Sat, Apr 27, 2024
Whatsapp

ਪੁਲਿਸ ਫੋਰਸ ਖਿਲਾਫ਼ 'ਅਪਮਾਨਜਨਕ' ਟਿੱਪਣੀ ਲਈ ਨਵਜੋਤ ਸਿੰਘ ਸਿੱਧੂ ਨੂੰ ਮਾਣਹਾਨੀ ਦਾ ਨੋਟਿਸ ਜਾਰੀ

Written by  Riya Bawa -- December 27th 2021 02:23 PM -- Updated: December 27th 2021 02:31 PM
ਪੁਲਿਸ ਫੋਰਸ ਖਿਲਾਫ਼ 'ਅਪਮਾਨਜਨਕ' ਟਿੱਪਣੀ ਲਈ ਨਵਜੋਤ ਸਿੰਘ ਸਿੱਧੂ ਨੂੰ ਮਾਣਹਾਨੀ ਦਾ ਨੋਟਿਸ ਜਾਰੀ

ਪੁਲਿਸ ਫੋਰਸ ਖਿਲਾਫ਼ 'ਅਪਮਾਨਜਨਕ' ਟਿੱਪਣੀ ਲਈ ਨਵਜੋਤ ਸਿੰਘ ਸਿੱਧੂ ਨੂੰ ਮਾਣਹਾਨੀ ਦਾ ਨੋਟਿਸ ਜਾਰੀ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਇਤਰਾਜ਼ਯੋਗ ਭਾਸ਼ਣ 'ਤੇ ਹੰਗਾਮਾ ਸ਼ੁਰੂ ਹੋ ਗਿਆ ਹੈ। ਇਸ ਵਿਚਕਾਰ ਨਵਜੋਤ ਸਿੰਘ ਸਿੱਧੂ ਨੂੰ 18 ਦਸੰਬਰ ਨੂੰ ਪੁਲਿਸ ਫੋਰਸ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀ ਕਰਨ ਵਾਲੇ ਦਿਲਸ਼ੇਰ ਸਿੰਘ ਚੰਦੇਲ ਚੰਡੀਗੜ੍ਹ ਦੇ ਡੀਐਸਪੀ ਵੱਲੋਂ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਸ਼ਮਸ਼ੇਰ ਸਿੰਘ ਚੰਦੇਲ ਨੇ ਨਵਜੋਤ ਸਿੰਘ ਸਿੱਧੂ ਨੂੰ ਮਾਣਹਾਨੀ ਦਾ ਨੋਟਿਸ ਭੇਜ ਕੇ ਮੰਗ ਵੀ ਕੀਤੀ ਹੈ ਕਿ ਸਿੱਧੂ ਮੁਆਫ਼ੀ ਮੰਗਣ ਨਹੀਂ ਤਾਂ 21 ਦਿਨਾਂ ਦੇ ਅੰਦਰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਇਸ ਮੌਕੇ ਕਿਹਾ ਗਿਆ ਹੈ ਕਿ ਪੁਲਿਸ ਦਾ ਵੱਕਾਰ ਅਤੇ ਰੁਤਬਾ ਪੈਸੇ ਨਾਲੋਂ ਵੱਧ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੁਝ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਗਏ ਸਨ। ਉੱਥੇ ਹੀ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੀ ਹਮਾਇਤ ਦੇ ਜੋਸ਼ 'ਚ ਸਿੱਧੂ ਨੇ ਕਿਹਾ ਕਿ ਜੇਕਰ ਚੀਮਾ ਨੇ ਇੱਕ ਦੱਬਕਾ ਮਾਰੇ ਤਾਂ ਪੁਲਸ ਅਧਿਕਾਰੀਆਂ ਦੀ ਪੇਂਟ ਗਿੱਲੀ ਹੋ ਜਾਵੇ ਜਿਸ ਤੋਂ ਬਾਅਦ ਪੁਲਸ ਫੋਰਸ 'ਚ ਸਿੱਧੂ ਖ਼ਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ। ਨਵਜੋਤ ਸਿੱਧੂ ਵਲੋਂ 'ਪੁਲਸ ਦੀਆਂ ਪੈਂਟਾਂ ਗਿੱਲੀਆਂ ਹੋਣ' ਵਾਲੇ ਵਿਵਾਦਤ ਬਿਆਨ ਨਾਲ ਪੁਲਸ ਅਫ਼ਸਰਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਦੇ ਡੀ.ਐੱਸ.ਪੀ. ਦਿਲਸ਼ੇਰ ਸਿੰਘ ਚੰਦੇਲ ਨੇ ਸਿੱਧੂ ਨੂੰ ਫੋਰਸ ਦੀ ਸੁਰੱਖਿਆ ਛੱਡਣ ਦੀ ਚੁਣੌਤੀ ਦਿੱਤੀ ਹੈ। -PTC News


Top News view more...

Latest News view more...