ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ 'ਤੇ ਜਾਨਲੇਵਾ ਹਮਲਾ, ਵਾਲ-ਵਾਲ ਬਚਿਆ ਦੂਸਰਾ ਸਾਥੀ

By Riya Bawa -- December 25, 2021 10:08 am

ਤਰਨਰਤਾਰਨ: ਸ਼੍ਰੋਮਣੀ ਅਕਾਲੀ ਦਲ ਦੇ ਸੂੂਬਾ ਡੈਲੀਗੇਟ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੇ ਨਜ਼ਦੀਕੀ ਸਾਥੀ ਪਰਮਜੀਤ ਸਿੰਘ ਪੰਮਾ ਗੱਗੋਬੂਹਾ ’ਤੇ ਦੇਰ ਸ਼ਾਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਵਿਚੋਂ ਇਕ ਗੋਲੀ ਉਨ੍ਹਾਂ ਦੀ ਗਰਦਨ ’ਤੇ ਲੱਗੀ। ਜਦੋਂਕਿ ਉਸਦੇ ਨਾਲ ਖੜ੍ਹਾ ਇਸਦਾ ਇਕ ਹੋਰ ਸਾਥੀ ਵਾਲ ਵਾਲ ਬਚ ਗਿਆ। ਗੰਭੀਰ ਹਾਲਤ ਵਿਚ ਜਖਮੀ ਹੋਏ ਪਰਮਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਇਲਜਾਮ ਹੈ ਕਿ ਇਹ ਹਮਲਾ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਤੇ ਉਸਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਕੀਤਾ ਗਿਆ ਹੈ। ਫਿਲਹਾਲ ਥਾਣਾ ਝਬਾਲ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੋਲੀਬਾਰੀ ’ਚੋਂ ਬਚੇ ਸਾਧਾ ਸਿੰਘ ਵਾਸੀ ਗੱਗੋਬੂਹਾ ਨੇ ਦੱਸਿਆ ਕਿ ਉਹ ਅਤੇ ਪਰਮਜੀਤ ਸਿੰਘ ਪੰਮਾ ਦੋਵੇਂ ਕੰਬਾਇਨ ਰਿਪੇਅਰ ਕਰਨ ਵਾਲੀ ਪੰਮਾ ਦੀ ਫੈਕਟਰੀ ਕੋਲ ਖੜ੍ਹੇ ਸਨ। ਇਸੇ ਦੌਰਾਨ ਮਾਰਕੀਟ ਕਮੇਟੀ ਝਬਾਲ ਦਾ ਚੇਅਰਮੈਨ ਬਲਵਿੰਦਰ ਸਿੰਘ ਗੱਗੋਬੂਹਾ ਅਤੇ ਉਸਦਾ ਜੀਜਾ ਸਤਨਾਮ ਸਿੰਘ ਉਥੇ ਪਹੁੰਚੇ।

ਹੋਰ ਪੜ੍ਹੋ: ਲੁਧਿਆਣਾ ਬੰਬ ਧਮਾਕੇ ਦੇ ਮੁਲਜ਼ਮ ਗਗਨਦੀਪ ਦੀ ਰਿਹਾਇਸ਼ 'ਤੇ ਪੁਲਿਸ ਤੇ NIA ਨੇ ਮਾਰਿਆ ਛਾਪਾ, ਜਾਣੋ ਕੀ ਹੋਇਆ ਬਰਾਮਦ

ਸਤਨਾਮ ਸਿੰਘ ਦੇ ਲਲਕਾਰੇ ’ਤੇ ਬਲਵਿੰਦਰ ਸਿੰਘ ਗੱਗੋਬੂਹਾ ਨੇ ਪਰਮਜੀਤ ਸਿੰਘ ਪੰਮਾ ’ਤੇ ਗੋਲੀ ਚਲਾ ਦਿੱਤੀ ਜੋ ਉਸਦੀ ਗਰਦਨ ’ਤੇ ਲੱਗੀ ਅਤੇ ਉਹ ਜ਼ਮੀਨ ’ਤੇ ਜਾ ਡਿੱਗਾ।

ਉਕਤ ਹਮਲਾਵਰਾਂ ਨੇ ਦੋ ਗੋਲੀਆਂ ਹੋਰ ਦਾਗੀਆਂ ਜਿਸ ਤੋਂ ਉਹ ਵੀ ਵਾਲ-ਵਾਲ ਬਚਿਆ ਅਤੇ ਬਾਅਦ ਵਿਚ ਪਿਸਤੌਲ ਚੱਲਣਾ ਬੰਦ ਹੋ ਗਿਆ। ਜ਼ਖ਼ਮੀ ਹੋਏ ਪਰਮਜੀਤ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਈਐੱਮਸੀ ਹਸਪਤਾਲ ਲਿਜਾਇਆ ਗਿਆ ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।

-PTC News

  • Share