Wed, Jul 16, 2025
Whatsapp

ਕਰਜ਼ਾ ਚੁੱਕ ਕੇ ਧੀ ਨੂੰ ਭੇਜਿਆ ਕੈਨੇਡਾ, ਰਸਤੇ 'ਚ ਵਾਪਰਿਆ ਭਿਆਨਕ ਹਾਦਸਾ, ਜਾਣੋ ਕਿਸਾਨ ਦੀ ਕਹਾਣੀ

Reported by:  PTC News Desk  Edited by:  Riya Bawa -- December 18th 2021 01:04 PM
ਕਰਜ਼ਾ ਚੁੱਕ ਕੇ ਧੀ ਨੂੰ ਭੇਜਿਆ ਕੈਨੇਡਾ, ਰਸਤੇ 'ਚ ਵਾਪਰਿਆ ਭਿਆਨਕ ਹਾਦਸਾ, ਜਾਣੋ ਕਿਸਾਨ ਦੀ ਕਹਾਣੀ

ਕਰਜ਼ਾ ਚੁੱਕ ਕੇ ਧੀ ਨੂੰ ਭੇਜਿਆ ਕੈਨੇਡਾ, ਰਸਤੇ 'ਚ ਵਾਪਰਿਆ ਭਿਆਨਕ ਹਾਦਸਾ, ਜਾਣੋ ਕਿਸਾਨ ਦੀ ਕਹਾਣੀ

ਨਾਭਾ: ਪਿਛਲੇ ਕਾਫੀ ਸਮੇਂ ਤੋਂ ਬੇਰੋਜ਼ਗਾਰੀ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਦਾ ਨੌਜਵਾਨਾਂ ਨੂੰ ਕਾਫੀ ਨੁਕਸਾਨ ਝੇਲਨਾ ਪੈ ਰਿਹਾ ਹੈ। ਨੌਜਵਾਨਾਂ ਦੀ ਰੁਚੀ ਬਾਹਰਲੇ ਦੇਸ਼ਾਂ ਵਿਚ ਜਾਣ ਵਾਸਤੇ ਵਧਦੀ ਜਾ ਰਹੀ ਹੈ। ਮਾਂ-ਬਾਪ ਕਰਜਾ ਲੈ ਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਇਹ ਘਟਨਾ ਨਾਭਾ ਦੇ ਇੱਕ ਲਾਗਲੇ ਪਿੰਡ ਦੇ ਇੱਕ ਗਰੀਬ ਕਿਸਾਨ ਦੀ ਹੈ ਜਿਸਦਾ ਕਹਿਣਾ ਹੈ ਕਿ ਉਹਨਾਂ ਨੇ ਬੈਂਕ ਤੋਂ 18 ਲੱਖ ਦਾ ਕਰਜਾ ਲੈ ਕੇ ਆਪਣੀ ਧੀ ਮਨਜੋਤ ਕੌਰ ਨੂੰ ਕੈਨੇਡਾ ਭੇਜਿਆ ਸੀ। 2019 ਵਿਚ ਮਨਜੋਤ ਕੌਰ ਨੂੰ ਕੈਨੇਡਾ ਭੇਜਣ ਤੋਂ ਬਾਅਦ ਪਰਿਵਾਰ ਹਜੇ ਤਕ ਕਰਜਾ ਨਹੀਂ ਮੋੜ ਸਕਿਆ। ਧੀ ਦਾ ਕੁਝ ਦਿਨ ਪਹਿਲਾ ਫੋਨ ਆਇਆ ਕਿ ਉਸਨੂੰ ਤੀਜੇ ਸਾਲ ਦ 10 ਲੱਖ ਰੁਪਏ ਫੀਸ ਭੇਜ ਦਿਤੀ ਜਾਵੇ। ਪਰਿਵਾਰ ਨੇ ਆਪਣਾ ਘਰ ਵੇਚ ਕੇ ਧੀ ਨੂੰ 10 ਲੱਖ ਰੁਪਏ ਫੀਸ ਭੇਜ ਦਿੱਤੀ। ਹੁਣ ਭਗਵੰਤ ਸਿੰਘ ਕੋਲ ਨਾ ਰਹਿਣ ਵਾਸਤੇ ਘਰ ਰਹਿਆ ਅਤੇ ਹੋਰ ਕਰਜਈ ਹੋ ਗਿਆ। ਭਗਵੰਤ ਸਿੰਘ ਆਪਣੀ ਪਤਨੀ ਨਾਲ ਆਪਣੇ ਸੁਹਰੇ ਘਰ ਆ ਗਿਆ। ਹੁਣ ਪਰਿਵਾਰ ਨੂੰ ਇੱਕ ਇਤਲਾਹ ਮਿਲਦੀ ਹੈ ਕਿ ਓਹਨਾਂ ਦੀ ਧੀ ਨਾਲ ਕੈਨੇਡਾ ਵਿਚ ਇੱਕ ਭਿਆਨਕ ਹਾਦਸਾ ਵਾਪਰਿਆ ਗਿਆ ਹੈ ਅਤੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਭਗਵੰਤ ਸਿੰਘ ਕੇਂਦਰੀ ਸਰਕਾਰ, ਪੰਜਾਬ ਸਰਕਾਰ ਅਤੇ ਹਲਕਾ ਐਸ. ਪੀ. ਤੋਂ ਮਦਦ ਦੀ ਗੋਹਾਰ ਕਰ ਰਹੇ ਹਨ ਕਿ ਉਹਨਾਂ ਦਾ ਕੈਨੇਡਾ ਦਾ ਵੀਸਾ ਜਲਦ ਤੋਂ ਜਲਦ ਲਗਵਾਇਆ ਜਾਵੇ ਤਾਂ ਕਿ ਉਹ ਕੈਨੇਡਾ ਜਾ ਕੇ ਆਪਣੀ ਧੀ ਦੀ ਦੇਖ-ਭਾਲ ਕਰ ਸਕਣ। -PTC News


Top News view more...

Latest News view more...

PTC NETWORK
PTC NETWORK