Tue, Dec 23, 2025
Whatsapp

ਦਿੱਲੀ ਸਮੇਤ ਉੱਤਰ ਭਾਰਤ 'ਚ ਹੱਡ-ਚੀਰਵੀਂ ਠੰਡ ਨੇ ਠਾਰੇ ਲੋਕ

Reported by:  PTC News Desk  Edited by:  Jashan A -- December 22nd 2019 11:04 AM
ਦਿੱਲੀ ਸਮੇਤ ਉੱਤਰ ਭਾਰਤ 'ਚ ਹੱਡ-ਚੀਰਵੀਂ ਠੰਡ ਨੇ ਠਾਰੇ ਲੋਕ

ਦਿੱਲੀ ਸਮੇਤ ਉੱਤਰ ਭਾਰਤ 'ਚ ਹੱਡ-ਚੀਰਵੀਂ ਠੰਡ ਨੇ ਠਾਰੇ ਲੋਕ

ਦਿੱਲੀ ਸਮੇਤ ਉੱਤਰ ਭਾਰਤ 'ਚ ਹੱਡ-ਚੀਰਵੀਂ ਠੰਡ ਨੇ ਠਾਰੇ ਲੋਕ,ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ 'ਚ ਹੱਡ-ਚੀਰਵੀਂ ਠੰਡ ਦਾ ਕਹਿਰ ਲਗਾਤਰ ਜਾਰੀ ਹੈ। ਠੰਡ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਦਿੱਲੀ 'ਚ ਘੱਟੋਂ- ਘੱਟ ਤਾਪਮਾਨ 6.7 ਡਿਗਰੀ ਰਿਕਾਰਡ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ 'ਚ ਵੱਖ-ਵੱਖ ਸਥਾਨਾਂ 'ਤੇ ਸੰਘਣੀ ਧੁੰਦ ਛਾਈ ਹੋਈ ਹੈ। ਹਰ ਪਾਸੇ ਫੈਲੀ ਧੁੰਦ ਦੀ ਸੰਘਣੀ ਚਾਦਰ ਤਾਪਮਾਨ 'ਚ ਲਗਾਤਾਰ ਗਿਰਾਵਟ ਕਰਦੀ ਨਜ਼ਰ ਆ ਰਹੀ ਹੈ। ਹੋਰ ਪੜ੍ਹੋ: ਪ੍ਰਦੂਸ਼ਣ ਦੇ ਮੁੱਦੇ 'ਤੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਲਗਾਈ ਫਟਕਾਰ Cold Waveਧੁੰਦ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ ਤੇ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੌਸਮ ਦੀ ਸਭ ਤੋਂ ਠੰਡੀ ਸਵੇਰ ਰਹੀ। ਮੌਸਮ ਵਿਭਾਗ ਅਨੁਸਾਰ ਦਿੱਲੀ ਦਾ ਤਾਪਮਾਨ ਬੁੱਧਵਾਰ ਨੂੰ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। -PTC News


Top News view more...

Latest News view more...

PTC NETWORK
PTC NETWORK