ਮੁੱਖ ਖਬਰਾਂ

Delhi Bomb Scare: ਗਾਜ਼ੀਪੁਰ ਫੁੱਲ ਮੰਡੀ 'ਚ ਲਾਵਾਰਿਸ ਬੈਗ 'ਚੋਂ ਮਿਲਿਆ IED ਵਿਸਫੋਟਕ

By Riya Bawa -- January 14, 2022 3:50 pm -- Updated:January 14, 2022 3:50 pm

Delhi Bomb High Alert: ਦਿੱਲੀ ਦੀ ਗਾਜ਼ੀਪੁਰ ਫੂਲ ਮੰਡੀ 'ਚ ਸ਼ੁੱਕਰਵਾਰ ਸਵੇਰੇ ਲਾਵਾਰਿਸ ਬੈਗ ਮਿਲਣ ਦੀ ਸੂਚਨਾ ਤੋਂ ਬਾਅਦ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਪੁਲਸ, ਬੰਬ ਰੋਕੂ ਦਸਤਾ ਅਤੇ ਕਈ ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ। ਜਾਂਚ ਕਰਨ 'ਤੇ ਪੁਲਿਸ ਨੂੰ ਬੈਗ 'ਚੋਂ ਆਈਈਡੀ ਵਿਸਫੋਟਕ ਮਿਲਿਆ। ਇਸ ਦੇ ਨਾਲ ਹੀ ਦਿੱਲੀ, ਜੰਮੂ-ਕਸ਼ਮੀਰ ਅਤੇ ਪੰਜਾਬ ਨੂੰ ਹਿਲਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਪੂਰਬੀ ਦਿੱਲੀ ਦੀ ਗਾਜ਼ੀਪੁਰ ਫੂਲ ਮੰਡੀ 'ਚ ਇਕ ਲਾਵਾਰਿਸ ਬੈਗ ਮਿਲਣ ਕਾਰਨ ਹੜਕੰਪ ਮਚ ਗਿਆ ਅਤੇ ਸਭ ਤੋਂ ਪਹਿਲਾਂ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਬੈਗ ਦੇ ਆਲੇ-ਦੁਆਲੇ ਦੇ ਖੇਤਰ ਨੂੰ ਖਾਲੀ ਕਰਵਾਇਆ। ਬੰਬ ਦੀ ਕਾਲ ਸਵੇਰੇ 10.30 ਵਜੇ ਮਿਲੀ।

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਨਐਸਜੀ ਮੌਕੇ ’ਤੇ ਪਹੁੰਚੀ ਅਤੇ ਫਿਰ ਜੇਸੀਬੀ ਮੰਗਵਾਈ ਗਈ। ਇੱਥੇ ਡੂੰਘੇ ਟੋਏ ਪੁੱਟ ਕੇ ਬੰਬ ਨਕਾਰਾ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਮਾਮਲੇ ਦੀ ਜਾਂਚ ਹੁਣ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਕਰ ਰਹੀ ਹੈ, ਅਜਿਹੀ ਵੀ ਜਾਣਕਾਰੀ ਹੈ। ਬੰਬ ਨੂੰ ਡੇਗਣ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ਤੋਂ ਸਾਫ਼ ਹੈ ਕਿ ਵਿਸਫੋਟਕ ਕਿੰਨਾ ਭਾਰੀ ਸੀ।

-PTC News

  • Share