adv-img
ਮੁੱਖ ਖਬਰਾਂ

ਆਈਲੈਟਸ ਦੀ ਕਲਾਸ ਲਗਾਉਣ ਗਏ ਨੌਜਵਾਨ ਦੀ ਨਸ਼ੇ ਕਾਰਨ ਮੌਤ

By Ravinder Singh -- October 17th 2022 12:17 PM

ਖਡੂਰ ਸਾਹਿਬ : ਇਤਿਹਾਸਕ ਕਸਬਾ ਖਡੂਰ ਸਾਹਿਬ 'ਚ ਬੀਤੇ ਦਿਨ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਨਿਵਾਸੀ ਖਡੂਰ ਸਾਹਿਬ ਨੇ ਮ੍ਰਿਤਕ ਦੀ ਦੱਸਿਆ ਕਿ ਉਸ ਦਾ ਬੇਟਾ ਮਹਿਕਦੀਪ ਸਿੰਘ 18 ਸਾਲ ਜੋ ਤਰਨਤਾਰਨ ਵਿਖੇ ਆਈਲੈਟਸ ਦੀ ਪੜ੍ਹਾਈ ਲਈ ਘਰੋਂ ਗਿਆ, ਨੂੰ ਉਸਦੇ ਕੁਝ ਦੋਸਤ ਸੈਂਟਰ 'ਚ ਜਾਣ ਦੀ ਬਜਾਏ ਆਪਣੇ ਨਾਲ ਲੈ ਗਏ।

ਆਈਲੈਟਸ ਦੀ ਕਲਾਸ ਲਗਾਉਣ ਗਏ ਨੌਜਵਾਨ ਦੀ ਨਸ਼ੇ ਕਾਰਨ ਮੌਤਦੇਰ ਸ਼ਾਮ ਤਕ ਘਰ ਨਾ ਪੁੱਜਣ ਕਾਰਨ ਪਰਿਵਾਰਕ ਮੈਂਬਰਾਂ ਵਲ ਮਹਿਕਦੀਪ ਦੀ ਭਾਲ ਕੀਤੀ ਗਈ। ਮਹਿਕਦੀਪ ਨਹਿਰ ਕਿਨਾਰੇ ਬੇਹੋਸ਼ੀ ਹਾਲਤ 'ਚ ਮਿਲਿਆ, ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪਿਤਾ ਜਤਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਕੁਝ ਵਿਅਕਤੀ ਜੋ ਚਿੱਟੇ ਦਾ ਧੰਦਾ ਕਰਦੇ ਹਨ, ਵੱਲੋਂ ਉਸ ਦੇ ਬੇਟੇ ਨੂੰ ਨਸ਼ਾ ਕਰਵਾਇਆ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : Delhi Air Quality: ਦੀਵਾਲੀ ਤੋਂ ਪਹਿਲਾਂ ਵਿਗੜੇਗੀ ਦਿੱਲੀ ਦੀ ਆਬੋ ਹਵਾ, ਅਗਲੇ ਦਿਨਾਂ ਲਈ ਹੋ ਜਾਓ ਸਾਵਧਾਨ!

ਐਸਐਚਓ ਸੀ ਗੋਇੰਦਵਾਲ ਸਾਹਿਬ ਰਜਿੰਦਰ ਸਿੰਘ ਨੇ ਦੱਸਿਆ 14 ਮੁਲਜ਼ਮਾਂ ਖਿਲਾਫ, ਜਿਨ੍ਹਾਂ 'ਚ ਯੋਧਬੀਰ ਸਿੰਘ, ਪ੍ਰਦੀਪ ਸਿੰਘ, ਜਗਦੀਪ ਸਿੰਘ, ਅਕਾਸ਼ਦੀਪ ਸਿੰਘ, ਬੰਬ, ਕੁਲਦੀਪ ਸਿੰਘ, ਦਲਬੀਰ ਸਿੰਘ, ਸ਼ਮਸ਼ੇਰ ਸਿੰਘ, ਸਤਨਾਮ ਸਿੰਘ, ਸੰਦੀਪ ਸਿੰਘ, ਰਵੀ ਸਿੰਘ, ਮੇਜਰ ਸਿੰਘ, ਵਿਜੇ ਸਿੰਘ, ਗੁਰਬਿੰਦਰ ਸਿੰਘ ਖਿਲਾਫ ਧਾਰਾ 304 ਤਹਿਤ ਕੇਸ ਦਰਜ ਕਰ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।

-PTC News

 

  • Share