਣਾ ਡਾਕਟਰ ਨੂੰ ਪਿਆ ਭਾਰੀ, ਦਵਾਈ ਲੈਣ ਆਏ ਮਰੀਜ਼ ਨੇ ਕੁੱਟਿਆ ਡਾਕਟਰ ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਛੋਟੀ ਛੋਟੀ ਡਿਸਪੈਂਸਰੀਆਂ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਦਵਾਈ ਦਿੱਤੀ ਜਾਵੇਗੀ ਪਰ ਜੇਕਰ ਸਿਵਲ ਹਸਪਤਾਲ ਨਾਭਾ ਵਿਖੇ ਹੀ ਡਾਕਟਰ ਸੁਰੱਖਿਅਤ ਨਹੀਂ ਹਨ ਤਾਂ ਡਿਸਪੈਂਸਰੀਆਂ ਵਿਚ ਡਾਕਟਰਾਂ ਅਤੇ ਦਵਾਈਆਂ ਦੀ ਰੱਖਿਆ ਕੌਣ ਕਰੇਗਾ। ਨਸ਼ਾ ਛੁਡਾਉਣਾ ਡਾਕਟਰ ਨੂੰ ਪਿਆ ਭਾਰੀ, ਦਵਾਈ ਲੈਣ ਆਏ ਮਰੀਜ਼ ਨੇ ਕੁੱਟਿਆ ਡਾਕਟਰ ਇਹ ਵੀ ਪੜ੍ਹੋ:
Advertisment
ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪਟਿਆਲਾ 'ਚ 15 ਮਿੰਟ ਤੱਕ ਭਟਕਿਆ ਰਾਹੁਲ ਗਾਂਧੀ ਦਾ ਕਾਫਲਾ ਇਸ ਸਬੰਧੀ ਇਲਾਜ ਕਰਵਾਉਣ ਆਏ ਮਰੀਜ਼ਾਂ ਦਾ ਕਹਿਣਾ ਹੈ ਕਿ ਗਲਤੀ ਇਕ ਵਿਅਕਤੀ ਵੱਲੋਂ ਕੀਤੀ ਗਈ ਹੈ ਪਰ ਬਹੁਤ ਸਾਰੇ ਮਰੀਜ਼ਾਂ ਨੂੰ ਭੂਗਤਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਗਰਮੀ ਨੂੰ ਵੇਖਦੇ ਹੋਏ ਡਾਕਟਰ ਹੜਤਾਲ ਛੱਡ ਇਲਾਜ ਕਰਨ। ਦੂਜੇ ਪਾਸੇ ਡਾਕਟਰ ਕੰਵਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਰੀਜ਼ ਨੂੰ ਬਹੁਤ ਪਿਆਰ ਨਾਲ ਸਮਝਾਇਆ ਜਾ ਰਿਹਾ ਸੀ ਪਰ ਅਚਾਨਕ ਉਨ੍ਹਾਂ ਨੇ ਦੁਰ ਵਿਵਹਾਰ ਕਰਦੇ ਹੋਏ ਕੁੱਟਮਾਰ ਕੀਤੀ ਜਿਸ ਦੇ ਰੋਸ ਵਜੋਂ ਉਹ ਹੜਤਾਲ 'ਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਦੋਸ਼ੀ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ ਉਹ ਆਪਣੀ ਹੜਤਾਲ ਜਾਰੀ ਰੱਖਣਗੇ। ਦੂਜੇ ਪਾਸੇ ਡਾਕਟਰਾਂ ਵਲੋਂ ਸੁਰੱਖਿਆ ਦੀ ਮੰਗ ਵੀ ਕੀਤੀ ਜਾ ਰਹੀ ਹੈ। publive-image -PTC News-
strike doctors nabha smo dr-kanwarjit nabha-civil-hospital
Advertisment

Stay updated with the latest news headlines.

Follow us:
Advertisment